ਪੰਨਾ:ਜ਼ਿੰਦਗੀ ਦੇ ਰਾਹ ਤੇ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂਦਿਆਂ ਹੀ ਹੋ ਪਵੇ; ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਹੀਂ ਸਮਾਂਦੀ। ਜੇ ਪੋਤਰੇ ਦੇ ਘਰ ਪੋਤਰਾ ਵੀ ਉਹਦੇ ਜੀਉਂਦਿਆਂ ਪੈਦਾ ਹੋ ਪਏ ਤਾਂ ਐਸੀ ਜ਼ਨਾਨੀ ਸੋਨੇ ਦੀ ਪੌੜੀ ਚੜ੍ਹਨ ਦੀ ਹੱਕਦਾਰ ਹੋ ਜਾਂਦੀ ਹੈ।

ਬੱਚੇ ਦਾ ਪੈਦਾ ਹੋਣਾ ਬੜਾ ਹੀ ਖ਼ੁਸ਼ੀ ਦਾ ਸਮਾਂ ਸਮਝਿਆ ਜਾਂਦਾ ਹੈ। ਵਧਾਈਆਂ, ਸਗਣ, ਭਾਜੀਆਂ, ਲੱਡੂ, ਪਾਰਟੀਆਂ ਆਦਿ ਬੱਚੇ ਦੇ ਆਗਮਨ ਦੇ ਚਿੰਨ ਹਨ। ਨਵੀਂ ਬਣੀ ਮਾਂ ਦੀ ਵੀ ਤਸੱਲੀ ਹੁੰਦੀ ਹੈ। ਕਿਉਂਕਿ ਹੁਣ ਉਹ ਆਪਣੇ ਭਾਈਚਾਰੇ ਵਿਚ ਕਦਰ ਪਾ ਸਕਦੀ ਹੈ। ਨਵੇਂ ਬਣੇ ਪਿਓ ਨੂੰ ਪਹਿਲੋਂ ਪਹਿਲ ਸ਼ਰਮ ਆਉਂਦੀ ਹੈ ਪਰ ਦਿਲ ਹੈ ਹੀ ਦਿਲ ਵਿਚ ਖ਼ੁਸ਼ ਹੁੰਦਾ ਹੈ ਕਿਉਂਕਿ ਸਭ ਪਾਸੋਂ ਮੁਬਾਰਕਾਂ ਮਿਲਦੀਆਂ ਹਨ। ਦੋਵੇਂ ਹੁਣ ਲੋਕਾਂ ਦੀਆਂ ਗੱਲਾਂ, ਮੇਹਣਿਆਂ ਤੇ ਸੁਨੌਤਰਾਂ ਤੋਂ ਬਚ ਜਾਂਦੇ ਹਨ। ਬੱਚੇ ਦੇ ਦਾਦਕੇ ਤੇ ਨਾਨਕੇ ਆਪਣੀ ਮੁਰਾਦ ਪੂਰੀ ਹੁੰਦੀ ਦੇਖ ਕੇ ਬੜੇ ਗਦ ਗਦ ਹੁੰਦੇ ਹਨ, ਆਂਢ ਗੁਆਂਢੋਂ, ਸਾਕਾਂ ਅੰਗਾਂ ਕੋਲੋਂ, ਸਜਣਾਂ ਮਿਤਾਂ ਕੋਲੋਂ ਵਧਾਈਆਂ ਮਿਲਦੀਆਂ ਹਨ।

ਬੱਚੇ ਲਈ ਇਸ ਤਰ੍ਹਾਂ ਦੀ ਤੀਬਰ ਇਛਿਆ ਹੁੰਦੀ ਹੈ ਤੇ ਇਸ ਤਰ੍ਹਾਂ ਬੱਚੇ ਦਾ ਸਵਾਗਤ ਕੀਤਾ ਜਾਂਦਾ ਹੈ। ਵਿਆਹ ਦੀ ਨੀਂਹ ਹੀ ਏਸੇ ਆਦਰਸ਼ ਤੇ, ਰੱਖੀ ਜਾਂਦੀ ਹੈ।

ਬੱਚੇ ਦੇ ਆਉਣ ਤੇ ਨਵੀਂ ਬਣੀ ਮਾਂ ਨੂੰ ਮੁਸੀਬਤ ਭੀ ਪੈ ਜਾਂਦੀ ਹੈ। ਉਸ ਨੂੰ ਤਜਰਬਾ ਹੁੰਦਾ ਕੋਈ ਨਹੀਂ, ਨਾ ਹੀ ਉਸ ਨੇ ਬੱਚੇ ਪਾਲਣ ਤੇ ਸੰਭਾਲਣ ਬਾਬਤ ਕੁਝ ਸਿਖਿਆ ਹੁੰਦਾ ਹੈ। ਉਹਦਾ ਤਜਰਬਾ ਉਹੋ ਹੀ ਹੁੰਦਾ ਹੈ ਜੋ ਉਸ ਨੇ ਆਪਣੇ ਪੇਕੇ ਘਰ ਆਪਣੇ ਛੋਟੇ ਭੈਣਾਂ

੭੪