ਪੰਨਾ:ਜ਼ਿੰਦਗੀ ਦੇ ਰਾਹ ਤੇ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਦਿਆਰਥਣਾਂ ਦੀ ਇਕ ਹੋਰ ਸ਼੍ਰੇਣੀ ਵੀ ਹੈ ਜੋ ਵਿਚਾਰੀਆਂ ਕਿਸਮਤ ਦੀਆਂ ਮਾਰੀਆਂ ਪਦੀਆਂ ਹਨ । ਜਿਹੜੀਆਂ ਇਸਤ੍ਰੀਆਂ ਛੋਟੀ ਉਮਰ ਵਿਚ ਹੀ ਵਿਧਵਾ ਹੋ ਜਾਂਦੀਆਂ ਹਨ, ਉਨ੍ਹਾਂ ਦੇ ਸਾਕ ਅੰਗ ਉਨ੍ਹਾਂ ਨੂੰ ਥੋੜਾ ਬਹੁਤ ਪੜਾ ਕੇ ਉਨ੍ਹਾਂ ਨੂੰ ਕਿਸੇ ਸਕੂਲ ਵਿਚ ਮਾਸਟਰਾਣੀ ਲਗਵਾ ਦੇਂਦੇ ਹਨ । ਕਈ ਵਿਧਵਾ ਇਸਤੂਆਂ ਕਾਫ਼ੀ ਪੜ ਜਾਂਦੀਆਂ ਹਨ ਤੇ ਚੰਗੇ ਗੁਜ਼ਾਰੇ ਤੇ ਲਗ ਜਾਂਦੀਆਂ ਹਨ । ਦੀ ਪੜੀਆਂ ਕੁੜੀਆਂ ਦੀ ਦਿਨੋ ਦਿਨ ਵਧਦੀ ਗਿਣਤੀ ਵਿਚ ਬਾਹਲਾ ਹਿੱਸਾ ਇਨ੍ਹਾਂ ਚਹੁੰ ਸ਼੍ਰੇਣੀਆਂ ਦਾ ਹੈ-ਇਕ ਤੇ ਉਹ ਜਿਨ੍ਹਾਂ ਨੂੰ ਮਾਪੇ ਵਿਆਹੁਣ ਦੀ ਖ਼ਾਤਰ ਪੜ੍ਹਦੇ ਹਨ, ਦੂਜੀਆਂ ਉਹ ਜੋ ਵੇਖੋ ਵੇਖੀ ਤੇ ਰੀਸੋ ਰੀਸੀ ਪੜਦੀਆਂ ਹਨ, ਤੀਜੀਆਂ ਨਵੇਂ ਜ਼ਮਾਨੇ ਦੀਆਂ ਮਰਦਾਂ ਦੀਆਂ ਵੈਰਨਾਂ ਤੇ ਪਰਾਧੀਨਤਾ ਦੀਆਂ ਵਿਰੋਧਨਾਂ ਕੁੜੀਆਂ ਤੇ ਚੌਥੀਆਂ ਕਿਸਮਤ ਦੀਆਂ ਮਾਰੀਆਂ ਵਿਚਾਰੀਆਂ ਜਵਾਨ ਵਿਧਵਾ ਇਸਤ੍ਰੀਆਂ । ਇਨ੍ਹਾਂ ਤੋਂ ਛੁੱਟ ਬਾਕੀ ਬਹੁਤ ਥੋੜੀਆਂ ਰਹਿ ਜਾਂਦੀਆਂ ਹਨ , ਜਿਨ੍ਹਾਂ ਨੂੰ ਅਸਲੀ ਵਿਦਿਆ ਪਰਾਪਤੀ ਦਾ ਸ਼ੌਕ ਹੁੰਦਾ ਹੈ ਤੇ ਜੋ ਉਚ ਵਿਦਿਆ ਕੇਵਲ ਸ਼ੌਕ ਨਾਲ ਪ੍ਰਾਪਤ ਕਰਦੀਆਂ ਹਨ । ਮਤਲਬ ਇਹ ਨਹੀਂ ਕਿ ਉਪਰ ਦੱਸੀਆਂ ਚਹੁੰ ਸ਼ੇਣੀਆਂ ਵਿਚ ਸਾਨੂੰ ਵਿਦਵਾਨ ਇਸੜੀਆਂ ਨਹੀਂ ਮਿਲਦੀਆਂ। ਨਹੀਂ, ਉਨ੍ਹਾਂ ਵਿਚ ਕੋਈ ਬੜੀ ਯੋਗਤਾ ਪਰਾਪਤ ਕਰ ਲੈਂਦੀਆਂ ਹਨ। ਅਸੀਂ ਅਜੇ ਸਿਰਫ਼ ਇਸ-ਵਿਦਿਆ ਦੇ ਵਖੋ ਵਖ ਮੰਤਵਾਂ ਦੀ ਵਿਚਾਰ ਕਰ ਰਹੇ ਹਾਂ । ਮੰਡੇ ਵੀ ਕਿਹੜਾ ਵਿਦਿਆ ਪ੍ਰਾਪਤੀ ਦੇ ਸ਼ੌਕ ਨਾਲ ਪੜਾਏ ਜਾਂਦੇ ਹਨ, ਉਨ੍ਹਾਂ ਦਾ ਬਾਹਲਾ ਮੰਤਵ ਤੇ ਨੌਕਰੀਆਂ ਕਰਨਾ ਹੀ ਹੁੰਦਾ ਹੈ | ਪਰ ਖੈਰ, ਇਨ੍ਹਾਂ ਵਿਦਿਅਕ . ਮਸਲਿਆਂ ਸੰਬੰਧੀ ਫੇਰ ਵਿਸਥਾਰ ਨਾਲ ਵਿਚਾਰ ਕੀਤੀ ਜਾਏਗੀ, ਅਜੇ ਤਾਂ ਇਸੜੀ ਵਿਦਿਆ ਬਾਬਤ ਸਿਰਫ ਉਥੇ ਤਕੁ ਵਿਚਾਰ ਕਰ ਰਹੇ ਹਾਂ,