ਪੰਨਾ:ਜ਼ਿੰਦਗੀ ਦੇ ਰਾਹ ਤੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਰੀਸ ਕਰਕੇ ਕੁਝ ਮੰਗਣ ਤਾਂ ਝਟ ਝਿੜਕ ਕੇ ਬਹਾ ਦਿਓ ਨਹੀਂ ਤਾਂ ਬੜਾ ਤੰਗ ਕਰਦੇ ਹਨ। ਜੋ ਆਖੇ ਨਾ ਲਗਣ ਤਾਂ ਜ਼ਰਾ ਸੋਟੀ ਨਾਲ ਘੜੋ, ਆਪੇ ਸਿੱਧੇ ਹੋ ਜਾਣਗੇ। ਜੇ ਛਾਬੜੀ ਵਾਲੇ ਨੂੰ ਜਾਂ ਕੁਲਫ਼ੀ ਵਾਲੇ ਨੂੰ ਵੇਖ ਕੇ ਪੈਸੇ ਮੰਗਣ, ਜੇ ਨਾ ਦੇਣਾ ਹੋਵੇ ਤਾਂ ਜੋ ਉਹ ਘੜੀ ਘੜੀ ਮੰਗਣ ਤਾਂ ਬੇਸ਼ਕ ਮਾਰੋ। ਜੇ ਮੰਜੀ ਤੇ ਟੱਟੀ ਪਿਸ਼ਾਬ ਕਰ ਦਏ ਤਾਂ ਉਠਦਿਆਂ ਹੀ ਖ਼ਬਰ ਲਓ । ਜੇ ਕੰਮ ਨਾ ਕਰਨ ਤਾਂ ਡੰਡਾ, ਸੋਟਾ, ਚਿਮਟਾ ਜੋ ਵੀ ਹਬ ਆਵੇ ਉਹਦੇ ਨਾਲ ਉਹਦੀਆਂ ਹੱਡੀਆਂ ਫੇਹ ਬੁੱਟੋ। ਜੇ ਬਾਲ ਪੜ੍ਹਨ ਨਾ ਜਾਏ ਤਾਂ ਉਹਨੂੰ ਆਪ ਵੀ ਮਾਰੋ ਤੇ ਉਹਨੂੰ ਉਹਦੇ ਮਾਸਟਰ ਕੋਲੋਂ ਵੀ ਮਾਰ ਪੁਆਉ। ਜੇ ਸਾਰਾ ਦਿਨ ਖੇਡਦਾ ਹੀ ਰਹੇ ਤੇ ਘਰ ਨਾ ਵੜੇ ਤਾਂ ਉਹਨੂੰ ਘਰ ਲਿਆ ਕੇ ਗੋਹਿਆਂ ਵਾਲੀ ਕੋਠੀ ਵਿਚ ਡਕ ਦਿਉ। ਜੇ ਸਾਰਾ ਦਿਨ ਘਰ ਨੀਂ ਰੀਂ ਕਰਦਾ ਰਹਿੰਦਾ ਹੋਵੇ ਤੇ ਗਲੀ ਵਿਚ ਬਾਲਾਂ ਨਾਲ ਖੇਡਣ ਨਾ ਜਾਏ ਤਾਂ ਮਾਰ ਕੁਟ ਕੇ ਘਰੋਂ ਬਾਹਰ ਕੱਢ ਸੂ ਤੇ ਬੂਹਾ ਮਾਰ ਦਿਉ ! ਜੇ ਸਾਰਾ ਦਿਨ ਰੋਟੀ ਪਾਣੀ ਹੀ ਮੰਗਦਾ ਰਹੇ ਤਾਂ ਤੁਸੀਂ ਜਦੋਂ ਵੇਹਲੇ ਹੋਵੋ ਦਿਉ, ਅਗੇ ਪਿਛੇ ਪਿਆ ਰੋਵੇ ਤੁਸੀਂ ਨਾ ਉਠੋ। ਜੇ ਮਿੱਟੀ ਘੱਟੇ ਵਿਚ ਖੇਡ ਕੇ ਕਪੜੇ ਗੰਦੇ ਕਰੇ ਤਾਂ ਮਾਰ ਮਾਰ ਕੇ ਮੂੰਹ ਲਾਲ ਕਰ ਦਿਓ। ਜੇ ਘੜੀ ਘੜੀ ਆਖੇ "ਨਵੇਂ ਕਪੜੇ ਪਾਏ ਨੇ ਤਾਂ ਮਾਰ ਕੁੱਟੋ।

ਇਹ ਕੁਝ ਕਰਦੇ ਹਾਂ ਅਸੀਂ ਬਾਲਾਂ ਨਾਲ! ਇਹ ਹਨ ਸਾਡੇ ਬਾਲਾਂ ਨੂੰ ਸਿਖਿਆ ਦੇ ਤਰੀਕੇ! ਇਹ ਹੈ ਸਾਡੀਆਂ ਮਾਵਾਂ ਦੀ ਬੱਚਿਆਂ ਦੀ ਸੰਭਾਲ ਜਿਮ ਤੇ ਉਹ ਐਡਾ ਮਾਨ ਕਰਦੀਆਂ ਹਨ। ਕੀ ਅਸੀਂ ਇਸੇ ਤੇ ਆਪਣੇ ਬੱਚਿਆਂ ਨੂੰ ਉਨਾਂ ਦੇ ਭਵਿਖਤ ਜੀਵਨ ਲਈ ਤਿਆਰ ਕਰ ਰਹੇ ਹਾਂ? ਕੀ ਇਸੇ ਤਰ੍ਹਾਂ ਬਾਲਾਂ ਨੂੰ ਕੌਮ ਤੇ ਦੇਸ਼ ਦੇ ਆਗੂ ਬਨਣ ਦੇ ਯੋਗ ਬਣਾਈਦਾ ਹੈ? ਕੀ ਅਸੀਂ ਆਪਣੇ ਧੀਆਂ ਪੁੱਤਰਾਂ ਨੂੰ ਬਾਲ

੩੬