ਪੰਨਾ:ਜ਼ਿੰਦਗੀ ਦੇ ਰਾਹ ਤੇ.pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਿਚ ਹੁਣ ਹਨ । ਮੁਸ਼ਕਲ ਦਾ ਹਲ ਇਹ ਹੋਣਾ ਚਾਹੀਦਾ ਹੈ ਕਿ ਬੱਚੇ ਦੀ ਖ਼ਾਹਿਸ਼ ਤੇ ਆਪਣੀ ਖ਼ਾਹਿਸ਼ ਦੋਹਾਂ ਦੀ ਵਿਚਾਰ ਕੀਤੀ ਜਾਏ ਤੇ ਹਮੇਸ਼ਾ ਬੱਚੇ ਦੀ ਬਿਹਤਰੀ ਤੇ ਉਸਦੀ ਸ਼ਖ਼ਸੀਅਤ ਦਾ ਖ਼ਿਆਲ ਰਖਿਆ ਜਾਏ । ਅਸੀਂ ਜ਼ਰੂਰ ਬੱਚੇ ਨੂੰ ਸਾਫ਼ ਰਖਣਾ ਚਾਹੁੰਦੇ ਹਾਂ, ਪਰ ਇਹ ਆਸ ਨਹੀਂ ਰੱਖ ਸਕਦੇ ਕਿ ਬੱਚੇ ਕਰਥੀਆਂ ਜਾਂ ਮੰਜੀਆਂ ਤੇ ਟੰਗੇ ਰਹਿਣ ਤਾਂ ਜੁ ਥੱਲੇ ਉਤਰ ਕੇ ਕਪੜੇ ਗੰਦੇ ਨਾ ਕਰਨ । ਏਸੇ ਤਰ੍ਹਾਂ ਸਾਡੀ ਖ਼ਾਹਿਸ਼ ਹੁੰਦੀ ਹੈ ਕਿ ਬੱਚੇ ਤੰਗ ਨਾ ਕਰਨ, ਪਰ ਇਹ ਨਹੀਂ ਹੋ ਸਕਦਾ ਕਿ ਅਸੀਂ ਉਨ੍ਹਾਂ ਦੀਆਂ ਲੋੜਾਂ ਵਲੋਂ ਬੇ-ਪਰਵਾਹ ਹੋ ਜਾਈਏ । ਰੋਂਦਾ ਬੱਚਾ ਜ਼ਰੂਰ ਸਾਨੂੰ ਔਖਿਆਂ ਕਰਦਾ ਹੈ, ਪਰ ਹਮੇਸ਼ਾ ਚੁਪ ਕਰ ਕੇ ਬੈਠਾ ਰਹਿਣ ਵਾਲਾ ਬੱਚਾ ਇਕ ਬੀਮਾਰ ਬੱਚਾ ਹੈ । ਅਸੀਂ ਇਹ ਚਾਹੁੰਦੇ ਹਾਂ ਕਿ ਬੱਚਾ ਸਾਡੇ ਕੰਮ ਵਿਚ ਕੋਈ ਵਿਘਨ ਨਾ ਪਾਏ ਤੇ ਅਸੀਂ ਆਰਾਮ ਨਾਲ ਆਪਣੇ ਕੰਮ ਲੱਗੇ ਰਹੀਏ, ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸਾਂ ਉਹਨਾਂ ਨੂੰ ਆਹਰੇ ਲਾਣ ਦਾ ਕੋਈ ਯੋਗ ਇੰਤਜ਼ਾਮ ਕੀਤਾ ਹੋਇਆ ਹੋਵੇ । ਛੋਟੇ ਬੱਚੇ ਵਾਸਤੇ ਦੁਧ ਪੀਣਾ ਜਾਂ ਸੌਣਾ ਦੋ ਹੀ ਆਹਰ ਪੈਦਾ ਕਰਨੇ ਸਾਡਾ ਫ਼ਰਜ਼ ਨਹੀਂ। ਬੱਚੇ ਨਿਰਾ ਘਰ ਹੀ ਤੰਗ ਨਹੀਂ ਕਰਦੇ ਬਾਹਰ ਵੀ ਗੁਰਦਵਾਰਿਆਂ, ਮੰਦਰਾਂ ਵਿਚ ਪਬਲਿਕ ਜਲਸਿਆਂ ਤੇ, ਸਿਨੇਮਾ ਤੇ, ਸਫ਼ਰ ਵਿਚ ਤੇ ਹੋਰ ਥਾਵੇਂ ਵੀ ਬੱਚੇ, ਔਖਿਆਂ ਹੀ ਕਰਦੇ ਹਨ । ਇਸ ਦੀ ਵਜਾ ਇਹ ਹੀ ਹੁੰਦੀ ਹੈ ਕਿ ਨਾ ਤੇ ਅਸੀਂ ਉਹਨਾਂ ਨੂੰ ਘਰ ਆਹਰੇ ਲਾ ਸਕਦੇ ਹਾਂ ਤੇ ਨਾ ਚਜੇ ਨਾਲ ਬਾਹਰ ਲਿਜਾ ਸਕਦੇ ਹਾਂ । ਜੇ ਬੱਚੇ ਨੂੰ ਛੋਟੇ ਹੁੰਦਿਆਂ ਤੋਂ ਇਹ ਹਿਰ ਪਾਈ ਗਈ ਹੋਵੇ ਕਿ ਉਹ ਦਿਨ ਵਿਚ ਕੁਝ ਘੰਟੇ ਮਾਂ ਤੋਂ ਬਿਨਾਂ ਰਹਿ ਸਕੇ, ਤਾਂ ਉਸ ਨੂੰ ਬੜੀ ਚੰਗੀ ਤਰ੍ਹਾਂ ਪਚਾਇਆ ਜਾ ਸਕਦਾ ਹੈ। ਉਹ ਖਿਡੌਣਿਆਂ ਨਾਲ ਖੇਡ ਸਕਦਾ ਹੈ, ਆਪਣੇ ਜਿਡੇ ਬੱਚਿਆਂ