ਪੰਨਾ:ਜ਼ਿੰਦਗੀ ਦੇ ਰਾਹ ਤੇ.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਇਸਤ੍ਰੀਆਂ ਲਈ ਉਤਨੀ ਹੀ ਜ਼ਰੂਰੀ ਹੈ ਜਿਤਨੀ ਮਰਦਾਂ ਲਈ, ਪਰ ਹਰੇਕ ਦੀ ਵਿਦਿਆ ਆਪਣੀਆਂ ਆਪਣੀਆਂ ਲੋੜਾਂ ਤੇ ਜ਼ਰੂਰਤਾਂ ਅਨੁਸਾਰ ਹੋਣੀ ਚਾਹੀਦੀ ਹੈ । ਜਿਨਾਂ ਨੇ ਉਚ ਵਿਦਿਆ ਪਰਾਪਤ ਕਰ ਕੇ ਸਾਹਿਤ ਜਾਂ ਹੋਰ ਕਿਸੇ ਮੈਦਾਨ ਵਿਚ ਵਿਸ਼ੇਸ਼ਤਾ ਹਾਸਲ ਕਰਨੀ ਹੈ ਉਹ ਜੰਮ ਜੰਮ ਕਰਨ, ਬਾਕੀਆਂ ਨੂੰ ਜਿਨ੍ਹਾਂ ਗੱਲਾਂ ਨਾਲ ਜੀਵਨ ਵਿਚ ਵਾਹ ਪੈਣਾ ਹੈ ਉਨ੍ਹਾਂ ਸੰਬੰਧੀ ਹੀ ਸਿਖਿਆ ਦੇਣੀ ਯੋਗ ਹੈ । ਪੜ੍ਹਾਈ ਦਾ ਇਸਤ੍ਰੀਆਂ ਨੂੰ ਤਾਂ ਹੀ ਫ਼ਾਇਦਾ ਹੋਵੇ ਜੇ ਉਨ੍ਹਾਂ ਦੇ ਰੋਜ਼ ਦੇ ਨੇਮ ਵਿਚ ਪੜ੍ਹਾਈ ਲਿਖਾਈ ਲਈ ਕੋਈ ਸਮਾਂ ਹੋਵੇ । ਜਿਨਾਂ ਵਿਚਾਰੀਆਂ ਨੇ ਸਾਰਾ ਦਿਨ ਰੋਟੀ ਦਕਰ ਵਿਚ, ਬਾਲ ਸਾਂਭਣ ਤੇ ਹੋਰ ਘਰ ਦੇ ਤੇ ਭਾਈਚਾਰੇ ਦੇ ਕੰਮ ਧੰਦਿਆਂ ਵਿਚ ਹੀ ਬਿਤਾ ਦੇਣਾ ਹੈ, ਉਨਾਂ ਨੂੰ ਵਿਦਿਆ ਪ੍ਰਾਪਤੀ ਕੀਤੀ ਹੋਈ ਕਿਸ ਕੰਮ ਆਈ । ਲੋੜ ਤਾਂ ਇਸ ਗਲ ਦੀ ਹੈ ਕਿ ਅਸੀ ਇਸੜੀ ਦਾ ਭਾਈਚਾਰਕ , ਜੀਵਨ ਸੁਖੀ ਬਣਾਈਏ ਤੇ ਇਸ ਲਈ ਉਨ੍ਹਾਂ ਨੂੰ ਐਸੀ ਵਿਦਿਆ ਦਈਏ ਜਿਸ ਨਾਲ ਉਹ ਆਪਣਾ, ਬਾਲਾਂ ਦਾ ਤੇ ਆਪਣੇ ਘਰਾਂ ਦਾ ਜੀਵਨ ਸੁਖੀ ਤੇ ਲਾਭਦਾਇਕ ਬਣਾ ਸਕਣ । ੫੨