ਪੰਨਾ:ਜ਼ਿੰਦਗੀ ਦੇ ਰਾਹ ਤੇ.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਲਮ ਨਹੀਂ ਹੁੰਦਾ | ਅਸਲ ਵਿਚ ਸਾਡਾ ਤਾਲੀਮੀ ਸਿਸਟਮ ਸਾਡੇ ਭਾਈਚਾਰਕ ਜੀਵਨ ਨਾਲ ਬਿਲਕੁਲ ਕੋਈ ਸੰਬੰਧ ਨਹੀਂ ਰਖਦਾ । ਮੁੰਡਿਆਂ ਨੂੰ ਤੇ ਅਸੀਂ ਇਸ ਲਈ ਪੜ੍ਹਦੇ ਹਾਂ ਕਿ ਆਪਣੀ ਰੋਜ਼ੀ ਕਮਾਣ ਜੋਗੇ ਹੋ ਜਾਣ ਤੇ ਕੁੜੀਆਂ ਨੂੰ ਸਿਰਫ ਇਸ ਲਈ ਕਿ ਉਹ ਵਿਆਹ ਕਰਾਣ ਜੋਗੀਆਂ ਹੋ ਜਾਣ । ਪਰ ਸਾਡੀ ਵਿਦਿਅਕ ਪਰਨਾਲੀ ਐਸੀ ਹੈ ਕਿ ਨਾ ਮੁੰਡਿਆਂ ਨੂੰ ਤੇ ਨਾ ਕੁੜੀਆਂ ਨੂੰ ਉਨ੍ਹਾਂ ਦੇ ਨੀਯਤ ਕੰਮ ਦੇ ਜੋਗ ਬਣਾਂਦੀ ਹੈ । ਮੁੰਡੇ ਪੜਦੇ ਕੁਝ ਰਹਿੰਦੇ ਹਨ, ਸਿਰ ਖਪਾਈ ਉਨਾਂ ਨੂੰ ਕਈਆਂ ਮਜ਼ਮੂਨਾਂ ਨਾਲ ਕਰਨੀ ਪੈਂਦੀ ਹੈ ਪਰ ਇਨ੍ਹਾਂ ਮਜ਼ਮੂਨਾਂ ਵਿਚੋਂ ਉਹਨਾਂ ਦੇ ਕੰਮ ਕੋਈ ਵੀ ਨਹੀਂ ਆਉਂਦਾ | ਕੁੜੀਆਂ ਵਿਚਾਰੀਆਂ ਆਪਣਾ ਮਗਜ਼ ਹੋਰਨਾਂ ਗੱਲਾਂ ਨਾਲ ਹੀ ਸਕੂਲਾਂ ਕਾਲਜਾਂ ਵਿਚ ਖ਼ਾਲੀ ਕਰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਜੀਵਨ ਵਿਚ ਜਿਨ੍ਹਾਂ ਗੱਲਾਂ ਨਾਲ ਵਾਹ ਪੈਂਦਾ ਹੈ, ਉਸ ਸੰਬੰਧੀ ਉਹਨਾਂ ਨੂੰ ਕੋਈ ਸਿਖਿਆ ਨਹੀਂ ਦਿਤੀ ਗਈ ਹੁੰਦੀ ਤੇ ਅੜ ਦੀਆਂ ਅੜ ਹੀ ਰਹਿੰਦੀਆਂ ਹਨ । ਜੇ ਮੁੜ ਇਸਤ੍ਰੀਆਂ ਨੇ ਬਾਲ ਹੀ ਸਾਂਭਣੇ ਹਨ ਤਾਂ ਕਿਉਂ ਨਾ ਉਨ੍ਹਾਂ ਨੂੰ ਇਸ ਸੰਬੰਧੀ ਸਿਖਿਆ ਦਿਤੀ ਜਾਏ, ਜੇ ਉਨ੍ਹਾਂ ਦੇ ਹੋਬ ਘਰ ਦਾ ਪ੍ਰਬੰਧ ਹੀ ਰਹਿਣਾ ਹੈ ਤਾਂ ਉਨ੍ਹਾਂ ਨੂੰ ਘਰੋਗੀ ਜੀਵਨ ਸੁਧਾਰਨ ਸੰਬੰਧੀ ਕਿਉਂ ਨਾ ਕੁਝ ਪੜਾਇਆ ਜਾਏ । ਜੋ ਪੜ ਲਿਖ ਕੇ ਵੀ ਇਸਤਰੀਆਂ ਉਹੀ ਦੇਖੀ ਜੀਵਨ ਗੁਜ਼ਾਰਨਾ ਹੈ ਜੋ ਅਣਪੜ ਇਲੜੀਆਂ ਗੁਜ਼ਾਰ ਰਹੀਆਂ ਹਨ ਤਾਂ ਐਸੀ ਵਿਦਿਆ ਦਾ ਕੀ ਲਾਭ ? ਸਭ ਤੋਂ ਪਹਿਲੋਂ ਸਾਨੂੰ ਇਸ ਗੱਲ ਦੀ ਵਿਚਾਰ ਹੈ ਲੋੜ ਹੈ, ਕਿ ਸਾਡੇ ਭਾਈਚਾਰਕ ਜੀਵਨ ਵਿਚ ਇਸੜੀ ਦੀ ਕੀ ਥਾਂ ਹੋਣੀ ਹੈ, ਫੇਰ ਉਸ ਅਨੁਸਾਰ ਸਾਡੀ ਇਸੜੀ-ਵਿਦਿਆ ਦੀ ਪਰਨਾਲੀ ਹੋਣੀ ਚਾਹੀਦੀ ਹੈ । ਵਿਦਿਆ ਪਰਾਪਤੀ ੫੧