ਪੰਨਾ:ਜ਼ਿੰਦਗੀ ਦੇ ਰਾਹ ਤੇ.pdf/8

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 


ਪਰਦੇ ਦੀ ਕੈਦ ਇਸਤ੍ਰੀ ਲਈ ਮਰਦ ਨੇ ਨੀਅਤ ਕੀਤੀ ਹੈ।
ਘੁੰਡ ਤੇ ਬੁਰਕਾ ਜ਼ਨਾਨੀ ਲਈ ਆਦਮੀ ਨੇ ਬਣਾਏ ਹਨ।
ਘਰਾਂ ਦੀ ਚਾਰ ਦੀਵਾਰੀ ਵਿਚ ਇਸਤ੍ਰੀ ਨੂੰ ਆਦਮੀ ਹੀ ਡਕਦਾ ਹੈ।
ਪਰਾਏ ਮਰਦ ਨਾਲ ਗਲ ਕਰਨੋਂ ਇਸਤ੍ਰੀ ਨੂੰ ਮਰਦ ਹੀ ਵਰਜਦਾ ਹੈ।
ਜੇ ਇਸਤ੍ਰੀ ਮਰਦ ਤੋਂ ਮੂੰਹ ਛੁਪਾਂਦੀ ਹੈ ਤਾਂ ਮਰਦ ਤੋਂ ਡਰਦੀ।
ਇਸਤ੍ਰੀ ਦੇ ਨੀਚ ਸਮਝੇ ਜਾਣ ਦਾ ਕਾਰਨ ਆਦਮੀ ਹੀ ਹੈ।
ਇਸਤ੍ਰੀ ਵਾਸਤੇ ਸਭ ਕਾਨੂੰਨ ਤੇ ਨੇਮ ਆਦਮੀ ਨੇ ਬਣਾਏ ਹਨ।
ਵਿਰਾਸਤ ਦਾ ਹਕ ਇਸਤ੍ਰੀ ਨੂੰ ਮਰਦ ਨਹੀਂ ਦੇਂਦਾ।
ਇਸਤ੍ਰੀ ਦੀ ਗੁਲਾਮੀ ਦੀ ਸਾਰੀ ਜ਼ੁਮੇਂਵਾਰੀ ਮਰਦ ਦੇ ਸਿਰ ਹੈ।

 

੧੦