ਪੰਨਾ:ਜ਼ਿੰਦਗੀ ਦੇ ਰਾਹ ਤੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਘਰਾਂ ਨੂੰ ਵੇਖੋ ਅਸੀਂ ਬਾਲਾਂ ਨਾਲ ਕਿਸ ਤਰ੍ਹਾਂ ਵਰਤਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਬਾਲ ਕਦੇ ਰੋਂਦੇ ਨਾ ਦਿਸਣ ਕਿਉਂਕਿ ਬਾਲ ਹਸਦੇ ਖੇਡਦੇ ਹੀ ਚੰਗੇ ਲਗਦੇ ਹਨ ਪਰ ਬਹੁਤ ਵਾਰੀ ਅਸੀਂ ਆਪ ਹੀ ਉਹਨਾਂ ਨੂੰ ਰੁਆਂਦੇ ਹਾਂ। ਜੇ ਨਹਾਈਦਾ ਹੈ ਤਾਂ ਬੰਨ੍ਹ ਕੇ ਤੇ ਚੰਡਾਂ ਮਾਰ ਕੇ, ਐਵੇਂ ਉਹ ਕਾਬੂ ਹੀ ਨਹੀਂ ਆਉਂਦੇ ਤੇ ਨਾ ਹੀ ਨਹਾਉਣ ਦਾ ਨਾਂ ਲੈਂਦੇ ਹਨ। ਜੇ ਉਨ੍ਹਾਂ ਦਾ ਸਿਰ ਧੋਈਦਾ ਹੈ ਤਾਂ ਕੁਟ ਕੁਟ ਕੇ,ਐਵੇਂ ਉਹ ਸਿਰ ਧੋਣ ਦੇ ਰਾਹ ਹੀ ਨਹੀਂ ਜਾਂਦੇ। ਕੰਘੀ ਫੇਰਨੀ ਹੁੰਦੀ ਹੈ ਤਾਂ ਵੀ ਬਥੇਰਾ ਪਿੱਟਣਾ ਪੈਂਦਾ ਹੈ, ਮਾਰ ਖਾਧੇ ਬਗ਼ੈਰ ਤੇ ਰੋਏ ਬਗ਼ੈਰ ਉਹ ਨੇੜੇ ਹੀ ਨਹੀਂ ਆਉਂਦੇ। ਜੇ ਕਪੜੇ ਪਾਏ ਹੁੰਦੇ ਹਨ ਤਾਂ ਧੱਫੇ ਮੁੱਕੇ ਮਾਰ ਕੇ, ਐਵੇਂ ਉਹ ਵੀ ਕਪੜੇ ਨਹੀਂ ਪਾਉਂਦੇ। ਜੇ ਦੁਧ ਪਿਆਈਦਾ ਹੈ ਤਾਂ ਵੀ ਢਾਹ ਕੇ ਹੀ ਦਈਦਾ ਹੈ, ਆਪਣੇ ਆਪ ਉਹ ਵੀ ਨਹੀਂ ਪੀਂਦੇ। ਜੇ ਰੋਂਦੇ ਬਾਲ ਨੂੰ ਚੁੱਪ ਕਰਾਣਾ ਹੋਵੇ ਤਾਂ ਵੀ ਉਹ ਝਿੜਕਾਂ ਤੇ ਮਾਰ ਖਾਧੇ ਬਿਨਾਂ ਚੁਪ ਨਹੀਂ ਕਰਦਾ, ਬਾਲ ਨੂੰ ਸੁਆਣਾ ਹੋਵੇ ਤਾਂ ਨਾਲੇ ਲੋਰੀਆਂ ਦਈਦੀਆਂ ਹਨ ਤੇ ਨਾਲੇ ਥਬੋਕੜੀਦਾ ਹੈ ਪਰ ਜਦ ਤਕ 'ਹਊਏ' ਤੇ ਬਿਲੀ ਦਾ ਡਰ ਨਾ ਪਾਉ ਤੇ ਚਪੇੜਾਂ ਨਾ ਮਾਰੋ ਸੌਂਦੇ ਉਹ ਵੀ ਨਹੀਂ। ਬਾਲ ਭੰਡੀਆਂ ਪਾਂਦੇ ਹਨ ਤੇ ਐਵੇਂ ਖਹਿੜਾ ਹੀ ਨਹੀਂ ਛਡਦੇ ਜਦ ਤਕ ਤੁਸੀਂ ਫੰਡ ਨਾ ਚਾੜ੍ਹੋ। ਜੇ ਤੁਹਾਨੂੰ ਕੰਮ ਨਾ ਕਰਨ ਦੇਣ ਤੇ ਤੁਹਾਨੂੰ ਤੰਗ ਪਏ ਕਰਨ ਤਾਂ ਜਦ ਤਕ ਤੁਸੀਂ ਮਾਰ ਕੁਟ ਕੇ ਮੰਜੀ ਤੇ ਸੂਆ ਨਾ ਆਉ ਤੁਸੀਂ ਕੋਈ ਕੰਮ ਨਹੀਂ ਕਰ ਸਕਦੇ। ਜੇ ਤੁਹਾਡੇ ਪਿੱਛੇ ਲਗੇ ਰਹਿਣ ਤੇ ਆਖਣ ਕੁੱਛੜ ਈ ਚੜ੍ਹਨੈ ਨੇ ਤਾਂ ਜਦ ਤਕ ਤੁਸੀਂ ਉਨਾਂ ਨੂੰ 'ਮੰਗਣ ਵਾਲੇ' ਦਾ ਡਰ ਨਾ ਪਾਉ ਤੇ ਧੱਫੇ ਮੁੱਕੇ ਮਾਰ ਕੇ ਰੁਆ ਨਾ ਦਿਓ, ਉਹ ਤੁਹਾਡੇ ਮਗਰੋਂ ਨਹੀਂ ਲਹਿੰਦੇ। ਜਿਦਾਂ ਕਰਨ ਤਾਂ ਬਣਾ ਕੇ ਕੁੱਟੋ, ਐਵੇਂ ਉਹ ਵੀ ਢੀਠ ਨਹੀਂ ਮੁੜਦੇ। ਜੇ ਕਿਸੇ ਬਾਲ

੬੨