ਪੰਨਾ:ਜ਼ਿੰਦਗੀ ਦੇ ਰਾਹ ਤੇ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਸੀਆਂ ਭੂਆ ਬਣ ਬੈਠਦੀਆਂ ਹਨ। ਇਹ ਸਭ ਅਸਰ ਰਲ ਮਿਲਕੇ ਬੱਚੇ ਦੀਆਂ ਮੰਜੀ ਤੇ ਨਾ ਵਿਕ ਸਕਣ ਦੀਆਂ ਆਦਤਾਂ ਤੇ ਇਕੱਲਿਆਂ ਨਾ ਲੈਣ ਦੀਆਂ ਆਦਤਾਂ ਪੱਕੀਆਂ ਕਰ ਦੇਂਦੇ ਹਨ।

ਏਸੇ ਤਰ੍ਹਾਂ ਹੀ ਹੋਰ ਇਹੋ ਜਹੀਆਂ ਆਦਤਾਂ ਪੈ ਜਾਂਦੀਆਂ ਹਨਛੋਟੇ ਹੁੰਦਿਆਂ ਬੱਚਾ ਰੋਇਆ ਨਹੀਂ ਕਿ ਝਟ ਚੁਕ ਲਿਆ ਜਾਂਦਾ ਹੈ। ਉਸ ਵੇਲੇ ਚੁੱਕਣ ਵਾਲੇ ਬਥੇਰੇ ਹੁੰਦੇ ਹਨ, ਪਰ ਬਾਅਦ ਵਿਚ ਮਾਂ ਵਾਸਤੇ ਮਸੀਬਤ ਪੈ ਜਾਂਦੀ ਹੈ,ਉਹ ਕੰਮ ਲਗੀ ਹੋਈ ਹੁੰਦੀ ਹੈ, ਬੱਚਾ ਆਪਣੀ ਕੌਈ ਗਲ ਮਨਾਣੀ ਚਾਹੋ ਤਾਂ ਹੋਣਾ ਸ਼ੁਰੂ ਕਰ ਦੇਂਦਾ ਹੈ, ਉਸ ਵਾਸਤੇ ਚੋਣਾ ਇਕ ਐਸਾ ਹਥਿਆਰ ਬਣ ਚੁੱਕਾ ਹੁੰਦਾ ਹੈ, ਜਿਸ ਦੀ ਮਦਦ ਨਾਲ ਉਹ ਆਪਣੀ ਮਨ ਮਰਜ਼ੀ ਕਰਾ ਸਕਦਾ ਹੈ। ਉਹ ਵੱਡਿਆਂ ਹੋ ਕੇ ਵੀ ਇਸ ਹਥਿਆਰ ਨੂੰ ਵਰਤਦਾ ਰਹਿੰਦਾ ਹੈ। ਭੰਡੀਆਂ ਪਾਣੀਆਂ ਜਾਂ ਜਿਦਾਂ ਕਰਨੀਆਂ ਵੀ ਏਸੇ ਤਰ੍ਹਾਂ ਦੇ ਹਥਿਆਰ ਉਸ ਨੂੰ ਮਿਲ ਜਾਂਦੇ ਹਨ ਉਸ ਨੂੰ ਪਤਾ ਹੁੰਦਾ ਹੈ ਕਿ ਇਸ ਤਰਾਂ ਉਹ ਜੋ ਚਾਹੇ ਕਰਾ ਸਕਦਾ ਹੈ। ਮਾਂ ਭਾਵੇਂ ਥੋੜਾ ਚਿਰ ਬੇਪਰਵਾਹੀ ਕਰੇ ਪਰ ਆਖ਼ਰ ਉਸ ਨੂੰ 'ਮਗਰੋਂ ਲਾਹਣ' ਵਾਸਤੇ ਉਹੀ ਇਲਾਜ ਕਰਨਾ ਪੈਂਦਾ ਹੈ ਜੋ ਸਾਰੀਆਂ ਮਾਵਾਂ ਕਰਦੀਆਂ ਹਨ। ਫੇਰ ਮਾਵਾਂ ਨੂੰ ਆਮ ਕਹਿੰਦੇ ਸੁਣੀਦਾ ਹੈ, "ਬੜਾਂ ਜਿੰਦਲ ਹੈ, ਆਪਣੀ ਜ਼ਿਦ ਪੂਰੀ ਕਰੇ ਬਗ਼ੈਰ ਖਹਿੜਾ ਈ ਨਹੀਂ ਛਡਦਾ, ਹਿੰਗਾ ਹੀ ਛੋਹ ਦੇਂਦਾ ਏ" ਪਰ ਇਨ੍ਹਾਂ ਆਦਤਾਂ ਦੀਆਂ ਜੁਮੇਵਾਰ ਮਾਵਾਂ ਆਪ ਹੀ ਹੁੰਦੀਆਂ ਹਨ। ਛੋਟੇ ਹੁੰਦਿਆਂ ਦਾ ਸਦਕਾ ਉਸ ਨੂੰ ਲੇਟਣ ਜਾਂ ਰੋਣ ਨਾ ਦਿਤਾ ਜਾਂ ਛੋਟਾ ਬੱਚਾ: ਸਮਝਕੇ ਤਰਸ ਆ ਗਿਆ, ਪਰ ਏਨੇ ਤਕ ਉਸਨੂੰ ਇਹ ਆਦਤ ਪੈ ਜਾਂਦੀਆਂ ਹਨ, ਫੇਰ ਮਾਰਿਆਂ ਕਟਿਆਂ ਜਾਂ ਖਿਝਿਆਂ ਇਹ ਹਵੇਂ ਨਹੀਂ ਸਕਦੀਆਂ।

ਜਿਤਨੇ ਚਾ ਨਾਲ ਅਸੀਂ ਬੱਚੇ ਦੀ ਉਡੀਕ ਕਰਦੇ ਹਾਂ, ਕਦੇ ਓਨੇ ਹੀ