ਪੰਨਾ:ਜ਼ਿੰਦਗੀ ਦੇ ਰਾਹ ਤੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਊਂਗਾ" ਫੇਰ ਅਸੀਂ ਕਹਿੰਦੇ ਹਾਂ ਕਿ ਮਰਦ ਇਸਤ੍ਰੀਆਂ ਇਕ ਦੂਜੇ ਦਾ ਹਥ ਵਟਾਂਦੇ ਹਨ। ਇਸਤ੍ਰੀਆਂ ਨੂੰ ਆਪਣਾ ਫੈਸਲਾ ਆਪ ਕਰਨ ਦਿਉ ਤੇ ਆਪਸ ਵਿਚ ਰਲ ਮਿਲ ਕੇ ਉਨ੍ਹਾਂ ਨੂੰ ਕੋਈ ਐਸੀ ਵਿਉਂਤ

ਕਢਣ ਦਿਉ ਜਿਸ ਨਾਲ ਮਰਦ ਤੇ ਇਸਤ੍ਰੀ ਦੋਵੇਂ ਸੁਖੀ ਹੋਣ। ਜੇ ਅਸੀਂ ਆਪਣੀ ਢੀਠਤਾ ਨੂੰ ਅੜੇ ਰਹੇ ਤਾਂ ਕੋਈ ਦਿਨ ਆਵੇਗਾ ਕਿ ਜਿਸ ਤਰ੍ਹਾਂ ਹੁਣ ਤਕ ਮਰਦ ਨੇ ਇਸ ਨੂੰ ਆਪਣੇ ਪੰਜੇ ਵਿਚ ਰਖਿਆ ਹੈ, ਫੇਰ ਇਸਤ੍ਰੀ ਮਰਦ ਨੂੰ ਆਪਣੇ ਪੰਜੇ ਵਿਚ ਰਖੇਗੀ। ਇਸ ਦੇ ਨਿਸ਼ਾਨ ਹੁਣ ਹੀ ਨਜ਼ਰ ਪਏ ਆਉਂਦੇ ਹਨ। ਜੇ ਅਸੀਂ ਵੇਲੇ ਸਿਰ ਨਾ ਸੰਭਲੇ ਤਾਂ ਮਰਦਾਂ ਦਾ ਉਹ ਹੀ ਹਾਲ ਹੋਵੇਗਾ ਜੋ ਇਸਤੂਆਂ ਦਾ ਅਜ ਤਕ ਰਿਹਾ ਹੈ।

੪੩