ਪੰਨਾ:ਜ਼ਿੰਦਗੀ ਦੇ ਰਾਹ ਤੇ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਮਾਪਿਆਂ ਦੇ ਘਰ ਵਿਚ ਕੈਦ ਰਖਦੇ ਹਾਂ ਤੇ ਜਾਂ ਪਤੀ ਦੀ ਕੈਦ ਵਿਚ। ਇਸਤ੍ਰੀ ਸੁਭਾਵਕ ਹੀ ਬੁਰੀ ਨਹੀਂ ਹੁੰਦੀ, ਉਸ ਵਿਚ ਵੀ ਉਹ ਉਚੇ ਤੇ ਸੁੱਚੇ ਵਲਵਲੇ ਠਾਠਾਂ ਮਾਰਦੇ ਹਨ ਜਿਨ੍ਹਾਂ ਦਾ ਸਾਨੂੰ ਕਦੇ ਸੁਫਨਾ ਹੀ ਨਹੀਂ ਆਇਆ। ਪਰ ਨਹੀਂ ਸਾਨੂੰ ਐਸੇ ਮੌਕੇ ਨਹੀਂ ਮਿਲਦੇ, ਅਸੀਂ ਇਸਤ੍ਰੀ ਨੂੰ ਖ਼ਾਸ ਰਿਸ਼ਤੇ ਅਨੁਸਾਰ ਹੀ ਵੇਖਦੇ, ਅਸਾਂ ਇਸਤ੍ਰੀ ਨੂੰ ਕਦੇ ਨਿਰਾ ਇਸਤ੍ਰੀ ਦੀ ਨਜ਼ਰ ਨਾਲ ਨਹੀਂ ਵੇਖਿਆ। ਬਸ ਏਹੀ ਕਾਰਨ ਹੈ ਕਿ ਅਸੀਂ ਇਸਤ੍ਰੀ ਨੂੰ ਹਮੇਸ਼ਾ ਸ਼ਕ ਦੀ ਨਜ਼ਰ ਨਾਲ ਵੇਖਦੇ ਹਾਂ।

ਸਿਆਣੇ ਸਿਆਣੇ ਮਰਦ ਜਦ ਇਸਤੂਆਂ ਦੀ ਆਜ਼ਾਦੀ ਸਬੰਧੀ ਗਲ ਬਾਤ ਕਰਦੇ ਹਨ ਤਾਂ ਬੜੇ ਜੋਸ਼ ਨਾਲ ਇਹ ਖ਼ਿਆਲ ਪ੍ਰਗਟ ਕਰਦੇ ਹਨ ਕਿ ਇਸਤੀ ਦਾ ਮੈਦਾਨ ਘਰ ਹੀ ਹੈ ਪਰ ਜਦ ਕੋਈ ਅਜ ਕਲ ਦੀਆਂ ਪੜ੍ਹੀਆਂ ਹੋਈਆਂ ਕੁੜੀਆਂ ਜਾਂ ਵਲਾਇਤ ਦੀਆਂ ਕੁੜੀਆਂ ਦੇ, ਕਾਰਨਾਮੇ ਸੁਣਾਂਦਾ ਹੈ ਤਾਂ ਬੜੇ ਸ਼ੌਕ ਨਾਲ ਤੇ ਖ਼ੁਸ਼ੀ ਨਾਲ ਸੁਣਦੇ ਹਨ। ਏਥੇ ਵੀ ਅਸੀਂ ਦੋ ਦਸਤੂਰ ਵਰਤਦੇ ਹਾਂ। ਆਪਣੀਆਂ ਇਸਤੀਆਂ ਨੂੰ ਤੇ ਅਸੀਂ ਆਪਣੇ ਖ਼ਿਆਲਾਂ ਅਨੁਸਾਰ ਪਰਖਦੇ ਹਾਂ ਪਰ ਦੂਜੀਆਂ ਨੂੰ ਉਨ੍ਹਾਂ ਦੇ ਖ਼ਿਆਲਾਂ ਅਨੁਸਾਰ। ਕਿੱਡੀ ਅਜੀਬ ਗੱਲ ਹੈ! ਅਸੀਂ ਇਹ ਨਹੀਂ ਚਾਹੁੰਦੇ ਕਿ ਸਾਡੀਆਂ ਇਸਤ੍ਰੀਆਂ ਸਾਡੇ ਹਥੋਂ ਨਿਕਲਣ ਪਰ ਦੂਜੀਆਂ ਦੀ ਉੱਨਤੀ ਦੇਖ ਕੇ ਅਸੀਂ ਉਨ੍ਹਾਂ ਦੀ ਉਸਤਤ ਕਰਦੇ ਹਾਂ।

ਮਰਦ ਦਾ ਕੀ ਹੱਕ ਹੈ ਕਿ ਇਸਤ੍ਰੀ ਲਈ ਕਾਨੂੰਨ ਬਣਾ ਕੇ ਰਖ ਦਏ ਕਿ ਇਸਤ੍ਰੀ ਐਉਂ ਕਰਨ ਤੇ ਐਉਂ ਨਾ ਕਰਨ? ਕਿਡੀ ਫਜ਼ੂਲ ਗਲ ਹੈ ਕਿ ਮਨੁੱਖ ਜਾਤੀ ਦੀ ਇਕ ਸ਼੍ਰੇਣੀ ਦੂਰੀ ਤੇ ਇਤਨੇ ਅਤਿਆਚਾਰ ਕਰੋ ਰਹੀ ਹੈ ਤੇ ਦੂਜੀ ਕੁਸਕ ਨਹੀਂ ਸਕਦੀ। ਜੇ ਜ਼ਰਾ ਕੁੰਦੀਆਂ ਹਨ ਤਾਂ ਮਰਦੇ ਕਹਿੰਦੇ ਹਨ,"ਚੁੱਪ ਕਰੋ, ਖ਼ਬਰਦਾਰ ਕੁਸਕੀ ਤੇ ਭੁੱਖਿਆਂ ਮਾਰ,


.੪0