ਪੰਨਾ:ਜ਼ਿੰਦਗੀ ਦੇ ਰਾਹ ਤੇ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂਦੀਆਂ ਹਨ, ਮਾਂ ਦਾ ਚਾ ਵੀ ਕੁਝ ਘਟ ਜਾਂਦਾ ਹੈ, ਘਰ ਦੇ ਕੰਮ ਕਾਰ ਵਿਚ ਲਗ ਪੈਂਦੀ ਹੈ ਤੇ ਬੱਚੇ ਨੂੰ ਘਟ ਵਕਤ ਦੇ ਸਕਦੀ ਹੈ। ਸੱਸਾਂ ਨਨਾਣਾਂ ਟੁਰ ਜਾਂਦੀਆਂ ਹਨ ਤਾਂ ਮਾਂ ਵਾਸਤੇ ਔਖਾ ਵਕਤ ਆਉਂਦਾ ਹੈ। ਪਹਿਲੇ ਮਹੀਨੇ ਡੇਢ ਮਹੀਨੇ ਵਿਚ ਜਿਹੜੀਆਂ ਆਦਤਾਂ ਬੱਚੇ ਨੂੰ ਪੈ ਗਈਆਂ ਓਹੋ ਹੀ ਔਖਿਆਂ ਕਰਦੀਆਂ ਹਨ। ਹੁਣ ਉਹ ਮੰਜੀ ਤੇ ਟਿਕਦਾ ਨਹੀਂ, ਇਕੱਲਿਆਂ ਰੋਣ ਲਗ ਪੈਂਦਾ ਹੈ, ਹਰ ਵੇਲੇ ਮਾਂ ਦੇ ਕੁੱਛੜ ਸਵਾਰੀ ਕਰਨੀ ਚਾਹੁੰਦਾ ਹੈ। ਪੰਜ ਛੇ ਮਹੀਨੇ ਮਾਂ ਖ਼ੁਸ਼ੀ ਖ਼ੁਸ਼ੀ ਤੇ ਚਾਈਂ ਚਾਈਂ ਇਹ ਕੁਝ ਸਹਾਰ ਲੈਂਦੀ ਹੈ। ਬੱਚਾ ਭੀ ਛੋਟਾ ਹੁੰਦਾ ਹੋ, ਉਸ ਤੇ ਤਰਸ ਆ ਜਾਂਦਾ ਹੈ ਤੇ ਨਾਲੇ ਚਾਵੀ ਅਜੇ ਬੜਾ ਹੁੰਦਾ ਹੈ ਪਰ ਛੇਤੀ ਹੀ ਸਬਰ ਦਾ ਪਿਆਲਾ ਭਰ ਜਾਂਦਾ ਹੈ। ਮਾਂ ਦੀ ਖ਼ਾਹਿਸ਼ ਹੁੰਦੀ ਹੈ ਕਿ ਰਿੜਨਾ ਸਿਖ ਕੇ ਬੱਚਾ ਘਟ ਤੰਗ ਕਰੇਗਾ, ਰਿੜ੍ਹ ਕੇ ਆਹਰੇ ਲਗਾ ਰਹੇਗਾ, ਪਰ ਮਾਂ ਨੂੰ ਨਿਰਾਸਤਾ ਹੀ ਹੁੰਦੀ ਹੈ। ਰਿਨਾਂ ਸਿਖ ਕੇ ਉਸ ਨੂੰ ਸਗੋਂ ਮਾਂ ਕੋਲ ਪਹੁੰਚਣ ਦਾ ਸੌਖ ਹੋ ਜਾਂਦਾ ਹੈ, ਉਹ ਆਪਣੇ ਆਪ ਹੀ ਝਟ ਪਟ ਮਾਂ ਦੇ ਦਵਾਲੇ ਜਾ ਹੁੰਦਾ ਹੈ। ਟੁਰਨਾ ਸਿਖ ਕੇ ਓਦੂ ਵੀ ਸੌਖਾ ਹੋ ਜਾਂਦਾ ਹੈ, ਮਾਂ ਦੀ ਮੁਸੀਬਤ ਸਗੋਂ ਹੋਰ ਵਧ ਜਾਂਦੀ ਹੈ, ਤੇ ਫੇਰ ਉਹ ਹੋਰ ਘਬਰਾ ਜਾਂਦੀ ਹੈ। ਪਹਿਲੇ ਮਹੀਨ ਡੇਢ ਮਹੀਨੇ ਦੀ ਆਦਤ ਉਹ ਭੁਲ ਨਹੀਂ ਸਕਦਾ ਨਾ ਹੀ ਅਸੀ ਭੁਲਣ ਦੇ ਹਾਂ -ਦਾਦੀ ਨਾਨੀ ਤੇ ਮਾਸੀਆਂ ਭੂਆ ਦੇ ਟੁਰ ਜਾਣ ਤੋਂ ਬਾਅਦ ਫੇਰ ਵੀ ਕਦੇਕਦੇ ਕੋਈ ਰਿਸ਼ਤੇਦਾਰ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਬੱਚਿਆਂ ਨੂੰ ਚੁਕਣ ਤੇ ਪਾਣ ਕੁੜਕਾਣ ਦਾ ਬੜਾ ਚਾ ਹੁੰਦਾ ਹੈ। ਮਾਸੀਆਂ ਭੂਆ ਭੀ ਫੇਰ ਕਦੇ ਫੇਰਾ ਮਾਰਦੀਆਂ ਰਹਿੰਦੀਆਂ ਹਨ ਤੇ ਜੇ ਵਿਚ ਹੀ ਜਾਂ ਕੋਲ ਰਹਿੰਦੀਆਂ ਹੋਣ ਤਾਂ ਉਨਾਂ ਦਾ ਦਿਲ-ਪਰਚਾਵਾ ਬਣਿਆ ਹੀ ਰਹਿੰਦਾ ਹੈ। ਆਂਢ ਗੁਆਂਢ ਦੀਆਂ ਕਈ ਕੁੜੀਆਂ ਹੁੰਦੀਆਂ ਹਨ ਜੋ ਬੱਚੇ ਨੂੰ ਚੁੱਕਣ ਲਈ

੭੯