ਪੰਨਾ:ਜ਼ਿੰਦਗੀ ਦੇ ਰਾਹ ਤੇ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਹਾਂ? ਜਿਹਨਾਂ ਨੇ ਸਾਡੀਆਂ ਕੋਸ਼ਿਸ਼ਾਂ ਦੇ ਸਿੱਟੇ ਵੇਖਣੇ ਹਨ ਕੀ ਅਸੀਂ ਉਹਨਾਂ ਨੂੰ ਇਸ ਦੇ ਯੋਗ ਬਣਾ ਰਹੇ ਹਾਂ?

ਜੇ ਅਸੀਂ ਇਹ ਖ਼ਿਆਲ ਕਰੀਏ ਕਿ ਬੱਚਿਆਂ ਨੂੰ ਪਾਲਨ ਪੋਸ਼ਣ ਦੇ ਢੰਗ ਉਹ ਹੀ ਹਨ ਜੋ ਕਈਆਂ ਸਦੀਆਂ ਤੋਂ ਮਾਪੇ ਵਰਤਦੇ ਆਏ ਹਨ ਤਾਂ ਇਹ ਸਾਡੀ ਭੁਲ ਹੈ, ਮਾਪੇ ਬਦਲਣ ਨਾ ਬਦਲਣ, ਦੁਨੀਆਂ ਬੜੀ ਤੇਜ਼ੀ ਨਾਲ ਬਦਲ ਰਹੀ ਹੈ, ਦੁਨੀਆਂ ਨੂੰ ਬੰਨ੍ਹ ਕੋਈ ਨਹੀਂ ਲਾ ਸਕਦਾ। ਅਜ ਜ਼ਮਾਨਾ ਹੋਰ ਦਾ ਹੋਰ ਹੀ ਹੈ ਤੇ ਸਿਆਣਪ ਇਸੇ ਵਿਚ ਹੀ ਹੈ ਕਿ ਅਸੀਂ ਨਵੀਆਂ ਖੋਜਾਂ ਦੀ ਸਿਖਿਆ ਤੋਂ ਕੁਝ ਸਿਖੀਏ। ਬੱਚਿਆਂ ਸਬੰਧੀ ਹੋਰਨਾਂ ਉੱਨਤ ਦੇਸ਼ਾਂ ਵਿਚ ਬੜਾ ਕੰਮ ਹੋ ਰਿਹਾ ਹੈ। ਤੇ ਇਸ ਮਜ਼ਮੂਨ ਉਤੇ ਇਤਨਾ ਸਾਹਿਤ ਲਿਖਿਆ ਜਾ ਚੁੱਕਾ ਹੈ ਕਿ ਦੇਖ ਕੇ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਕਿ ਖੋਜੀਆਂ ਨੇ ਕੀ ਕੀ ਕਰ ਵਿਖਾਇਆ ਹੈ। ਅਮਰੀਕਾ, ਇੰਗਲਿਸਤਾਨ ਆਦਿਕ ਵਿਚ ਮਾਪਿਆਂ ਦੀਆਂ ਅਨੇਕਾਂ ਕਮੇਟੀਆਂ ਬਣੀਆਂ ਹੋਈਆਂ ਹਨ ਜਿਥੇ ਮਾਪੇ ਰਲ ਕੇ ਸਾਂਝੀਆਂ ਘੁੰਡੀਆਂ ਨੂੰ ਖੋਣ ਦੇ ਯਤਨ ਕਰਦੇ ਹਨ ਤੇ ਆਪਣੀਆਂ ਤੇ ਆਪਣੇ ਬੱਚਿਆਂ ਦੀਆਂ ਔਕੜਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਅਨਗਿਣਤ ਅਖ਼ਬਾਰਾਂ ਤੇ ਰਿਸਾਲੇ ਸਿਰਫ਼ ਬੱਚਿਆਂ ਦੀ ਸਿਖਿਆ ਤੇ ਸੰਭਾਲ ਤੇ ਪ੍ਰਕਾਸ਼ਤ ਹੁੰਦੇ ਹਨ।

ਕਈ ਖ਼ਾਸ ਥਾਵਾਂ ਹਨ ਜਿਥੇ ਬਾਲਾਂ ਦੀਆਂ ਔਕੜਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸ਼ਰਾਰਤੀ ਬਾਲਕਾਂ ਦੀਆਂ ਸ਼ਰਾਰਤਾਂ ਦੀ ਪੜਤਾਲ ਕੀਤੀ ਜਾਂਦੀ ਹੈ, ਬਾਲਾਂ ਦੀਆਂ ਝੂਠ ਬੋਲਣ, ਚੋਰੀ ਕਰਨ ਤੇ ਹਰ ਕਿਸਮ ਦੀਆਂ ਆਦਤਾਂ ਦੀ ਖੋਜ ਕੀਤੀ ਜਾਂਦੀ ਹੈ। ਗੱਲ ਕੀ

ਬੱਚਿਆਂ ਦੀ ਹਰ ਤਰ੍ਹਾਂ ਦੀ ਪਰਖ ਕੀਤੀ ਜਾਂਦੀ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚੇ ਦਾ ਜੀਵਨ ਘਰ ਵਿਚ, ਸਕੂਲ ਵਿਚ ਤੇ ਸੰਸਾਰ ਵਿਚ

੬੬