ਪੰਨਾ:ਜ਼ਿੰਦਗੀ ਦੇ ਰਾਹ ਤੇ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਸਾਰ ਵਿੱਚ ਕਦ 'ਚੰਗੇ' ਹੋ ਸਕਦੇ ਹਨ। ਜਿਨ੍ਹਾਂ ਛੋਟੇ ਹੁੰਦਿਆਂ ਮਾਪਿਆਂ ਚ 'ਜੁਲਮ' ਸਹੇ ਹਨ, ਉਨ੍ਹਾਂ ਭਲਕੇ ਆਪਣੇ ਬਾਲਾਂ ਨਾਲ ਭੀ ਇਹੋ ਕੁਝ ਕਰਨਾ ਹੈ। ਜਿਨਾਂ ਧੀਆਂ ਨੇ ਆਪਣੀਆਂ ਮਾਵਾਂ ਕੋਲੋਂ ਇਹ ਕੁਝ ਸਿਖਿਆ ਹੈ, ਉਨਾਂ ਵੀ ਮਾਵਾਂ ਬਣ ਕੇ ਉਹੋ ਕਰਨਾ ਹੈ ........... ਇਹ ਚੱਕਰ ਇਸੇ ਤਰ੍ਹਾਂ ਹੀ ਚਲਦਾ ਜਾਏਗਾ।

ਜੇ ਅਸੀਂ ਆਪਣੀ, ਆਪਣੀ ਕੌਮ ਦੀ,ਆਪਣੇ ਦੇਸ ਦੀ,ਨਹੀਂ ਨਹੀਂ ਮਨੁੱਖ ਜਾਤੀ ਦੀ ਮੁਕਤੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਘਰਾਂ ਨੂੰ ਸਧਾਰਨਾ ਚਾਹੀਦਾ ਹੈ, ਆਪਣੇ ਬੱਚਿਆਂ ਦੇ ਜੀਵਨ ਨੂੰ ਸਧਾਰਨਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਯੋਗ ਬਨਾਣਾ ਚਾਹੀਦਾ ਹੈ। ਸਾਡਾ ਭਲਾ ਇਸੇ ਵਿਚ ਹੈ।

ਅਜ ਦਾ ਮਾਂ ਦੀ ਗੋਦੀ ਖੇਡਦਾ ਬੱਚਾ ਭਲਕੇ ਦੇਸ ਦੇ ਆਗੂ ਬਣੇਗਾ ਕੌਮ ਦਾ ਲਾਲ ਹੋਵੇਗਾ ਤੇ ਮਨਖ ਜਾਤੀ ਦਾ ਚਮਕਦਾ ਸਤਾਰਾ ਹੋਵੇਗਾ, ਕੌਮ ਨੂੰ, ਦੇਸ਼ ਨੂੰ, ਮਨੁਖ ਨੂੰ ਤੇ ਸਭ ਤੋਂ ਵਧ ਮਾਪਿਆਂ ਨੂੰ ਉਸ ਤੇ ਬੜੀਆਂ ਆਸਾਂ ਹਨ। ਦੁਨੀਆਂ ਨੂੰ ਸਖੀ ਬਨਾਣ ਵਾਲੇ ਆਪ ਤਾਂ ਆਪਣੀ ਮਿਹਨਤ ਦਾ ਫਲ ਘੱਟ ਹੀ ਖਾਂਦੇ ਹਨ, ਅਜ਼ ਦਾ ਬੱਚਾ ਹੀ ਵਡਾ ਹੋ ਕੇ ਦੁਨੀਆਂ ਦੀ ਤਰੱਕੀ ਦਾ ਫਾਇਦਾ ਉਠਾਏਗਾ। ਸਾਡੇ ਨਾਲੋਂ ਅਗੇ ਆਉਣ ਵਾਲੀਆਂ ਪੀੜੀਆਂ ਸਾਇੰਸ ਦੀਆਂ ਕਾਢਾਂ ਦੀ ਸਾਡੇ ਤੋਂ ਜ਼ਿਆਦਾ ਵਰਤੋਂ ਕਰਨਗੀਆਂ, ਵਰਤਮਾਨ ਸਮੇਂ ਵਿਚ ਸਿਖੀਆਂ ਗੱਲਾਂ ਦਾ ਸੁਖ ਸਾਡੇ ਪਤਰ, ਧੀਆਂ, ਪੋਤਰੇ, ਪੋਤਰੀਆਂ ਆਦਿਕ ਹੀ ਭਗਣਗੇ। ਪਰ ਕੀ ਅਸੀਂ ਉਹਨਾਂ ਨੂੰ ਇਸ ਦੇ ਯੋਗ ਬਣਾ ਰਹੇ ਹਾਂ? ਕੀ ਬਦਲਦੀ ਦੁਨੀਆਂ ਲਈ ਅਸੀਂ ਉਹਨਾਂ ਨੂੰ ਤਿਆਰ ਕਰ ਰਹੇ ਹਾਂ? ਕੀ। ਅਸੀਂ ਉਹਨਾਂ ਨੂੰ ਜ਼ਮਾਨੇ ਦੀਆਂ ਲੋੜਾਂ ਅਨੁਸਾਰ ਸਿੱਖਿਆ ਦੇ ਰਹੇ: ਕੀ ਅਸੀਂ ਮਨੁੱਖ ਦੀ ਪੁੰਗਰਦੀ ਪਨੀਰੀ ਦਾ ਕੋਈ ਉਪਰਾਲਾ ਕਰ ·

੬੫