ਪੰਨਾ:ਜ਼ਿੰਦਗੀ ਦੇ ਰਾਹ ਤੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਸ ਤੇ ਵੀ ਸਾਡੇ ਵਾਂਗ ਅਸਰ ਹੁੰਦਾ ਹੈ। ਇਕ ਨਿੱਕੀ ਜਿਹੀ ਉਦਾਹਰਣ ਲੈ ਲਓ: ਇਕ ਬੱਚੇ ਨੂੰ ਤੁਸੀਂ ਉਸ ਦੇ ਹਾਣੀਆਂ ਦੇ ਸਾਹਮਣੇ ਕਿਸੇ ਗੱਲੋਂ ਸ਼ਰਮਿੰਦਿਆਂ ਕਰ ਵੇਖੋ ਤਾਂ ਉਸ ਵਕਤ ਉਹਦਾ ਚਿਹਰਾ ਵੇਖੋ। ਉਹ ਇਸ ਗੱਲ ਨੂੰ ਬੜਾ ਬੁਰਾ ਮਨਾਂਦਾ ਹੈ ਤੇ ਮੁੜ ਤੁਹਾਡੇ ਨਾਲ ਮੂੰਹ ਸੁਜਾ ਲੈਂਦਾ ਹੈ, ਉਸ ਤੇ ਇਸ ਦਾ ਬੜਾ ਅਸਰ ਹੁੰਦਾ ਹੈ। ਉਸ ਦਾ ਦਿਲ ਥਿੰਧੇ ਘੜੇ ਵਾਂਗ ਨਹੀਂ ਕਿ ਪਾਣੀ ਪਾਇਆਂ ਕੋਈ ਅਸਰ ਹੀ ਨਾ ਹੋਵੇ। ਉਸ ਦੇ ਹਿਰਦੇ ਤੇ ਹਰ ਲਹਿਰ ਅਸਰ ਕਰਦੀ ਹੈ: ਸਦਾ ਲਈ ਘਾਸੀ ਪੈ ਜਾਂਦੀ ਹੈ। ਵਡੇ ਧੀਆਂ ਪੁੱਤਰਾਂ ਮਾਪਿਆਂ ਨਾਲ ਨਾ ਨਿਭ ਸਕਣ ਦਾ ਇਕ ਵੱਡਾ ਕਾਰਨ ਇਹ ਹੈ ਕਿ ਛੋਟੇ ਹੁੰਦਿਆਂ ਤੋਂ ਮਾਪਿਆਂ ਦੇ ਵਰਤਾਉ ਨੇ ਉਹਨਾਂ ਦਾ ਸੁਭਾ ਖ਼ਾਸ ਕਿਸਮ ਦਾ ਬਣਾ

ਦਿੱਤਾ ਹੁੰਦਾ ਹੈ, ਜਦ ਉਹ ਜ਼ਰਾ ਵਡੇਰੀ ਉਮਰ ਦੇ ਹੁੰਦੇ ਹਨ ਤਾਂ ਉਹਨਾਂ ਗੱਲਾਂ ਦਾ ਅਸਰ ਇਸ ਰੂਪ ਵਿਚ ਆਣ ਪ੍ਰਗਟਦਾ ਹੈ। ਬਚਪਣ ਦੇ ਚੇਤੇ, ਰੰਜ, ਗੁੱਸੇ ਤੇ ਹਿਰਸਾਂ ਕਦੇ ਨਾ ਕਦੇ ਆਪਣਾ ਜ਼ੋਰ ਜ਼ਰੂਰ। ਦਿਖਾਂਦੇ ਹਨ, ਭਾਵੇਂ ਕਿਸੇ ਉਮਰ ਤੇ ਆ ਦਿਖਾਣ।

੭੧