ਪੰਨਾ:ਜ਼ਿੰਦਗੀ ਦੇ ਰਾਹ ਤੇ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਣੀਆਂ ਧੀਆਂ ਨੂੰ ਪੜ੍ਹਨ ਲਗ ਪੈਂਦੇ ਹਨ, ਪਰ ਮਾਸਟਰ ਜਾਂ ਉਸਤਾਦਨੀ ਲਾ ਕੇ ਪੜ੍ਹਾਈ ਕਰਾ ਕੇ ਇਮਤਿਹਾਨ ਪਰਾਈਵੇਟ ਦਿਵਾ ਦਿਤੇ ਤਾਂ ਜੋ ਮੁੰਡੇ ਦਾ ਇਹ ਇਤਰਾਜ਼ ਤਾਂ ਦੂਰ ਹੋ ਜਾਏ। ਕੁੜੀਆਂ ਦੇ ਪਰਾਈਵੇਟ ਇਮਤਿਹਾਨ ਦੇਂਦੀਆਂ ਹਨ, ਉਹ ਇਸ ਲਈ ਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ, ਜਦ ਉਹ ਜ਼ਰਾ ਵਡੇਰੀਆਂ ਹੋ ਸਕੂਲ ਟੋਰਨਾ ਪਸੰਦ ਨਹੀਂ ਕਰਦੇ ਮਤੇ ਖ਼ਰਾਬ ਨਾ ਹੋ ਜਾਣ।

ਜੇ ਕੁੜੀਆਂ ਵਿਚ ਅਜ ਕਲ ਅਸੀਂ ਵਿਦਿਆ ਦਾ ਸ਼ੌਕ ਦੇਖ ਰਹੇ ਹਾਂ, ਤਾਂ ਉਹ ਵੀ ਰੀਸੋ ਰੀਸੀ ਹੈ। ਕਿਉਂਕਿ ਇਕ ਕੁੜੀ ਪੜ੍ਹਨ ਜਾਂਦੀ ਹੈ ਤਾਂ ਦੂਜੀ ਵੀ ਆਪਣੇ ਮਾਪਿਆਂ ਨਾਲ ਲੜਦੀ ਹੈ ਕਿ ਮੈਂ ਵੀ ਪੜ੍ਹਨਾ ਹੈ। ਜੇ ਗਲੀ ਦੀਆਂ ਕੁੜੀਆਂ ਪਰਾਈਵੇਟ ਇਮਤਿਹਾਨ ਦੇਦੀਆਂ ਹਨ ਤਾਂ ਬਾਕੀਆਂ ਨੂੰ ਵੀ ਰੀਸ ਆ ਜਾਂਦੀ ਹੈ, ਸਹੇਲੀ ਜਾਂ ਰਿਸ਼ਤੇਦਾਰ ਕੁੜੀ ਕੋਈ ਇਮਤਿਹਾਨ ਪਾਸ ਕਰ ਲਏ ਤਾਂ ਹੋਰਨਾਂ ਨੂੰ ਵੀ ਸ਼ੌਕੇ ਆ ਜਾਂਦਾ ਹੋ ਇਮਤਿਹਾਨ ਦੇਣ ਦਾ। ਖ਼ੈਰ ਸਾਰੀਆਂ ਕੁੜੀਆਂ ਇਸ ਤਰ੍ਹਾਂ ਦੀਆਂ

ਨਹੀਂ ਹੁੰਦੀਆਂ। ਕਈ ਅਜ ਕਲ ਦੇ ਜ਼ਮਾਨੇ ਦੀਆਂ ਕੁੜੀਆਂ ਕੇਵਲ ਇਸ ਲਈ ਉੱਚੀ ਵਿਦਿਆ ਪਰਾਪਤ ਕਰਦੀਆਂ ਹਨ ਕਿ ਆਪਣਾ ਗੁਜ਼ਾਰਾ ਆਪ ਕਰਨ ਜੋਗੀਆਂ ਹੋ ਜਾਣ ਤੇ ਪਰਾਧੀਨ ਨਾ ਰਹਿਣ। ਸੰਸਾਰ ਭਰ ਵਿਚ ਅਜ ਕਲ ਇਹ ਲਹਿਰ ਆਮ ਚੱਲੀ ਹੋਈ ਹੈ ਕਿ ਇਸਤ੍ਰੀਆਂ ਮਰਦਾਂ ਦੀ ਕੈਦ ਵਿਚੋਂ ਨਿਕਲਣ ਦੀ ਕੋਸ਼ਸ਼ ਕਰ ਰਹੀਆਂ ਹਨ ਤੇ ਆਪਣੀ ਨੌਕਰੀ ਆਦਿ ਕਰ ਕੇ ਆਪਣਾ ਗੁਜ਼ਾਰਾ ਆਪ ਕਰੇ ਲੈਣ ਲਈ ਵਿਦਿਆ ਪ੍ਰਾਪਤੀ ਕਰਦੀਆਂ ਹਨ। ਐਸੀਆਂ ਇਸਤ੍ਰੀਆਂ ਵਿਆਹ ਵੀ ਬਹੁਤ ਘਟ ਕਰਦੀਆਂ ਹਨ ਤੇ ਜੇ ਕਰਨ ਵੀ ਤਾਂ ਉਨ੍ਹਾਂ ਦਾ ਵਿਆਹੁਤ ਜੀਵਨ ਆਮ ਤੌਰ ਤੇ ਸੁਖੀ ਨਹੀਂ ਹੁੰਦਾ ਤੇ ਸਿੱਟਾ ਤਲਾਕ ਆਦਿਕ ਹੀ ਹੁੰਦਾ ਹੈ।

੪੭