ਪੰਨਾ:ਜ਼ਿੰਦਗੀ ਦੇ ਰਾਹ ਤੇ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਮਤਿਹਾਨ ਦੇ ਕੇ ਫੇਰ ਨਿਰੀ ਅੰਗਰੇਜ਼ੀ ਦੀ ਦਸਵੀਂ, ਐਫ. ਏ , ਜਾਂ ਬੀ. ਏ. ਪਾਸ ਕਰ ਲੈਂਦੀਆਂ ਹਨ । , ਕੁੜੀਆਂ ਵਿਚ ਦੋ ਤਰ੍ਹਾਂ ਦੀ ਪੜ੍ਹਾਈ ਦਿਨੋ ਦਿਨ ਵਾਧੇ ਤੇ ਹੈ, ਸ਼ਹਿਰਾਂ ਵਿਚ ਸਵੇਰੇ ਸਾਈਕਲਾਂ, ਬਸਾਂ ਤੇ ਜਾਂ ਪਾਲਾਂ ਦੀਆਂ ਪਾਲਾਂ ਪੈਦਲ ਹੀ ਸਕੂਲਾਂ ਕਾਲਜਾਂ ਵਲ ਜਾਂਦੀਆਂ ਦਿਸਦੀਆਂ ਹਨ । ਪਿੰਡਾਂ ਵਿਚ ਅਜੇ ਏਨਾਂ ਰਿਵਾਜ ਨਹੀਂ ਪਿਆ ਪਰ ਵਡੇ ਵਡੇ ਪਿੰਡਾਂ ਵਿਚ ਵੀ ਕੁੜੀਆਂ ਦੇ ਸਕੂਲ ਖੁਲ੍ਹੇ ਗਏ ਹਨ । ਛੋਟੇ ਪਿੰਡਾਂ ਵਿਚ ਕੁੜੀਆਂ ਗੁਰਦਵਾਰਿਆਂ ਮੰਦਰਾਂ ਤੇ ਮਸੀਤਾਂ ਵਿਚ ਹੀ ਪੜ ਆਉਂਦੀਆਂ ਹਨ । ਗਲ ਕੀ ਇਸਤ੍ਰ ਵਿਦਿਆ ਦਾ ਕਾਫ਼ੀ ਪਰਚਾਰ ਹੋ ਰਿਹਾ ਹੈ । ਤੇ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਕੁਝ ਸਾਲਾਂ ਨੂੰ ਮਰਦਾਂ ਦੀ ਬਾਵੇਂ ਸਭ ਇਸੜੀਆਂ ਨੌਕਰੀਆਂ ਕਰਦੀਆਂ ਦਿਸਣਗੀਆਂ । ਜਿਹੜੀਆਂ ਘਰ ਬਹਿਣਗੀਆਂ ਉਹ ਸਿਆਣੀਆਂ ਮਾਵਾਂ, ਸੁਚੱਜੀਆਂ ਵਹੁਟੀਆਂ ਤੇ ਸੁਘੜ ਭੈਣਾਂ ਹੋਣਗੀਆਂ, ਜਿਹੜੀਆਂ ਦੇਸ ਤੇ ਸੰਸਾਰ ਦੇ ਰਾਜਸੀ, ਧਾਰਮਕ ਜਾਂ ਹੋਰ ਕਿਸੇ ਮੈਦਾਨ ਵਿਚ ਹਿੱਸਾ ਲੈਣਗੀਆਂ ਉਹ , ਆਪਣੇ ਚਮਤਕਾਰ ਉਥੇ ਦਿਖਾਣਗੀਆਂ ਤੇ ਜਿਹੜੀਆਂ ਸਾਹਿਤ ਦੀ ਸੇਵਾ ਕਰਨਗੀਆਂ ਉਨ੍ਹਾਂ ਦੀ ਲੇਖਣੀ ਆਪਣੇ ਜੌਹਰ ਦਿਖਾਇਗੀ । ਅਰਥਾਤ ਇਸਆਂ ਸੰਸਾਰ ਦੇ ਹਰ ਮੈਦਾਨ ਵਿਚ ਆਪਣਾ ਆਪ ਉਸੇ ਤਰ੍ਹਾਂ ਦਿਖਾਣਗੀਆਂ ਜਿਸ ਤਰ੍ਹਾਂ ਕਿ ਆਦਮੀ ਅਜੇ ਤਕ ਦਿਖਦੇ ਰਹੇ ਹਨ। ਪਰ ਇਹ ਉਮੈਦਾਂ ਅਸੀਂ ਤਾਂ ਬੰਨ ਸਕਦੇ ਹਾਂ ਜੋ ਸਾਡੀ ਵਰਤਮਾਨ ਇਸ-fਵਦਿਆ ਠੀਕ ਰਸਤੇ ਤੇ ਜਾ ਰਹੀ ਹੋਵੇ ਤੇ ਇਸ ਵਿਚ ਊਣ. ਤਾਈਆਂ ਕੋਈ ਨਾ ਹੋਣ । ਕੇ ਇਸਤ੍ਰ ਵਿਦਿਆ ਵੀ ਸਾਡੇ ਵਿਚ ਅਜਬ ਤਰੀਕੇ ਨਾਲ ਸ਼ੁਰੂ ਹੋਈ। ਹੈ । ਜੇ ਅਸੀਂ ਕੁੜੀਆਂ ਨੂੰ ਪੜ੍ਹਦੇ ਹਾਂ ਤਾਂ ਏਸ ਲਈ ਨਹੀਂ ਕਿ ਅਸੀਂ ੪੫