ਪੰਨਾ:ਜ਼ਿੰਦਗੀ ਦੇ ਰਾਹ ਤੇ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਕੁਝ ਵਕਤ ਗੁਜ਼ਾਰੇ ਸਕਦਾ ਹੈ, ਇਕੱਲਾ ਮੰਜੀ ਤੇ ਵੀ ਝਟ ਕ ਪਿਆ ਰਹਿ ਸਕਦਾ ਹੈ ਜਾਂ ਏਧਰ ਓਧਰ ਰਿਣ ਵਿਚ ਹੀ ਖ਼ੁਸ਼ ਹੋ ਸਕਦਾ ਹੈ, ਪਰ ਇਸ ਵਾਸਤੇ ਬੱਚੇ ਦੇ ਖੇਡਣ ਲਈ ਕੋਈ ਸਾਫ਼ ਸੁਥਰੀ ਤੇ ਨਿਵੇਕਲੀ ਥਾਂ ਹੋਣੀ ਚਾਹੀਦੀ ਹੈ। ਉਸ ਦੇ ਨਾਲ ਖੇਡਣ ਲਈ ਉਹਦੀ ਉਮਰ ਦੇ ਹਾਣੀ ਹੋਣ ਤੇ ਉਸ ਦੀ ਰੁਚੀ ਤੇ ਉਮਰ ਅਨੁਸਾਰ, ਉਹਦੇ ਜੋਗੇ ਖਿਡੌਣੇ ਹੋਣ। ਇਕ ਗਲੀ ਵਿਚ ਰਹਿੰਦੀਆਂ ਪੰਜ ਚਾਰ ਮਾਵਾਂ ਰਲ ਕੇ ਸਮੁਚੇ ਤੌਰ ਤੇ ਆਪਣੇ ਜੋਗਾ ਇਹੋ ਜਿਹਾ ਤਸੱਲੀਬਖ਼ਸ਼ ਇੰਤਜ਼ਾਮ ਕਰ ਸਕਦੀਆਂ ਹਨ, ਜਿਸ ਨਾਲ ਬਹੁਤਾ ਖ਼ਰਚ ਕਰੇ ਬਿਨਾਂ ਮਾਪਿਆਂ ਦੀ ਮਸੀਬਤ ਬਹੁਤ ਘਟ ਜਾਏ। ਵਾਰੀ ਵਾਰੀ, ਇਕ ਮਾਂ ਪੰਜਾਂ ਚਹੁ ਬਚਿਆਂ ਨੂੰ ਖਿਡਾ ਪਰਚਾ ਸਕਦੀ ਹੈ ਤੇ ਦੂਸਰੀਆਂ ਆਪਣੇ ਕੰਮ ਕਾਰ ਨੂੰ ਬੇਫਿਕਰ ਹੋ ਕੇ ਨਿਭਾ ਸਕਦੀਆਂ ਹਨ। ਇਸ ਤਰ੍ਹਾਂ ਦੀ ਆਦਤ ਪਾਇਆਂ ਬੱਚਿਆਂ ਨੂੰ ਹਰ ਥਾਵੇਂ ਨਾਲ ਚੁੱਕਣ ਦਾ ਵਖ਼ਤ ਵੀ ਨਾ ਪਵੇ। ਅਮਰੀਕਾ ਵਿਚ ਨਰਸਰੀ ਦਾ ਮੁਢ ਏਸੇ ਤਰ੍ਹਾਂ ਹੀ ਹੋਇਆ ਸੀ।

ਏਸੇ ਤਰ੍ਹਾਂ ਜੇ ਜ਼ਰਾ ਗਹੁ ਨਾਲ ਬੱਚੇ ਦੇ ਪਹਿਰਾਵੇ ਨੂੰ ਦੇਖੀਏ ਤਾਂ ਉਸ ਵਿਚ ਕਈ ਤਬਦੀਲੀਆਂ ਹੋ ਸਕਦੀਆਂ ਹਨ। ਸਾਡੇ ਬੱਚੇ ਖੁੱਲੇ ਝੱਲੇ ਤੇ ਢਿੱਲੇ ਢਿੱਲੇ ਕਪੜੇ ਪਾਈ ਫਿਰਦੇ ਹਨ, ਜਿਸ ਨਾਲ ਚੁਸਤ ਨਹੀਂ ਲਗਦੇ ਜਾਂ ਕਪੜੇ ਐਸੇ ਹੁੰਦੇ ਹਨ ਕਿ ਰਬੜ ਰਬੜ ਕੇ ਛੇਤੀ ਮੇਲੇ ਕਰ ਲੈਂਦੇ ਹਨ। ਬੱਚੇ ਦੀ ਸਾਰੀ ਸ਼ਖ਼ਸੀਅਤ ਹੀ ਕਪੜਿਆਂ ਤੇ ਹੈ, ਜੋ ਉਸ ਨੇ ਕਪੜੇ ਚਜ ਦੇ ਨਹੀਂ ਪਾਏ ਹੋਏ ਤਾਂ ਇਹ ਉਸ ਦੀ ਮਾਂ ਦੀ ਹੋਤਕ ਹੈ। ਬੱਚੇ ਨੂੰ ਸੋਹਣੀ ਨਿੱਕਰ ਕਮੀਜ਼ ਪਾਣ ਨਾਲ ਤੇ ਜ਼ਰਾ ਮੂੰਹ ਹਬ ਸਾਫ਼ ਕਰਨ ਨਾਲ ਉਸ ਦਾ ਹੁਲੀਆ ਹੀ ਬਦਲ ਜਾਂਦਾ ਹੈ, ਪਰ ੩ਆਂ ਗਲੀਆਂ ਵਿਚ ਤੇ ਸਾਡੇ ਘਰਾਂ ਵਿਚ ਆਮ ਬੱਚੇ ਝੱਲੀਆਂ ਆਂ ਪਜਾਮੀਆਂ ਪਾਈ ਫਿਰਦੇ ਹਨ, ਜਿਨ੍ਹਾਂ ਦੇ ਪੌਂਚੇ ਮੈਲੇ ਹੋਏ

੮੩