ਪੰਨਾ:ਜ਼ਿੰਦਗੀ ਦੇ ਰਾਹ ਤੇ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੋਈ ਟਰਦਾ ਹੈ ਤਾਂ ਉਸਦਾ ਤੁਰਨਾ ਵੀ ਸਾਡੇ ਲਈ ਦੁਖਾਂ ਦਾ ਕਾਰਨ ਬਣ ਜਾਂਦਾ ਹੈ । ਜੇ ਅਸੀਂ ਘਰ ਨੂੰ ਬਸ ਇਹੋ ਕੁਝ ਸਮਝਦੇ ਹਾਂ ਤਾਂ ਅਫ਼ਸੋਸ ਹੈ ਸਾਡੀ ਅਕਲ ਤੇ । ਇਹੋ ਜਹੇ ਨਰਕ ਨਾਲੋਂ ਕਿਹੜਾ ਨਰਕ ਬਰਾ ਹੋ ਸਕਦਾ ਹੈ ? ਐਸੇ ਰਖੇ ਤੇ ਬੇਸਵਾਦੇ ਜੀਵਨ ਦਾ ਅਸਰ ਕੀ ਹੋ ਰਿਹਾ ਹੈ ? ਸਾਡਾ ਘਰਾਂ ਨਾਲ ਪਿਆਰ ਕੋਈ ਨਹੀਂ ਰਿਹਾ, ਕਿਉਂਕਿ ਘਰਾਂ ਵਿਚ ਸਾਨੂੰ ਖ਼ੁਸ਼ੀ ਦੇ ਕੋਈ ਵਸੀਲੇ ਨਸੀਬ ਨਹੀਂ ਹੁੰਦੇ । ਅਸੀ ਝਟ ਲੰਘਾਣ ਵਾਸਤੇ ਦੋਸਤਾਂ ਯਾਰਾਂ ਕੋਲ ਚਲੇ ਜਾਂਦੇ ਹਾਂ ਜਾਂ ਸਿਨੇਮਾ ਥੀਏਟਰ ਅਤੇ ਹੋਰ ਖੁਸ਼ੀ ਦੇ ਅਸਥਾਨ ਛੰਡਦੇ ਹਾਂ । ਸਾਡਾ ਆਪਸ ਵਿਚ ਪ੍ਰਸਪਰ ਪਿਆਰ ਨਹੀਂ ਹੁੰਦਾ ਕਿਉਂਕਿ ਅਸੀਂ ਕਦੇ ਮਿਲ ਕੇ ਬੈਠੇ ਹੀ ਨਹੀਂ ਤੇ ਨਾ ਅਸਾਂ ਕਦੇ ਇਕ ਦੂਜੇ ਦੇ ਖ਼ਿਆਲਾਂ ਤੇ ਭਾਵਾਂ ਦੀ ਕਦਰ ਕੀਤੀ ਹੈ। ਇਹੀ ਕਾਰਨ ਹੈ ਕਿ ਸਭਾ ਸੁਸਾਇਟੀਆਂ ਵਿਚ ਵੀ ਅਸੀਂ ਮਿਲ ਕੇ ਕੰਮ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਘਰਾਂ ਵਿਚ ਰਲ ਕੇ ਬੈਠਣ ਦੀ ਜਾਚ ਹੀ ਨਹੀਂ ਸਿਖਾਈ ਜਾਂਦੀ । ਜਦ ਅਸੀਂ ਘਰਾਂ ਵਿਚ ਇਕ ਦੂਜੇ ਨੂੰ ਆਪਣੇ ਖ਼ਿਆਲ ਤੇ ਭਾਵ ਪ੍ਰਗਟ ਕਰਨ ਦੀ ਆਜ਼ਾਦੀ ਨਹੀਂ ਦੇਂਦੇ ਜਾਂ ਪ੍ਰਗਟ ਕਰਨ ਦੀ ਆਦਤ ਨਹੀਂ ਪਾਂਦੇ ਤਾਂ ਵਡਿਆਂ ਹੋ ਕੇ ਅਸਾਂ ਦੁਨੀਆਂ ਵਿਚ ਕੀ ਕਰਨਾ ਹੈ। ਘਰਾਂ ਵਿਚ ਹਰ ਵੇਲੇ ਮਾਪਿਆਂ ਦੀ ਮਰਜ਼ੀ ਅਨੁਸਾਰ ਚਲਣਾ ਪੈਂਦਾ ਹੈ ਤੇ ਅਸੀਂ ਚੁ ਚਰਾਂ ਨਹੀਂ ਕਰ ਸਕਦੇ ਭਾਵੇਂ ਸਾਡੇ ਮਾਪੇ ਠੀਕ ਹੀ ਹੋਣ, ਪਰ ਨਾ ਉਨਾਂ ਕਦੇ ਸਾਨੂੰ ਆਪਣੇ ਖ਼ਿਆਲ ਪ੍ਰਗਟ ਕਰ ਕੇ ਸਮਝਾਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਅਸੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਖ਼ਿਆਲਾਂ ਨੂੰ ਕੋਈ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਸਾਡੇ ਘਰਾਂ ਦਾ ਜੀਵਨ ਪਤਾ ਨਹੀਂ ਸਦਾ ਤੋਂ ਹੀ ਇਸੇ ਤਰਾਂ ੫੫