ਪੰਨਾ:ਜ਼ਿੰਦਗੀ ਦੇ ਰਾਹ ਤੇ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਵਿਚ ਸਾਡੇ ਭਾਈਚਾਰੇ ਵਿਚ ਇਸਤ੍ਰੀ ਦੀ ਇੱਜ਼ਤ ਹੀ ਬੱਚੇ ਹੈ! ਉਸ ਦੀ ਹਸਤੀ ਪਰਵਾਨ ਹੀ ਬੱਚਿਆਂ ਦੇ ਸਿਰ ਤੋਂ ਕੀਤੀ ਜਾਂਦੀ ਹੈ। ਜੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਨਵੀਂ ਵਿਆਹੀ ਵਹੁਟੀ ਵਿਚ ਏਸ ਗਲ ਦੇ ਕੋਈ ਅਸਾਰ ਨਜ਼ਰ ਨਾ ਆਉਣ ਤਾਂ ਹਰ ਕੋਈ ਘੁਸਰ ਮੁਸਰ ਕਰਨ ਲੱਗ ਪੈਂਦਾ ਹੈ। ਪਰ ਛੇਤੀ ਹੀ ਇਹ ਪੁਸਰ ਮੁਸਰ ਮੇਹਣਿਆਂ ਦੀ ਸ਼ਕਲ ਵਿਚ ਆ ਜ਼ਾਹਿਰ ਹੁੰਦੀ ਹੈ। ਮੁੰਡੇ ਨੂੰ ਮੂੰਹ ਤੇ ਕਹਿ ਦਿੱਤਾ ਜਾਂਦਾ ਹੈ; ਵਹੁਟੀ ਨੂੰ ਸਨੌਤਰਾਂ ਮਾਰੀਆਂ ਜਾਂਦੀਆਂ ਹਨ; ਰਿਸ਼ਤੇਦਾਰ ਆਪਸ ਵਿਚ ਗੱਲਾਂ ਕਰਦੇ ਹਨ ਕਿ ਅਜੇ ਕੁਝ ਹੋਇਆ ਨਹੀਂ ਲੂ। ਦੇ ਸਾਲ ਕੁ ਲੰਘ ਜਾਏ ਤਾਂ ਇਹ ਗੱਲਾਂ ਫ਼ਿਕਰ ਵਿਚ ਬਦਲ ਜਾਂਦੀਆਂ ਹਨ। ਵਹੁਟੀ ਨੂੰ ਇਸ਼ਾਰਿਆਂ ਨਾਲ ਸਮਝਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ; ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਵਹੁਟੀ ਨੂੰ ਕਿਸੇ ਕੋਲ ਲਿਜਾਇਆ ਜਾਏ; ਉਸ ਨੂੰ ਵਿਖਾਇਆ ਜਾਏ; ਕੋਈ ਝਾੜਾ ਟੂਣਾ ਕਰਾਇਆ ਜਾਏ; ਕਿਸੇ ਸਾਧੂ ਸੰਤ ਅਗੇ ਮੱਥਾ ਟਿਕਾਇਆ ਜਾਏ, ਕਿਸੇ ਖ਼ਾਸ ਥਾਵੇਂ ਨੁਹਾਇਆ ਜਾਏ ਜਾਂ ਕਿਸੇ ਕੋਲੋਂ ਕੋਈ ਗੰਢ ਤਵੀਤ ਲਿਆਂਦਾ ਜਾਏ। ਇਸ ਤਰ੍ਹਾਂ ਦੇ ਕਈ ਤਰੀਕੇ ਨਵੀਂ ਵਿਆਹੀ ਵਹੁਟੀ ਨੂੰ ਵਰਤਣ ਵਾਸਤੇ ਦਸੇ ਜਾਂਦੇ ਹਨ।

ਇਸ ਗਲ ਵਿਚ ਸਿਰਫ਼ ਵਹੁਟੀ ਦੀ ਹੀ ਨਮੋਸ਼ੀ ਨਹੀਂ ਗਿਣੀ ਜਾਂਦੀ, ਸੱਸ ਨੂੰ ਆਪਣਾ ਵੀ ਫ਼ਿਕਰ ਹੁੰਦਾ ਹੈ। ਸੰਸਾਂ ਸਹੁਰਿਆਂ ਦੀ ਇੱਜ਼ਤ ਪੋਤਰੇ ਤੇ ਦੋਹਤਰੇ ਦੋਹਤਰੀਆਂ ਨਾਲ ਹੁੰਦੀ ਹੈ। ਜਿਸ ਸੱਸ ਦੇ ਬਹੁਤੇ ਪੋਤਰੇ ਪੋਤਰੀਆਂ ਹੋਣ, ਉਹ ਆਪਣੇ ਆਪ ਨੂੰ ਬੜੀ ਖ਼ੁਸ਼-ਕਿਸਮਤ ਸਮਝਦੀ ਹੈ ਤੇ ਜਿਸ ਦੇ ਪੋਤਰੇ ਪੋਤਰੀਆਂ ਉਹਦੇ ਜਿਉਂਦਿਆਂ ਹੀ ਵਿਆਹੇ ਜਾਣ ਤੇ ਅਗੋਂ ਉਨ੍ਹਾਂ ਦੇ ਘਰ ਵੀ ਬਾਲ ਕੁੜੀ ਉਹਦੇ

੭੩