ਪੰਨਾ:ਜ਼ਿੰਦਗੀ ਦੇ ਰਾਹ ਤੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਨੂੰ ਜਾਚ ਨਹੀਂ, ਇਤਿਆਦਕ ਕਈ ਤੋਹਮਤ ਅੱਜ ਕਲ ਦੀਆਂ ਪੜ੍ਹੀਆਂ ਹੋਈਆਂ ਕੁੜੀਆਂ ਤੇ ਲਾਈਆਂ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਹ ਗੱਲਾਂ ਬਹੁਤੀਆਂ ਅਜ ਕਲ ਦੀਆਂ ਸਕੂਲਾਂ ਕਾਲਜਾਂ ਦੀਆਂ ਪੜ੍ਹੀਆਂ ਹੋਈਆਂ ਕੁੜੀਆਂ ਤੇ ਘਟਦੀਆਂ ਹਨ ਤੇ ਜਿੜੀਆਂ ਕੁੜੀਆਂ ਜ਼ਰਾਂ ਵਧੇਰੇ ਪੜ੍ਹ ਜਾਂਦੀਆਂ ਹਨ ਜਾਂ ਸ਼ਹਿਰ ਵਿਚ ਪੜ੍ਹੀਆਂ ਹੋਈਆਂ ਹੁੰਦੀਆਂ ਹਨ, ਉਨ੍ਹਾਂ ਵਿਚ ਤਾਂ ਉਪਰ ਦੱਸੇ ਬਾਰੇ 'ਗੁਣ' ਹੁੰਦੇ ਹਨ। ਕਹਿੰਦੇ ਹਨ ਕਿ ਸਿਆਣੇ ਮਾਪੇ ਇਸੇ ਲਈ ਕੁੜੀਆਂ ਨੂੰ ਚੌਥੀ ਪੰਜਵੀਂ ਤਕ ਸਕੂਲ ਪੜ੍ਹ ਕੇ ਉਠਾ ਲੈਂਦੇ ਹਨ ਤੇ ਫੇਰ ਘਰ ਪੜਾ ਕੇ ਪਰਾਈਵੇਟ ਇਮਤਿਹਾਨ ਦਿਵਾਂਦੇ ਹਨ।

ਇਨ੍ਹਾਂ ਵਿਚੋਂ ਕਿਹੜੀਆਂ ਗੱਲਾਂ ਸੱਚੀਆਂ ਹਨ ਤੇ ਕਿਹੜੀਆਂ ਕਿਹੜੀਆਂ ਝੂਠੀਆਂ, ਇਸ ਸੰਬੰਧੀ ਸਾਨੂੰ ਬਾਹਲੀ ਵਿਚਾਰ ਦੀ ਲੋੜ ਨਹੀਂ। ਇਸ ਗਲ ਤੋਂ ਕੋਈ ਮੁਕਰ ਨਹੀਂ ਸਕਦਾ ਕਿ ਵਰਤਮਾਨ ਇਸ ਵਿਦਿਆ ਨੇ ਸਾਡੇ ਭਾਈਚਾਰਕ ਜੀਵਨ ਨੂੰ ਅਜੇ ਤਕ ਕੋਈ ਖ਼ਾਸ ਸੁਧਾਰਿਆ ਨਹੀਂ। ਫ਼ਰਕ ਸਿਰਫ਼ ਏਨਾ ਪਿਆ ਹੈ ਕਿ ਬਹੁਤੀਆਂ ਪੜ੍ਹੀਆਂ ਹੋਈਆਂ ਕੁੜੀਆਂ ਜਾਂ ਤੇ ਹਿੰਦੁਸਤਾਨੀ ਭਾਈਚਾਰੇ ਦਾ ਤਿਆਗ ਕਰੀ ਜਾਂਦੀਆਂ ਹਨ ਤੇ ਜਾਂ ਵਿਆਹ ਹੀ ਨਹੀਂ ਕਰਦੀਆਂ ਤੇ ਜੇਹੜੀਆਂ ਕਰਦੀਆਂ ਹਨ ਉਨ੍ਹਾਂ ਦੀ ਪਤੀ ਨਾਲ ਬਣਦੀ ਨਹੀਂ ਤੇ ਰੋਜ਼ ਦੀ ਨਾਚਾਕੀ ਹੀ ਰਹਿੰਦੀ ਹੈ। ਕੁਝ ਥੋੜੀਆਂ ਸੁਖੀ ਵਸਦੀਆਂ ਹੋਸਣ। ਬਾਕੀ ਰਹੀ- ਥੋੜਾ ਪੜੀਆਂ ਹੋਈਆਂ ਦੀ ਹਾਲਤ, ਉਨ੍ਹਾਂ ਦਾ

ਭਾਈਚਾਰਕ ਜੀਵਨ ਉਹ ਹੀ ਹੈ ਜੋ ਅਨਪੜਾਂ ਦਾ ਹੁੰਦਾ ਹੈ, ਨਾ ਉਨ੍ਹਾਂ ਵਿਚਾਰੀਆਂ ਨੂੰ ਘਰ ਦੇ ਕੰਮ ਧੰਦੇ ਤੋਂ ਵੇਹਲ ਮਿਲਦੀ ਹੈ ਤੇ ਨਾ ਉਹ ਕੁਝ ਪੜ ਲਿਖ ਸਕਦੀਆਂ ਹਨ। ਬਸ ਚਿੱਠੀ ਚਪੱਠੀ ਪੜਨ ਜੋਗੀਆਂ ਹੋ ਜਾਂਦੀਆਂ ਹਨ ਹੋਰ ਤੇ ਉਨ੍ਹਾਂ ਦੇ ਜੀਵਨ ਵਿਚ ਕੋਈ ਫਰਕ ਆਇਆ

੪੦