ਪੰਨਾ:ਜ਼ਿੰਦਗੀ ਦੇ ਰਾਹ ਤੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚੇ

ਮਾਪਿਆਂ ਦਾ ਖਿਡੌਣਾ - ਮਾਂ ਦਾ ਚੰਨ ਤੇ ਪਿਉ ਦਾ ਦਿਲ-ਪਰਚਾਵਾ, ਮਾਂ ਦੀ ਜਿੰਦ ਜਾਨ ਤੇ ਪਿਉ ਦਾ ਸਹਾਰਾ, ਘਰ ਦੀ ਰੌਣਕ, ਤੇ ਬਾਹਰ ਦੀ ਬਹਾਰ, ਮਨੁਖ ਦਾ ਪਿਤਾ ਤੇ ਦੇਸ ਦਾ ਆਗੂ - ਹਾਂ ਸਭ ਕੁਝ ਹੋਸੀ ਪਰ ਅਫ਼ਸੋਸ! ਅਸਾਂ ਬੱਚਿਆਂ ਦੀ ਕਦਰ ਨਾ ਪਛਾਣੀ। ਸਾਡੇ ਲਈ ਬਾਲ ਖੰਡ ਦੇ ਖਿਡੌਣੇ ਹੀ ਹਨ - ਅਸੀਂ ਉਹਨਾਂ ਨੂੰ ਵੇਖ ਵੇਖ ਕੇ ਖ਼ੁਸ਼ ਹੁੰਦੇ ਹਾਂ, ਉਹਨਾਂ ਦੀਆਂ ਤੋਤਲੀਆਂ ਤੋਤਲੀਆਂ ਗੱਲਾਂ ਸੁਣ ਕੇ ਖਿੜ ਖਿੜ ਹਸਦੇ ਹਾਂ, ਉਹਨਾਂ ਦੀ ਖ਼ੁਸ਼ੀ ਨੂੰ ਆਪਣੀ ਖ਼ੁਸ਼ੀ ਸਮਝਦੇ ਹਾਂ ਤੇ ਉਹਨਾਂ ਦੇ ਦੁਖ ਨੂੰ ਆਪਣਾ ਦੁਖ, ਪਰ ਸਾਨੂੰ ਫੇਰ ਵੀ ਬਾਲ ਸਾਂਭਣ ਦੀ ਜਾਚ ਨਾ ਆਈ। ਮਾਂ ਨੂੰ ਬਾਲ ਬੜਾ ਪਿਆਰਾ ਹੈ, ਆਪਣੀ ਜਾਨ ਤੋਂ ਪਿਆਰਾ ਹੁੰਦਾ ਹੈ, ਬੱਚੇ ਦੀ ਮੌਤ ਮਾਂ ਲਈ ਇਕ ਅਸਹਿ ਸੱਟ ਹੁੰਦੀ ਹੈ, ਬੱਚਾ ਮਾਂ ਦੀ ਭਵਿਖਤ ਦੀ ਆਸ ਹੈ, ਇਹ ਸਭ

ਕੁਝ ਹੈ ਪਰ ਸਾਡੀਆਂ ਮਾਵਾਂ ਨੂੰ ਬੱਚੇ ਪਾਲਣ ਦੀ ਸਮਝ ਨਾ ਆਈ। ਮਾਤਾ ਬੱਚੇ ਨੂੰ ਪਿਆਰ ਜ਼ਰੂਰ ਕਰਦੀ ਹੈ ਪਰ ਪਿਆਰ ਕਰਨ ਦਾ ਵਲ ਨਾ ਆਇਆ। ਮਾਤਾ ਦਾ ਬੱਚੇ ਨਾਲ ਮੋਹ ਹੈ ਪਰ ... ... ... .

੬੧