ਪੰਨਾ:ਜ਼ਿੰਦਗੀ ਦੇ ਰਾਹ ਤੇ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀ ਤੋਂ ਕਿਉਂ ?

ਕੀ ਸਾਡੇ ਘਰੋਗੀ ਜੀਵਨ ਵਿਚ ਸੁਖ ਤੇ ਖੁਸ਼ੀ ਹੈ? ਜੇ ਹੈ ਤਾਂ ਸਾਡੀ ਖੁਸ਼-ਕਿਸਮਤੀ! ਜੇ ਨਹੀਂ ਤਾਂ ਕੀ ਅਸੀਂ ਕਦੇ ਪੜਚੋਲ ਕੀਤੀ ਹੈ ਕਿ ਕਿਉਂ ਨਹੀਂ?

ਜੇ ਸਾਡੀ ਘਰ ਦੀ ਰਾਣੀ ਇਸਤ੍ਰੀ ਸੁਖੀ ਹੈ ਤਾਂ ਮਰਦ ਭੀ ਸੁਖੀ ਹੋਵੇਗਾ। ਜੇ ਇਸਤ੍ਰੀ ਦੱਬੀ ਘੁਟੀ ਹੈ, ਬੰਧਨਾਂ ਵਿਚ ਫਾਥੀ ਹੈ, ਰਸਮਾਂ ਦੇ ਸੰਗਲਾਂ ਵਿਚ ਜਕੜੀ ਹੈ ਤਾਂ ਸੁਖੀ ਨਹੀਂ, ਉਸ ਦਾ ਮਨ ਪ੍ਰਸੰਨ ਨਹੀਂ, ਉਸ ਦੇ ਚਿਹਰੇ ਤੇ ਮੁਸਕਰਾਹਟ ਨਹੀਂ। ਦੁਖੀ, ਨਿਰਾਸ ਤੇ ਉਦਾਸ ਇਸਤ੍ਰੀ ਆਪਣੇ ਘਰ ਵਿਚ ਖੁਸ਼ੀ ਪੈਦਾ ਨਹੀਂ ਕਰ ਸਕਦੀ।

ਬੱਚੇ ਦੇ ਜੀਵਨ ਦੀ ਪਹਿਲੀ ਦੁਨੀਆਂ ਉਸ ਦਾ ਘਰ ਹੈ। ਸਭ ਚੰਗੀਆਂ ਮੰਦੀਆਂ ਆਦਤਾਂ ਦੀਆਂ ਨੀਹਾਂ ਘਰ ਵਿਚ ਹੀ ਬਣਦੀਆਂ ਹਨ। ਕੀ ਉਸ ਦੇ ਘਰ ਦਾ ਵਾਤਾਵਰਨ ਉਸ ਦੇ ਜੀਵਨ ਦੀ ਪ੍ਰਫੁਲਤਾ ਲਈ ਹਰ ਤਰ੍ਹਾਂ ਯੋਗ ਹੈ? ਕੀ ਉਸ ਦੀ