ਪੰਨਾ:ਜ਼ਿੰਦਗੀ ਦੇ ਰਾਹ ਤੇ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਧਾਰਨ ਆਦਤਾਂ

ਜੇ ਛੋਟੇ ਬੱਚੇ ਦੀ ਘਰ ਦੀ ਜ਼ਿੰਦਗੀ ਨੂੰ ਗਹੁ ਨਾਲ ਦੇਖਿਆ ਤੇ ਵਿਚਾਰਿਆ ਜਾਏ ਤਾਂ ਅਸੀ ਮਾਂ ਤੇ ਬੱਚੇ ਤੇ ਤਰਸ ਕਰੇ ਬਗ਼ੈਰ ਨਹੀਂ ਰਹਿ ਸਕਦੇ। ਛੋਟੇ ਬੱਚੇ ਲਈ ਹੋਰ ਕੋਈ ਆਹਰ ਨਹੀਂ ਉਹ ਜਾਂ ਸਵੇਂਗਾ, ਜਾਂ ਖਾਂਦਾ ਪੀਂਦਾ ਹੋਵੇਗਾ ਤੇ ਜਾਂ ਮਾਂ ਦੇ ਗਲ ਚਮੁਟਿਆ ਹੋਇਆ ਹੋਵੇਗਾ, ਹੋਰ ਉਸ ਨੂੰ ਕਿਸੇ ਗੱਲ ਦੀ ਹਿਲਤਰ ਨਹੀਂ ਪਾਈ ਗਈ ਹੁੰਦੀ, ਉਹ ਬਹੁਤ ਘਟ ਇਕੱਲਿਆਂ ਲੇਟੇਗਾ ਜਾਂ ਖੇਡੇਗਾ। ਇਕੋਲਿਆਂ ਰਹਿਣ ਦੀ ਉਸ ਨੂੰ ਛੋਟੇ ਹੁੰਦਿਆਂ ਤੋਂ ਆਦਤ ਹੀ ਨਹੀਂ ਹੁੰਦੀ। ਜੰਮਦਿਆਂ ਹੀ ਮਾਸੀਆਂ ਭੂਆ ਉਹਦੇ ਦਵਾਲੇ ਆਣ ਹੁੰਦੀਆਂ ਹਨ ਤੇ ਉਸਨੂੰ ਜ਼ਰਾ ਮੰਜੀ ਤੇ ਨਹੀਂ ਟਿਕਣ ਦੇਂਦੀਆਂ। ਮਾਂ ਦਾ ਆਪਣਾ ਚਾ ਵੀ ਐਸਾ ਹੁੰਦਾ ਹੈ ਕਿ ਉਹ ਉਸ ਨੂੰ ਕੁੱਛੜ ਲੈ ਕੇ ਬੈਠੀ ਰਹਿੰਦੀ ਹੈ ਤੇ ਮੌਜੀ ਤੇ ਵੀ ਆਪਣੇ ਨਾਲ ਹੀ ਸਵਾਂਦੀ ਹੈ। ਕਦੇ ਇਕੱਲਿਆਂ ਕਮਰੇ ਵਿਚ ਨਹੀਂ ਰਹਿਣ ਦੇਦੀ, ਕੋਈ ਨਾ ਕੋਈ ਵੱਡਾ ਨਿਕਾ ਬਾਲ ਉਸ ਨੂੰ ਗੱਲੀ ਜਾਂ ਆਹਰੇ ਲਾਈ ਰਖਦਾ ਹੈ। ਬੱਚੇ ਨੂੰ ਜੋ ਆਦਤ ਸ਼ੁਰੂ ਤੋਂ ਪਾਓ, ਉਹ ਹੀ ਉਸ ਨੂੰ ਪੈ ਜਾਂਦੀ ਹੈ। ਜਦ ਮਾਸੀਆਂ ਭੂਆ ਚਲੀਆਂ

੭੮