ਪੰਨਾ:ਜ਼ਿੰਦਗੀ ਦੇ ਰਾਹ ਤੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ ਤਾਂ ਆਪਣੇ ਵਲੋਂ ਤਾਂ ਉਸ ਦੀ ਭੈੜੀ ਆਦਤ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਅਸਲ ਵਿਚ ਉਸ ਨੂੰ ਆਪਣੇ ਵਿਰੁਧ ਕਰ ਰਹੇ ਹਾਂ ਤੇ ਉਸ ਦੀ ਆਦਤ ਨੂੰ ਸਗੋਂ ਪਕਿਆਂ ਕਰ ਰਹੇ ਹਾਂ, ਜੋ ਅਸੀਂ ਬਚੇ ਦੇ ਛੋਟੇ ਜਹੇ ਦਿਲ ਅੰਦਰ ਝਾਤੀ ਮਾਰੀਏ ਤਾਂ ਇਸ ਦੀ ਗਵਾਹੀ ਮਿਲ ਜਾਏ। ਮਾਰਨ ਦਾ ਅਸਰ ਮਾਰ ਖਾਣ ਵਾਲੇ ਦੀ ਸ਼ਖਸੀ ਅਤ ਅਨੁਸਾਰ ਹੀ ਹੁੰਦਾ ਹੈ। ਇਕ ਬੱਚਾ ਮਾਰ ਖਾ ਕੇ ਕੋਈ ਆਦਤ ਛੱਡ ਦੇਂਦਾ ਹੈ, ਦੂਜਾ ਸਗੋਂ ਢੀਠ ਹੋ ਜਾਂਦਾ ਹੈ, ਤੀਜੇ ਦੀ ਅਗੋਂ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਐਸਾ ਕੰਮ ਚੋਰੀ ਛੁਪੀ ਕਰੇ ਤਾਂ ਜੋ ਨਾ ਉਹ ਪਕੜਿਆ ਜਾ ਸਕੇ ਤੇ ਨਾ ਮਾਰ ਖਾਏ, ਚੌਥਾ ਮਾਰ ਖਾ ਕੇ ਅੰਦਰੋਂ ਅੰਦਰ ਕੁੜਦਾ ਤੇ ਰਿਝਦਾ ਰਹਿੰਦਾ ਹੈ ਅਤੇ ਮਾਪਿਆਂ ਨੂੰ ਆਪਣਾ ਦੁਸ਼ਮਨ ਸਮਝਣ ਲਗ ਪੈਂਦਾ ਹੈ। ਇਕੋ ਮਾਰ ਦੋ ਹੀ ਵਖੋ ਵਖ ਨਤੀਜੇ ਹਨ। ਹਰੇਕ ਬੱਚੇ ਦੀ ਆਪਣੀ ਸ਼ਖਸੀਅਤ ਹੁੰਦੀ ਹੈ, ਤੇ ਉਸ ਨਾਲ ਉਸੇ ਅਨੁਸਾਰ ਚਲਣਾ ਪੈਂਦਾ ਹੈ, ਨਹੀਂ ਤੇ ਹਮੇਸ਼ਾਂ ਲਈ ਬੱਚੇ ਦਾ ਜੀਵਨ ਦੁਖੀ ਬਣਾ ਦਿਆਂਗੇ। ਮਾਰਨ ਲਗਿਆਂ ਤੇ ਅਸੀਂ ਕਈ ਵਾਰ ਬੱਚੇ ਨੂੰ ਸਿਰਫ਼ ਆਪਣਾ ਗੁੱਸਾ ਠੰਢਾ ਕਰਨ ਵਾਸਤੇ ਮਾਰਦੇ ਹਾਂ, ਸਾਨੂੰ ਠੰਢ ਤਾਂ ਹੀ ਪੈਂਦੀ ਹੈ ਜੇ ਅਸੀਂ ਉਸ ਨੂੰ ਮਾਰ ਕੁਟ ਲੈਂਦੇ ਹਾਂ। ਇਹ ਸਾਡੇ ਲਈ ਤੇ ਬੱਚੇ ਲਈ ਬੜਾ ਹਾਨੀਕਾਰਕ ਹੈ, ਉਸ ਨੂੰ ਆਪਣੇ ਕਰੋਧ ਦੀ ਅੱਗ ਦੀ ਖ਼ੁਰਾਕ ਸਮਝ ਕੇ ਅਸੀਂ ਬੱਚੇ ਦੇ ਦਿਲ ਤੇ ਬੜੀ ਭਾਰੀ ਸਟ ਮਾਰਦੇ ਹਾਂ ਜਿਸ ਦਾ ਬੱਚੇ ਦੇ ਸੁਭਾ ਤੇ ਬੜਾ ਬੁਰਾ ਅਸਰ ਪੈਂਦਾ ਹੈ।

ਸਿਆਣਪ ਏਸੇ ਵਿਚ ਹੀ ਹੈ ਕਿ ਅਸੀਂ ਬੱਚਿਆਂ ਨਾਲ ਆਪਣਾ ਵਰਤਾਉ ਬਦਲੀਏ ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸਮਝਣ ਦੀ ਕੌਸ਼ਿਸ਼ ਕਰੀਏ। ਜਿਸ ਤਰ੍ਹਾਂ ਸਾਡਾ ਦਿਲ ਹੈ ਓਸੇ ਤਰ੍ਹਾਂ ਹੀ ਬੱਚੇ ਦਾ ਹੈ

੭੦