ਪੰਨਾ:ਜ਼ਿੰਦਗੀ ਦੇ ਰਾਹ ਤੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਖੀ ਤੇ ਲਾਭਦਾਇਕ ਬਣਾਇਆ ਜਾਏ। ਅਮਰੀਕਾ ਦੀ ਸਰਕਾਰ ਹਰ ਸਾਲ ਲੱਖਾਂ ਕਰੋੜਾਂ ਰੁਪਏ ਸਿਰਫ਼ ਇਸ ਗੱਲ ਤੇ ਖ਼ਰਚ ਕਰਦੀ ਹੈ ਕਿ ਬਚਿਆਂ ਦੀ ਸਿਖਿਆ ਤੇ ਸੰਭਾਲ ਸੰਬੰਧੀ ਜ਼ਰੂਰੀ ਜ਼ਰੂਰੀ ਗੱਲਾਂ ਤੇ ਤਜਵੀਜ਼ਾਂ ਛੋਟੇ ਛੋਟੇ ਟੈਕਟਾਂ ਦੀ ਸ਼ਕਲ ਵਿਚ ਮਾਵਾਂ ਤਕ ਮੁਫ਼ਤ ਪੁਚਾਈਆਂ ਜਾਣ। ਧਨੀ ਤੇ ਉਦਾਰ ਸਜਣ ਲੱਖਾਂ ਕਰੋੜਾਂ ਰੁਪਏ ਐਸੇ ਦਰਬਟ ਬਣਾਨ ਲਈ ਦਾਨ ਕਰਦੇ ਹਨ, ਜਿਨ੍ਹਾਂ ਰਾਹੀਂ ਬੱਚਿਆਂ ਸੰਬੰਧੀ ਖੋਜ ਕੀਤੀ ਜਾਵੇ, ਲੋੜਵੰਦਾਂ ਨੂੰ ਯੋਗ ਮਦਦ ਦੇ ਕੇ ਸਹਾਇਤਾ ਕੀਤੀ ਜਾਏ। ਕੀ ਉਹ ਲੋਕ ਸ਼ੁਦਾਈ ਹੋ ਗਏ ਹਨ ਜੋ ਇਨ੍ਹਾਂ ਗੱਲਾਂ ਤੇ ਬੇਅੰਤ ਮਾਇਆ ਉਜਾੜ ਰਹੇ ਹਨ, ਕਿ ਅਸੀਂ ਬੇਵਕੂਫ ਹਾਂ ਜੋ ਇਨ੍ਹਾਂ ਗੱਲਾਂ ਦੀ ਪਰਵਾਹ ਹੀ ਨਹੀਂ ਕਰਦੇ? ਸਾਡੇ ਲੱਖਾਂ-ਪਤੀ ਤੇ ਕਰੋੜਾਂ ਪਤੀ ਜੇ ਦਾਨ ਕਰਨਗੇ ਵੀ ਤਾਂ ਮੰਦਰਾਂ, ਗੁਰਦਵਾਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਲਈ, ਐਸੇ ਕੰਮਾਂ ਵਲ ਕੋਈ ਧਿਆਨ ਨਹੀਂ ਕਰਦਾ। ਧਿਆਨ ਕਰਨ ਵੀ ਕਿਵੇਂ ਜਦ ਕਿ ਉਨ੍ਹਾਂ ਨੂੰ ਇਸ ਗੱਲ ਦੀ

ਸੋਝੀ ਹੀ ਨਹੀਂ ਕਿ ਇਸ ਵਿਸ਼ੇ ਤੇ ਖੋਜੀਆਂ ਨੇ ਕੀ ਕੀ ਕਰ ਵਿਖਾਇਆ ਹੈ। ਅਸਲ ਵਿਚ ਸਾਡੇ ਵਿਚ ਇਨ੍ਹਾਂ ਗੱਲਾਂ ਦਾ ਸ਼ੌਕ ਹੀ ਨਹੀਂ ਕਿ ਅਸੀ ਬੱਚੇ ਦੀਆਂ ਔਕੜਾਂ ਦੂਰ ਕਰਨ ਲਈ ਕਿਸੇ ਹੋਰ ਦੀ ਸਹਾਇਤਾ ਲਈਏ ਜਾਂ ਪੁਛ ਗਿਛ ਕਰੀਏ। ਅਸੀਂ ਤਾਂ ਬੱਚੇ ਪਾਲਣ ਤੇ ਸੰਭਾਲਣ ਵਿਚ ਆਪਣੇ ਆਪ ਨੂੰ ਪਰਪੱਕ ਸਮਝਦੇ ਹਾਂ, ਸਾਨੂੰ ਇਕੋ ਗੁਰ ਆਉਂਦਾ ਹੈ, ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ ਤਾਂ ਅਸੀਂ ਤਾਂ ਬੱਚਿਆਂ ਨੂੰ ਮੋਮ ਦੇ ਖਿਡੌਣੇ ਹੀ ਸਮਝਦੇ ਹਾਂ, ਜਿਨ੍ਹਾਂ ਨੂੰ ਜਿਦਾਂ ਜੀ ਕੀਤਾ ਢਾਲ ਲਿਆ। ਜੇ ਕਦੇ ਪੰਜਾਂ ਚਹੁੰ ਬਾਲਾਂ ਦੇ ਕਿਸੇ ਮਾਂ ਜਾਂ ਪਿਉ ਨਾਲ ਬੱਚਿਆਂ ਦੀ ਸਿਖਿਆ ਤੇ ਸੰਭਾਲ ਬਾਬਤ ਕੋਈ ਗੱਲ ਕਰੋ ਤਾਂ ਉਹ ਹਸ ਛਡਦੇ ਹਨ। ਉਨ੍ਹਾਂ ਦਾ ਖ਼ਿਆਲ ਹੁੰਦਾ ਹੈ ਕਿ ਇਸ ਸੰਬੰਧੀ ਉਨ੍ਹਾਂ

੬੭