ਪੰਨਾ:ਜ਼ਿੰਦਗੀ ਦੇ ਰਾਹ ਤੇ.pdf/67

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਿਕੀ ਨਿਕੀ ਗੱਲ ਵੀ ਬੱਚਾ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ। ਜੋ ਬਾਲ ਆਪ ਨਹਾਉਣਾ ਚਾਹੇ ਤਾਂ ਮਾਂ ਕਹੇਗੀ, “ਨਹੀਂ, ਤੈਨੂੰ ਨਹੀਂ ਜਾਚ ਆਉਂਦੀ। ਜੇ ਕਪੜਾ ਆਪ ਪਾਣ ਦੀ ਕੋਸ਼ਿਸ਼ ਕਰੇ, “ਛੱਡ ਪਰੇ ਤੇਰੇ ਕੋਲੋਂ ਪੈਣੇ ਵੀ ਨੇ, ਐਵੇਂ ਪਾੜਨੇਂ, ਮੈਲੇ ਕਰਨੈਂਜੇ ਬਾਲ ਆਪਣੇ ਖਿਡਾਉਣੇ, ਕਪੜੇ ਆਦਿ ਸਾਂਭਣ ਦੀ ਖ਼ਾਹਿਸ਼ ਪ੍ਰਗਟ ਕਰੇ ਤਾਂ ਮਾਪੇ ਝਿੜਕ ਕੇ ਕਹਿ ਦਿੰਦੇ ਹਨ, “ਤੂੰ ਕਦੇ ਕੋਈ ਚੀਜ਼ ਸਾਂਭ ਕੇ ਰੱਖੀ ਵੀ ਹੈ, ਜਿਹੜੀ ਦਈਦੀ ਹੈ ਗਵਾ ਦੇਂਦਾ ਹੈਂ, ਛਡ ਦੇ ਮੈਂ ਆਪੇ ਜੰਦਰਾ ਮਾਰ ਕੇ ਚੀਜ਼ਾਂ ਰਖਾਂਗੀ।” ਇਹ ਤਾਂ ਸਾਡਾ ਵਤੀਰਾ ਹੈ ਸਾਡੇ ਬਾਲਾਂ ਨਾਲ ! ਮੰਨਿਆਂ ਪਈ ਬਾਲ ਚੀਜ਼ਾਂ ਗਵਾਂਦੇ ਹਨ, ਖ਼ਰਾਬ ਕਰਦੇ ਹਨ, ਤੇ ਜਿਹੜੇ ਕੰਮ ਉਹਨਾਂ ਨੂੰ ਨਹੀਂ ਆਉਂਦੇ ਉਹਨਾਂ ਨੂੰ ਹਬ ਪਾਉਂਦੇ ਹਨ, ਪਰ ਇਹ ਹੀ ਤਾਂ ਉਨ੍ਹਾਂ ਦੇ ਸਿਖਣ ਦਾ ਤਰੀਕਾ ਹੈ। ਜੇ ਅਸੀਂ ਉਹਨਾਂ ਨੂੰ ਨਿਕੀਆਂ ਨਿੱਕੀਆਂ ਗੱਲਾਂ ਤੋਂ ਵਰਜਦੇ ਰਹੇ ਤਾਂ ਵੱਡਿਆਂ ਹੋ ਕੇ ਉਹਨਾਂ ਵਡੇ ਕੰਮਾਂ ਨੂੰ ਹੱਥ ਪਾਣ ਦਾ ਕਿਥੇ ਹੀਆ । ਕਰਨਾ ਹੈ । ਉਹਨਾਂ ਦਾ ਤੇ ਛੋਟੇ ਹੁੰਦਿਆਂ ਤੋਂ ਹੀ ਐਸਾ ਸਭਾ ਬਣ ਜਾਇਗਾ ਕਿ ਕਿਸੇ ਨਵੇਂ ਤੇ ਔਖੇ ਕੰਮ ਨੂੰ ਕਰਨੋਂ ਸੰਗਦੇ ਰਹਿਣਗੇ । ਸਾਡਾ ਇਹ ਫ਼ਰਜ਼ ਹੈ ਕਿ ਅਸੀਂ ਬੱਚੇ ਦੇ ਦੋਸਤ ਤੇ ਸਲਾਹਕਾਰ ਹੋਈਏ, ਨਾ ਕਿ ਹਾਕਮ ਤੇ ਦੁਸ਼ਮਨ ( ਅਸੀਂ ਭਾਵੇਂ ਕਿਤਨਾ ਹੀ ਕਹੀਏ ਕਿ ਅਸੀ । ਜੋ ਕੁਝ ਕਰਦੇ ਹਾਂ ਉਹਨਾਂ ਦੇ ਭਲੇ ਵਾਸਤੇ ' ਕਰਦੇ ਹਾਂ, ਜੋ ਮਾਰਦੇ ਵੀ ਹਾਂ ਤਾਂ ਵੀ ਉਨਾਂ ਦੇ ਭਲੇ ਵਾਸਤੇ, ਪਰ ਜੇ ਅਸੀਂ ਬੱਚੇ ਦੇ ਖ਼ਿਆਲਾਂ , ਤੋਂ ਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਅੰਦਰ ਝਾਤੀ ਜਾਏ ਤਾਂ ਸਾਨੂੰ ਪਤਾ ਲਗੇਗਾ ਅਸਲੀਅਤ ਕੀ ਹੈ । ਅਸੀਂ ਆਪਣੇ । ਵਲੋਂ ਤਾਂ ਬੱਚੇ ਦਾ ਭਲਾ ਕਰਦੇ ਹਾਂ, ਪਰ ਅਸਲ ਵਿਚ ਉਸ ਨੂੰ ਕਾਇਰ; ਰੱਰਾਕਲ ਤੇ ਉਤਸ਼ਾਹ-ਹੀਨ ਬਣਾ ਰਹੇ ਹਾਂ । ਜੇ ਅਸੀਂ ਲੱਚੇ ਨੂੰ ਮਾਰਦੇ