ਪੰਨਾ:ਜ਼ਿੰਦਗੀ ਦੇ ਰਾਹ ਤੇ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਭਰਾਵਾਂ ਨੂੰ ਸਾਂਭਦਿਆਂ ਹਾਸਲ ਕੀਤਾ ਹੁੰਦਾ ਹੈ - ਉਹਨਾਂ ਨੂੰ ਚਕੀ ਫਿਰਨਾ, ਖਿਡਾਣਾ, ਪਰਚਾਣਾ, ਉਹਨਾਂ ਨੂੰ ਲੋੜ ਪੈਣ ਤੇ ਨੁਹਾਣਾ ਧਆਣਾ ਤੇ ਮਾਂ ਦੀ ਗੈਰ ਹਾਜ਼ਰੀ ਵਿਚ ਹਰ ਤਰ੍ਹਾਂ ਸਾਂਭਣਾ ਤੇ ਪਰਚਾਣਾ । ਏਨੇ ਕੁ ਤਜਰਬੇ ਦੇ ਆਧਾਰ ਤੇ ਨਵੀਂ ਬਣੀ ਮਾਂ ਸਮਝਦੀ ਹੈ ਕਿ ਉਹ ਆਪਣੇ ਬੱਚੇ ਸਾਂਭਣ ਜੋਗੀ ਹੋ ਪਵੇਗੀ । ਕਈਆਂ ਨੂੰ ਇਹ ਮੌਕਾ ਵੀ ਨਹੀਂ ਮਿਲਿਆ ਹੁੰਦਾ। ਜਿਨ੍ਹਾਂ ਦੇ ਘਰ ਛੋਟੇ ਭੈਣ ਭਰਾ ਨਹੀਂ ਸਨ, ਉਹ ਬਿਲਕੁਲ ਕੋਰੀਆਂ ਹੀ ਆਉਂਦੀਆਂ ਹਨ । ਪਰ ਆਮ ਤੌਰ ਤੇ ਪਹਿਲੇ ਬੱਚੇ ਵੇਰੀ ਨਵੀਂ ਬਣੀ ਮਾਂ ਨੂੰ ਬਹੁਤਾ ਔਖਿਆਂ ਨਹੀਂ ਹੋਣਾ ਪੈਂਦਾ ਕਿਉਂਕਿ ਦਾਦਕੇ ਨਾਨਕ ਉਸ ਦੀ ਮਦਦ ਵਾਸਤੇ ਹੁੰਦੇ ਹਨ, ਖ਼ਾਸ ਕਰ ਬੱਚੇ ਦੀ ਦਾਦੀ, ਨਾਨੀ ਤੇ ਮਾਸੀ, ਭੂਆ ਅੱਗੇ ਹੀ ਏਸ ਮੌਕੇ ਨੂੰ ਉਡੀਕ ਰਹੀਆਂ ਹੁੰਦੀਆਂ ਨੇ । ਉਹਨਾਂ ਨੂੰ ਮਾਂ ਪਿਉ ਨਾਲੋਂ ਬਹੁਤਾ ਚਾਅ ਹੁੰਦਾ ਹੈ ਕਿ ਸਾਰੀਆਂ ਰਲ ਕੇ ਬੱਚੇ ਦੀ ਸ਼ਾਮਤ ਲਿਆਉਂਦੀਆਂ ਹਨ । ਉਸ ਨੂੰ ਆਰਾਮ ਨਾਲ ਪੈਣ ਨਹੀਂ ਦੇਂਦੀਆਂ, ਉਸਨੂੰ ਟਪਾਂਦੀਆਂ ਭੁੜਕਾਂਦੀਆਂ, ਪੋਸੀਆਂ ਲਵਾਂਦੀਆਂ ਤੇ ਹਸਾਂਦੀਆਂ ਰੂਆਂਦੀਆਂ ਹਨ । ਅਜੇ ਮਾਂ ਨੇ ਕੁਛੜ ਲਿਆ ਹੀ ਹੁੰਦਾ ਹੈ ਕਿ ਦੂਜੀ ਆ ਖੋਂਹਦੀ ਹੈ, ਮਾਂ ਵਿਚਾਰੀ ਨਾਂਹ ਨਹੀਂ ਕਰ ਸਕਦੀ ਕਿ ਗੁਸਾ ਨਾ ਲੱਗੇ। ਏਸ ਤਰਾਂ ਬੱਚਾ ਹੱਥ ਪੜੱਬੀ ਰਹਿੰਦਾ ਹੈ । ਇਕ ਮਿੰਟ ਨਹੀਂ ਮੰਜੀ ਤੇ ਪੈਂਦਾ। ਫੇਰ ਜਦ ਮਾਸੀਆਂ ਭੁਆ ਚਲੀਆਂ ਜਾਂਦੀਆਂ ਹਨ ਤਾਂ ਉਹ ਸਾਰਾ ਦਿਨ ਰੀਂ ਰੀਂ ਕਰਦਾ ਰਹਿੰਦਾ ਹੈ । ਮਾਂ ਵਿਚਾਰੀ ਕੋਲੋਂ ਉਸ ਨੂੰ ਸਾਰਾ ਦਿਨ ਪਾਣ ਭੜਕਾਣ ਹੁੰਦਾ ਨਹੀਂ ਤੇ ਬੱਚੇ ਨੂੰ ਉਸ ਦੀਆਂ ਮਾਈਆਂ ਭੂਆ ਭੈੜੀ ਹਿਲਤਰ ਪਾ ਕੇ ਮਾਂ ਸੋਗਾ ਵਖਤ ਪਾ ਪ