ਪੰਨਾ:ਜ਼ਿੰਦਗੀ ਦੇ ਰਾਹ ਤੇ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾ ਨਾਲ ਉਸ ਦੀ ਜ਼ਿੰਦਗੀ ਨੂੰ ਸਿੱਧੇ ਰਾਹ ਟੋਰਨ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਬੱਚੇ ਏਨੀ ਮੁਸੀਬਤ ਨਾ ਜਾਪਣ। ਅਸਾਂ ਉਸ ਦੀ ਖ਼ੁਰਾਕ ਬਾਬਤ ਕਦੇ ਕੋਈ ਤਜਵੀਜ਼ ਨਹੀਂ ਬਣਾਈ, ਉਸ ਦੇ ਪਹਿਰਾਵੇ ਨੂੰ ਕਦੇ ਗਹ ਨਾਲ ਨਹੀਂ ਵਿਚਾਰਿਆ, ਉਸ ਦੀ ਰੋਜ਼ ਦੀ ਘਰ ਦੀ ਜ਼ਿੰਦਗੀ ਤੇ ਡੂੰਘੀ ਸੋਚ ਤੋਂ ਕੰਮ ਨਹੀਂ ਲਿਆ, ਬਸ ਆਈ ਚਲਾਈ ਹੀ ਕਰ ਛੱਡੀਦੀ ਹੈ। ਕਦੇ ਬੱਚੇ ਦੇ ਮਾਂ ਤੇ ਪਿਉ ਨੇ ਰਲ ਕੇ ਠੰਢੇ ਦਿਲ ਨਾਲ ਇਹ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਨ੍ਹਾਂ ਦੇ ਬੱਚੇ ਦੀ ਬਿਹਤਰੀ ਕਿਸ ਗਲ ਵਿਚ ਹੈ। ਪਿਉ ਆਪਣਾ ਫ਼ਰਜ਼ ਇਹ ਹੀ ਸਮਝਦਾ ਹੈ ਕਿ ਖੱਟ ਕਮਾ ਲਿਆਏ, ਜੋ ਬੱਚੇ ਦੀ ਮਾਂ ਨੇ ਕਿਹਾ ਬੱਚੇ ਵਾਸਤੇ ਲਿਆ ਦਿੱਤਾ। ਏਸੇ ਵਾਸਤੇ ਮਾਂ ਨੂੰ ਬੱਚੇ ਮਸੀਬਤ ਲਗਦੇ ਹਨ, ਕਿਉਂਕਿ ਸਾਰਾ ਦਿਨ ਉਸ ਦੇ ਗਲ ਹੀ ਪਏ ਰਹਿੰਦੇ ਹਨ, ਹੱਥ ਵਟਾਣ ਵਾਲਾ ਕੋਈ ਨਹੀਂ ਹੁੰਦਾ, ਜੇ ਮਾਸੀਆਂ ਕੂਆ ਵਰਗੀਆਂ ਕੋਈ ਹੋਣਰਿਆਂ ਨੂੰ ਵੀ ਤਾਂ ਉਹ ਸਗੋਂ ਹੋਰ ਮੁਸੀਬਤ ਵਧਾ ਦੇਣਗੀਆਂ। ਛੋਟੇ ਹੁੰਦਿਆਂ ਬੱਚੇ ਵਾਸਤੇ ਪਿਓ ਦੋ ਹੀ ਮਹਿਣੇ ਰੱਖਦਾ ਹੈ - ਮਾਂ ਦੇ ਇਲਾਵਾ ਘਰ ਵਿਚ ਬਹੁਤਾ ਰਹਿਣ ਵਾਲਾ ਜਾਂ ਖਿਡੌਣੇ ਲਿਆ ਦੇਣ ਵਾਲਾ। ਵੱਡਿਆਂ ਹੋ ਕੇ ਉਸ ਨੂੰ ਹੋਰ ਹੈ. ਤਜਰਬੇ ਹੁੰਦੇ ਹਨ - ਪਿਓ ਗੁੱਸੇ ਵੀ ਹੋ ਸਕਦਾ ਹੈ। ਜਦੋਂ ਮਾਂ ਆਪ ਬੱਚੇ ਨੂੰ ਸਿਧਿਆਂ ਨਹੀਂ ਕਰ ਸਕਦੀ ਤਾਂ ਸਾਰੀਆਂ ਸ਼ਿਕਾਇਤਾਂ ਪਿਓ ਕੋਲ ਲਗਦੀਆਂ ਹਨ, ਫਿਰ ਉਹ ਬੱਚੇ ਨੂੰ ਇਕੇ 'ਹਊਆ' ਜਿਹਾ ਜਾਪਣ ਲਗ ਪੈਂਦਾ ਹੈ, ਜਿਸ ਤੋਂ ਉਹ ਸਹਿਮਿਆਂ ਰਹਿੰਦਾ ਹੈ।

ਅਸੀਂ ਬੱਚਿਆਂ ਦੀ ਪਰਖ ਹਮੇਂਬਾ ਆਪਣੇ ਨੁਕਤੇ ਤੋਂ ਕੀਤਾ ਕਰਦੇ ਹਾਂ। ਪਰ ਹਮੇਸ਼ਾ ਇਹ ਵੀ ਭਲ ਜਾਇਆ ਕਰਦੇ ਹਾਂ ਕਿ ਸਾਡੇ ਵਿਚ ਭੀ ਛੋਟੇ ਹੁੰਦਿਆਂ ਉਹੋ ਹੀ ਖਾਹਿਸ਼ਾਂ ਹੁੰਦੀਆਂ ਸਨ ਜੋ ਸਾਡੇ ਬੱਚਿਆਂ

੮੧