ਪੰਨਾ:ਜ਼ਿੰਦਗੀ ਦੇ ਰਾਹ ਤੇ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੇ ਹਨ, ਟੱਬਰ ਕਾਫੀ ਵੱਡਾ ਹੋ ਗਿਆ ਹੁੰਦਾ ਹੈ ਪਰ ਨਾਲ ਹੀ ਪਿਉ ਦੀ ਨੌਕਰੀ ਜਾਂ ਉਮਰ ਤਕਰੀਬਨ ਖ਼ਤਮ ਹੋਣ ਵਾਲੀ ਹੁੰਦੀ ਹੈ। ਛੋਟੇ ਬਚੇ ਨੂੰ ਮਾਪਿਆਂ ਦੇ ਜਿਉਂਦਿਆਂ ਕਾਫੀ ਲਾਡ, ਪਿਆਰ ਤੇ ਤਵੱਜੋ ਮਿਲਦੇ ਰਹਿੰਦੇ ਸਨ। ਉਸ ਦੀਆਂ ਯੋਗ ਅਯੋਗ, ਸਭ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ, ਪਰ ਛੋਟੇ ਬੱਚੇ ਨੂੰ ਮਾਪਿਆਂ ਦੀ ਛਤਰ ਛਾਇਆ ਬਹੁਤਾ ਚਿਰ ਪਰਾਪਤ ਨਹੀਂ ਹੋ ਸਕਦੀ। ਉਸ ਨੇ ਆਖਰ ਵਡੇ ਭਰਾਵਾਂ ਦੇ ਆਸਰੇ ਤੇ ਹੀ ਜਿਉਣਾ ਹੁੰਦਾ ਹੈ ਤੇ ਉਸਦੀਆਂ ਲੋੜਾਂ ਉਨ੍ਹਾਂ ਦੇ ਤਰਸ ਤੇ ਹੀ ਹੁੰਦੀਆਂ ਹਨ। ਮਾਪਿਆਂ ਦੇ ਜਿਉਂਦਿਆਂ ਭੀ ਉਸ ਨੂੰ ਆਪਣੇ ਵਡੇ ਭੈਣ ਭਰਾਵਾਂ ਦੀ ਹਕੂਮਤ ਵਿਚ ਰਹਿਣਾ ਪੈਂਦਾ ਹੈ ਤੇ ਹਰ ਕਿਸੇ ਦਾ ਰੋਅਬ ਤੇ ਹਰ ਕਿਸੇ ਦੀ ਨੁਕਤਾਚੀਨੀ ਸਹਿਣੀ ਪੈਂਦੀ ਹੈ। ਉਸ ਦਾ ਛੋਟਿਆਂ ਹੋਣਾ ਵੀ ਉਸ ਲਈ ਇਕ ਬਦਕਿਸਮਤੀ ਹੋ ਜਾਂਦੀ ਹੈ, ਪਰ ਕਈ ਵਾਰੀ ਏਨਾ ਲਾਡਲਾ ਹੁੰਦਾ ਹੈ ਕਿ ਸਾਰੇ ਘਰ ਦਾ ਕਾਕਾ ਹੀ ਹੋ ਜਾਂਦਾ ਹੈ ਤੇ ਕਾਫੀ ਵਡੀ ਉਮਰ ਤਕ ਉਸ ਨੂੰ ਕਾਕਾ ਹੀ ਸਦਦੇ ਰਹਿੰਦੇ ਹਨ। ਕਾਫ਼ੀ ਸਾਲਾਂ ਦਾ ਹੋ ਕੇ ਭੀ ਮਾਂ ਪਿਉ ਕੋਲ ਸੌਂਦਾ ਰਹਿੰਦਾ ਹੈ ਤੇ ਉਹਨਾਂ ਕੋਲੋਂ ਨਿਖੜ ਉਸ ਵਾਸਤੇ ਬੜਾ ਔਖਾ ਹੁੰਦਾ ਹੈ।

ਇਨ੍ਹਾਂ ਇਕ ਘਰ ਦੇ ਬਚਿਆਂ ਤੋਂ ਛੁਟ ਸਾਡੇ ਘਰਾਂ ਵਿਚ ਐਸੇ ਬੱਚੇ ਭੀ ਹੁੰਦੇ ਹਨ, ਜਿਨ੍ਹਾਂ ਦੇ ਹਾਲਾਤ ਬਿਲਕੁਲ ਅਨੋਖੇ ਹੁੰਦੇ ਹਨ। ਕੁੜੀ ਤੇ ਮੁੰਡੇ ਲਈ ਹਾਲਾਤ ਬਿਲਕੁਲ ਵਖ ਵਖ ਹੁੰਦੇ ਹਨ-ਵਰਤਾਉ ਵੱਖਰਾ, ਖ਼ਿਆਲ ਵਖਰੇ,ਮੌਕੇ ਵਖਰੇ ਸਾਡੇ ਘਰਾਂ ਵਿਚ ਦੋਹਾਂ ਦਾ ਜੀਵਨ ਬਿਲਕੁਲ ਵਖੋ ਵਖ ਹੁੰਦਾ ਹੈ। ਏਸੇ ਤਰਾਂ ਜਿਨਾਂ ਘਰਾਂ ਵਿਚ ਇਕੋ ਇਕ ਪੁੱਤਰ ਹੋਵੇ ਉਸ ਵਾਸਤੇ ਹਾਲਾਤ ਹੋਰ ਹੀ ਹੁੰਦੇ ਹਨ। ਭੈਣਾਂ ਦੇ ਮੁਕਾਬਲੇ ਵਿਚ ਉਸ ਦੀ ਹਰ ਗੱਲ ਮੰਨੀ ਜਾਂਦੀ ਹੈ। ਉਸ ਨੂੰ ਭੈਣਾਂ ਤੇ, ਹਕੂਮਤ ਕਰਨ ਦਾ ਪੂਰਾ ਹਕ ਹੁੰਦਾ ਹੈ ਤੇ ਉਹ ਉਸ ਨੂੰ ਕੁਝ ਨਹੀਂ ਕਹਿ

੯੧