ਪੰਨਾ:ਜ਼ਿੰਦਗੀ ਦੇ ਰਾਹ ਤੇ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਵੇ ਵੀ ਕਿਸ ਤਰ੍ਹਾਂ? ਧੀਆਂ ਪੁਤਰਾਂ ਨੂੰ ਤਾਂ ਮਾਪਿਆਂ ਦੀ ਹਕੂਮਤ ਵਿਚ ਝਾੜ ਝੰਬ ਹੀ ਨਸੀਬ ਹੁੰਦੀ ਹੈ, ਉਹ ਘਰ ਨੂੰ ਖ਼ੁਸ਼ੀ ਦਾ ਅਸਥਾਨ ਕਿਸ ਤਰਾਂ ਸਮਝਣ, ਮਾਪਿਆਂ ਦੇ ਸਾਹਮਣੇ ਉਹ ਬੋਲ ਨਹੀਂ ਸਕਦੇ ਤੇ ਨਾ ਹੀ ਉਨ੍ਹਾਂ ਨਾਲ ਬਹਿ ਕੇ ਹਸ ਖੇਡ ਸਕਦੇ ਹਨ। ਧੀਆਂ ਪੁਤਰਾਂ ਵਾਸਤੇ ਪਿਉ ਇਕ ਕਿਸਮ ਦਾ ਹਊਆ ਹੈ, ਜਿਸ ਦਾ ਨਾਂ ਲੈ ਕੇ ਮਾਂ ਉਨ੍ਹਾਂ ਨੂੰ ਡਰਾਂਦੀ ਹੈ ਤੇ ਜਿਸ ਦੇ ਘਰ ਵੜਦਿਆਂ ਹੀ ਸਾਰੇ ਚੁੱਪ ਕਰ ਜਾਂਦੇ ਹਨ, ਪਿਉ ਦੀ ਇਕ ਘੁਰਕ ਹੀ ਉਨਾਂ ਲਈ ਕਾਫੀ ਹੈ। ਘਰ ਦੇ ਸਾਰੇ ਜੀ ਕਦੇ ਵੀ ਇਕੱਠੇ ਨਹੀਂ ਹੁੰਦੇ। ਹੋਣ ਵੀ ਕਿਸ ਤਰ੍ਹਾਂ ਜਦ ਅਸਾਂ ਆਪਣੇ ਨਿਤਨੇਮ ਵਿਚ ਐਸਾ ਕੋਈ ਸਮਾਂ ਰਖਿਆ ਹੀ ਨਹੀਂ ਹੋਇਆ। ਰੋਟੀ ਅਸੀਂ ਕੱਠੇ ਨਹੀਂ ਖਾਂਦੇ ਤੇ ਨਾ ਹੀ ਹੋਰ ਕਿਸੇ ਵਕਤ ਅਸੀਂ ਸਾਰੇ ਰਲ ਕੇ ਬਹਿੰਦੇ ਹਾਂ। ਜੇ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ ਹਨ ਤਾਂ ਵੀ ਮਾਂ ਪਿਉ ਵਖ ਬੈਠੇ ਹਨ ਤੇ ਭੈਣਾਂ ਵਖ, ਭਰਾ ਵਖ। ਅਜੇ ਮਾਂ ਕੋਲ ਕਦੇ ਕਦੇ ਧੀਆਂ ਪੁਤਰ ਭਾਵੇਂ ਇਕੱਠੇ ਹੋ ਕੇ ਆਪਸ ਵਿਚ ਗੱਲਾਂ ਬਾਤਾਂ ਕਰ ਲੈਣ ਪਰ ਮਾਂ ਪਿਉ ਦੋਹਾਂ ਦੇ ਹੁੰਦਿਆਂ ਕਦੇ ਸਾਰੇ ਧੀਆਂ ਪੱਤਰ ਉਨਾਂ ਦੇ ਨਾਲ ਰਲ ਕੇ ਨਹੀਂ ਬਹਿਣਗੇ। ਇਹ ਇਸੇ ਕਰ ਕੇ ਹੈ ਕਿ ਅਸਾਂ ਸ਼ੁਰੂ ਤੋਂ ਹੀ ਐਸੀ ਹਿਲਤਰ ਨਹੀਂ ਪਾਈ ਹੁੰਦੀ। ਜੇ ਅਸੀ ਮੁਢ ਤੋਂ ਹੀ ਆਜ਼ਾਦੀ ਦਈਏ ਤਾਂ ਸਾਡੇ ਧੀਆਂ ਪੁਤਰ ਸੰਗ ਨ ਕਰਨ।

ਕੀ ਘਰ ਬਸ ਰੋਟੀ ਖਾਣ ਤੇ ਸੌਣ ਦੀ ਹੀ ਥਾਂ ਹੈ? ਜਾਂ ਦੱਖਾਂ ਤੇ ਕਲੇਸ਼ਾਂ ਦਾ ਕੇਂਦਰ ਜਿੱਥੇ ਕੋਈ ਕੈਦੀ ਵਾਂਗਰ ਜ਼ਿੰਦਗੀ ਕਰ ਰਿਹਾ ਹੈ, ਕੋਈ ਬੀਮਾਰ ਮੰਜੇ ਤੇ ਪਿਆ ਹੈ ਤੇ ਸਾਰਿਆਂ ਨੂੰ ਉਸ ਦੇ ਪਿਛੇ ਦੌੜਨਾ ਭੱਜਣਾ ਪੈਂਦਾ ਹੈ ਤੇ ਕਈ ਰਾਤਾਂ ਜਾਗਦਿਆਂ ਕਟੀਂਦੀਆਂ ਹਨ, ਕੋਈ ਮਰਦਾ ਹੈ, ਕਿਸੇ ਦਾ ਵਿਆਹ ਹੁੰਦਾ ਹੈ ਤਾਂ ਕੰਮ ਕਰ ਕਰ ਕੇ ਟੱਟ ਜਾਈਦਾ ਹੈ, ਕੋਈ ਆ ਜਾਂਦਾ ਹੈ ਤਾਂ ਉਸ ਦੀ ਖੇਚਲ ਪੈ ਜਾਂਦੀ ਹੈ;

੫੪