ਪੰਨਾ:ਜ਼ਿੰਦਗੀ ਦੇ ਰਾਹ ਤੇ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਨ੍ਹਾਂ ਵਰਤਮਾਨ ਸਾਇੰਟਿਫ਼ਿਕ ਖ਼ਿਆਲਾਂ ਨੂੰ ਜੋ ਅਸੀ ਚੰਗੀ ਤਰਾਂ ਗੁਹਿਣ ਕਰ ਲਈਏ ਤਾਂ ਸਾਨੂੰ ਬੱਚੇ ਬਾਬਤ ਨਾ ਸਿਰਫ਼ ਆਪਣੇ ਖਿਆਲ ਹੀ ਬਦਲਣੇ ਪੈਣਗੇ, ਬਲਕਿ ਆਪਣਾ ਰਵੱਈਆ ਵੀ ਬਦਲਣਾਂ ਪਵੇਗਾ ਤੇ ਨਾਲ ਹੀ ਇਸ ਗਲ ਦੀ ਖੋਜ ਕਰਨੀ ਪਵੇਗੀ ਕਿ ਜਿਸ ਘਰ ਤੇ ਜਿਸ ਆਲੇ ਦੁਆਲੇ ਵਿਚ ਸਾਡਾ ਬੱਚਾ ਪਲ ਰਿਹਾ ਹੈ ਕੀ ਉਹ ਹਰ ਤਰ੍ਹਾਂ ਉਸ ਵਾਸਤੇ ਯੋਗ ਹੈ, ਜੇ ਨਹੀਂ ਤਾਂ ਉਸ ਵਿਚ ਕਿਨ੍ਹਾਂ ਤਬਦੀਲੀਆਂ ਦੀ ਲੋੜ ਹੈ।

ਹਰ ਇਕ ਬੱਚੇ ਦਾ ਆਲਾ ਦੁਆਲਾ ਤੇ ਹਰ ਇਕ ਬੱਚੇ ਦੀਆਂ ਲੋੜਾਂ ਦੁਸਰੇ ਬੱਚੇ ਨਾਲੋਂ ਬਿਲਕੁਲ ਵਖਰੀਆਂ ਹੁੰਦੀਆਂ ਹਨ। ਇਕ ਮਾਪਿਆਂ ਦੇ ਬੱਚੇ ਵੀ ਇਕ ਦੂਸਰੇ ਨਾਲੋਂ ਵੱਖਰੇ ਹੁੰਦੇ ਹਨ। ਪਹਿਲੇ ਬੱਚੇ ਵਾਰੀ ਸਾਰਿਆਂ ਦੀਆਂ ਰੀਝਾਂ ਤੇ ਚਾ, ਮਾਂ ਦੀ ਨਾ-ਤਜਰਬਾਕਾਰੀ, ਦਾਦੀਆਂ, ਨਾਨੀਆਂ ਤੇ ਮਾਸੀਆਂ ਭੂਆ ਦੇ ਲਾਡ, ਬੱਚੇ ਵਾਸਤੇ ਇਕੱਲਾ ਘਰ, ਜਿਸ ਤੇ ਉਹ ਚਾਹੇ ਹਕੂਮਤ ਕਰ ਲਏ, ਹਰ ਕੋਈ ਉਸ ਦੇ ਹੁਕਮ ਤੋਂ ਚਲਦਾ ਹੈ। ਦੂਸਰੇ ਬੱਚੇ ਵਾਸਤੇ ਇਹ ਸਾਰੇ ਹਾਲਾਤ ਬਦਲ ਕੇ ਹੁੰਦੇ ਹਨ। ਉਹ ਜੰਮਦਿਆਂ ਹੀ ਆਪਣਾ ਇਕ ਹਾਈ ਦੇਖਦਾ ਹੈ ਜੋ ਹੋਲੀ ਹੋਲੀ ਹਰ ਗਲ ਵਿਚ ਉਸ ਦਾ ਸ਼ਰੀਕ ਬਣ ਜਾਂਦਾ ਹੈ। ਉਸ ਦੀ ਜੀਵਨ-ਦੌੜ ਵਿਚ ਉਸ ਦਾ ਮੁਕਾਬਲਾ ਕਰਨ ਲਈ ਹਰ ਵਕਤ ਇਕ ਹੋਰ ਹਾਣੀ ਹੈ। ਪਿਆਰ ਵੰਡ ਕੇ ਮਿਲਦਾ ਹੈ, ਤਵੱਜੋ ਵੰਡੀ ਦੀ ਹੈ, ਖਾਹਿਸ਼ਾਂ ਵੰਡੀਆਂ ਜਾਂਦੀਆਂ ਹਨ, ਹਰ ਗਲ ਵਿਚ ਵੰਡੀਆਂ ਪਾਣ ਦਾ ਇਕ ਹੋਰ ਸਾਥੀ ਹੁੰਦਾ ਹੈ। ਉਸ ਵਾਸਤੇ ਜੀਵਨ ਸ਼ੁਰੂ ਤੋਂ ਹੀ ਇਕ ਮੁਕਾਬਲਾ ਜਿਹਾ ਬਣ ਜਾਂਦਾ ਹੈ। ਪਹਿਲੇ ਬੱਚੇ ਵਾਸਤੇ ਭੀ ਦੂਸਰੇ 'ਚ ਦੇ ਜਨਮ ਤੋਂ ਹਾਲਤ ਬਦਲ ਜਾਂਦੇ ਹਨ। ਸਾਲ ਦੋ ਸਾਲ ਉਸ ਨੂੰ ਲਿਆਂ ਸਾਰਿਆਂ ਦਾ ਲਾਡ, ਪਿਆਰ ਤੇ ਤਵੱਜੋ ਮਿਲਦੀ ਹੈ, ਮਾਂ

੮੯