ਪੰਨਾ:ਜ਼ਿੰਦਗੀ ਦੇ ਰਾਹ ਤੇ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਉਨ੍ਹਾਂ ਲਈ ਵਿਦਿਆ ਪ੍ਰਾਪਤੀ ਉਤਨੀ ਹੀ ਜ਼ਰੂਰੀ ਸਮਝਦੇ ਹਾਂ ਜਿਤਨੀ ਕਿ ਮੁੰਡਿਆਂ ਲਈ । ਅਸੀਂ ਤਾਂ ਕਹਿੰਦੇ ਹੁੰਦੇ ਸਾਂ ‘ਖਾਂ, ਕੁੜੀਆਂ ਪੜ ਕੇ ਕੋਈ ਨੌਕਰੀ ਕਰਨੀ ਹੈ ?? ਅਜ ਕਲ ਮਾਪੇ ਜੇ ਕੁੜੀਆਂ ਨੂੰ ਪੜਾ ਰਹੇ ਹਨ ਤਾਂ ਕੇਵਲ ਏਸ ਲਈ ਕਿ ਮਤੇ ਉਨ੍ਹਾਂ ਦਾ ਸਾਕ ਕਿਧਰੇ ਨਾ ਹੋ ਸਕੇ । ਅਜ ਕਲ ਦੇ ਮੁੰਡੇ ਜਹੇ ‘ਭੈੜੇ ਹੋ ਗਏ ਹਨ ਕਿ ਪੜੀਆਂ ਹੋਈਆਂ ਕੁੜੀਆਂ ਮੰਗਦੇ ਹਨ । ਮਾਪੇ ਵਿਚਾਰੇ ਕੀ ਕਰਨ, ਪਏ ਝੂਰਦੇ ਰਹਿੰਦੇ ਹਨ । ਜ਼ਮਾਨਾ ਜਿਹਾ ‘ਭੈੜਾ’ ਆ ਗਿਆ ਹੈ ਕਿਧਰੇ ਕਿਸੇ ਮੁੰਡੇ ਨੂੰ ਸਾਕ ਵਾਸਤੇ ਆਖੋ ਜਾਂ ਅਖਵਾਉ ਤਾਂ ਪਹਿਲੀ ਗੱਲ ਉਹ ਇਹ ਪੁਛਦਾ ਹੈ ਕਿ ਕੁੜੀ ਕਿੰਨਾਂ ਕੁ ਪੜੀ ਹੋਈ ਹੈ । ਮਾਪੇ ਆਪਣੀ ਇੱਜ਼ਤ ਤੋਂ ਡਰਦਿਆਂ ਜਿਸ ਤਰ੍ਹਾਂ ਹੁੰਦਾ ਹੈ ਕੁੜੀਆਂ ਨੂੰ ਪੜਾਂਦੇ ਹਨ, ਭਲਕੇ ਲੋਕੀ ਕੀ ਆਖਣਗੇ ਕਿ ਕੋਠੇ ਜਿੱਡੀ ਧੀ ਹੋ ਗਈ ਸੂ, ਅਜੇ ਕਿਧਰੇ ਮੰਗੀ ਨਹੀਂ ਨੇ, ਲੋਕ ਸੌ ਗਲਾਂ ਕਰਦੇ ਨੇ । ਮਾਂ ਸੁਖ ਦੀ ਨੀਂਦਰ ਨਹੀਂ ਸੌਂ ਸਕਦੀ ਜਦ ਤਕ ਉਹਦੀ ਧੀ ਦਾ ਕਿਧਰੇ ਸਾਕ ਨਾ ਹੋ ਜਾਏ । ਜੇ ਜ਼ਰਾ ਕੁ ਭੀ ਵਡੇਰੀ ਹੋ ਜਾਏ ਤਾਂ ਦਿਨੇ ਰਾਤ ਉਹਦੇ ਵਿਆਹ ਦੀ ਚਿੰਤਾ ਤੇ ਗ਼ਮ, ਨਾ ਖਾਣ ਦਾ ਸੁਖ, ਨਾ ਹੰਡਾਣ ਦਾ ਸੁਖ । ਜਦ ਤਕ ਕੋਈ ਮੁੰਡਾ’ ਲਭ ਨਾ ਪਏ, ਮਾਂ ਨੂੰ ਚੈਨ ਨਹੀਂ ਆਉਂਦਾ । ਮੁੰਡੇ ਲੱਭਣੇ ਵੀ ਅਜ ਕਲ ਕਿਹੜੇ ਸੌਖੇ ਨੇ । ਬਸ ਸਾਨੂੰ ਇਹ ਗੱਲਾਂ ਮਾਰਦੀਆਂ ਨੇ ਤੇ ਜੇ ਕੁੜੀਆਂ ਨੂੰ ਅਸੀਂ ਪੜ੍ਹਦੇ ਵੀ ਹਾਂ ਤਾਂ ਇਸ ਲਈ ਕਿ ਕੁੜੀ ਕਿਧਰੇ ਮੰਗੀ ਜਾਏ । ਜਾਂ ਇਸ ਤਰਾਂ ਹੁੰਦਾ ਹੈ ਕਿ ਜੇ ਕੁੜੀ ਦਾ ਸਾਕੇ ਪਹਿਲੋਂ ਕਿਧਰੇ ਹੋ ਚੁੱਕਾ ਹੋਇਆ ਹੋਵੇ ਤੇ ਜੋ ‘ਮੁੰਡਾ’ ਕਿਸੇ ਚੰਗੀ ਨੌਕਰੀ ਤੇ ਲਗ ਜਾਏ ਜਾਂ ਕਾਫ਼ੀ ਪੜ ਜਾਏ ਤਾਂ ਧੀ ਵਾਲਿਆਂ ਨੂੰ ਫਿਕਰ ਪੈ ਜਾਂਦਾ ਹੈ ਕਿ ਮਤੇ ਮੁੰਡਾ ਭਲਕੇ ਚਾ ਆਖੇ, ਕੁੜੀ ਪੜੀ ਹੋਈ ਨਹੀਂ ਮੈਂ ਏਥੇ ਵਿਆਹ ਨਹੀਂ ਕਰਦਾ |' ਸੋ ਇਸ ਖ਼ਆਲ ਤੋਂ ਮਾਪੇ ਆਪ ੪੬