ਪੰਨਾ:ਜ਼ਿੰਦਗੀ ਦੇ ਰਾਹ ਤੇ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬੱਚੇ ਲਈ ਤੀਬਰ ਇੱਛਾ ਅਸੀਂ ਵਿਆਹ ਕਰਦੇ ਹੀ ਬੱਚੇ ਪੈਦਾ ਕਰਨ ਵਾਸਤੇ ਹਾਂ, ਸਾਡੇ ਭਾਰੀਚਾਰੇ ਵਿਚ ਬੱਚੇ ਜੰਮਣਾ ਇਕ ਬੜਾ ਨੇਕ ਕੰਮ ਸਮਝਿਆ ਜਾਂਦਾ ਹੈ ਅਤੇ ਇਸੜੀ ਲਈ ਸਭ ਤੋਂ ਉਚੇ ਦਰਜੇ ਦਾ ਕੰਮ ਬੱਚੇ ਜੰਮਣਾ ਖ਼ਿਆਲ ਕੀਤਾ ਜਾਂਦਾ ਹੈ । ਜਦ ਨਵੀਂ ਵਿਆਹੀ ਵਹੁਟੀ ਆਉਂਦੀ ਹੈ ਤਾਂ ਹਰੇਕ ਰਿਸ਼ਤੇਦਾਰ ਤੇ ਸੱਜਣ ਮਿੱਤਰ ਉਸ ਸਮੇਂ ਦੀ ਉਡੀਕ ਕਰਦੇ ਹਨ ਕਿ ਕਦ ਵਹੁਟੀ ਦੇ ਘਰ ਕੋਈ ਬਾਲ ਕੜੀ ਹੋਵੇ । ਸਹੁਰੇ ਘਰ ਤੇ ਸਹੁਰੇ ਸਾਕਾਂ ਵਿਚ ਏਸ ਮੌਕੇ ਦੀ ਖ਼ਾਸ ਉਡੀਕ ਕੀਤੀ ਜਾਂਦੀ ਹੈ । ਵਿਆਹ ਸਮੇਂ ਸਭ ਤੋਂ ਵਡੀ ਅਸੀਸ ਇਹੋ ਦਿੱਤੀ ਜਾਂਦੀ ਹੈ ਕਿ ਵਹੁਟੀ ਦੀ ‘ਗੋਦ ਹਰੀ ਹੋਵੇ । ਨਵੀਂ ਵਿਆਹੀ ਵਹੁਟੀ ਦੀ ਝੋਲੀ ਵਿਚ ਉਸੇ ਵੇਲੇ ਕੋਈ ਬਾਲ ਬਿਠਾਇਆ ਜਾਂਦਾ ਹੈ ਤੇ ਇਹ ਇਕ ਬੜਾ ਚੰਗਾ ਸਗਣ ਗਿਣਿਆ ਜਾਂਦਾ ਹੈ । ਗ਼ਰੀਬ ਗੁਰਬਾ; ਸਾਧੁ ਫ਼ਕੀਰ; ਮੰਗਤੇ ਤੇ ਜੋਤਸ਼ੀ ਵੀ ਇਹੋ ਅਸੀਸ ਦੇਂਦੇ ਹਨ ਕਿ 'ਰੱਬ ਦੁੱਧ ਪੁੱਤਰ ਦਏ ਵਡੇ ਤੋਂ ਲੈ ਕੇ ਨਿੱਕੇ ਬੱਚੇ ਤਕ ਸਾਰੇ ਵਿਆਹ ਦਾ ਮਤਲਬ ਬੱਚੇ ਪੈਦਾ ਕਰਨਾ ਹੀ ਸਮਝਦੇ ਹਨ । 337