ਪੰਨਾ:ਜ਼ਿੰਦਗੀ ਦੇ ਰਾਹ ਤੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੇ ਹਨ। ਜਦ ਘਰ ਵਿਚ ਪੰਜ ਚਾਰ ਬੱਚੇ ਹੋਣ ਤਾਂ ਮਾਪਿਆਂ ਨੂੰ ਇਸ ਗਲ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਬੱਚੇ ਨੂੰ ਖ਼ਾਸ ਲਾਡਲਾ ਬੱਚਾ ਨਾ ਬਨਾਣ। ਆਮ ਤੌਰ ਤੇ ਮਾਪਿਆਂ ਨੂੰ ਕੋਈ ਬੱਚਾ ਬਹੁਤ ਚੰਗਾ ਲਗਦਾ ਹੈ, ਉਸ ਨੂੰ ਉਹ ਬਹੁਤਾ ਪਿਆਰ ਕਰਦੇ ਹਨ ਤੇ ਉਸ ਦਾ ਲਿਹਾਜ਼ ਵੀ ਕਰ ਛੱਡਦੇ ਹਨ, ਉਸ ਨੂੰ ਸਲਾਹੁੰਦੇ ਹਨ ਤੇ ਦੁਜਿਆਂ ਨੂੰ ਨਿੰਦਦੇ ਹਨ। ਜਿਹੜਾ ਬੱਚਾ ਚੰਗਾ ਨਾ ਲਗੇ ਉਸ ਦੇ ਕਈ ਨਾਂ ਰਖੇ ਜਾਂਦੇ ਹਨ- 'ਕਾਲਾ ਗਿੱਦੜ' 'ਮਿਰਾਸੀਂ ' 'ਜਾਂਗਲੀ ਘੁੰਗੁ' ਆਦਿ। ਉਸ ਦੀ ਬਹੁਤੀ ਪ੍ਰਵਾਹ ਵੀ ਨਹੀਂ ਕੀਤੀ ਜਾਂਦੀ। ਇਹ ਬੱਚਿਆਂ ਵਾਸਤੇ ਬੜੀ ਬੁਰੀ ਗਲ ਹੁੰਦੀ ਹੈ ਤੇ ਇਸ ਤਰ੍ਹਾਂ ਛੋਟੇ ਹੁੰਦਿਆਂ ਤੋਂ ਹੀ ਅਸੀ ਈਰਖਾ ਦਾ ਬੀ ਬੀਜ ਦੇਂਦੇ ਹਾਂ। ਇਹ ਲਾਡਲੇ ਬੱਚੇ ਵਾਸਤੇ ਤੇ ਦਰਕਾਰੇ ਹੋਏ ਬੱਚਿਆਂ ਵਾਸਤੇ ਹਾਨੀਕਾਰਕ ਹੈ। ਹਰ ਇਕ ਬੱਚੇ ਨਾਲ ਇਕੋ ਜਿਹਾ ਵਰਤਾਉ ਕਰਨਾ ਚਾਹੀਦਾ ਹੈ। ਜਿਸ ਵਿਚ ਕੁਝ ਕਮਜ਼ੋਰੀਆਂ ਜਾਂ ਅਉਗਣ ਹੋਣ, ਉਸ ਵਲ ਸਗੋਂ ਖ਼ਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿਹੜਾ ਬੱਚਾ ਦੂਸਰਿਆਂ ਨਾਲੋਂ ਕੁਝ ਪਿਛੇ ਹੋਵੇ ਉਸ ਨੂੰ ਸਾਡੇ ਪਿਆਰ, ਸਾਡੀ ਮਦਦ ਤੇ ਸਾਡੀ ਹਮਦਰਦੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਸੀਂ ਇਹੋ ਜਹੇ ਬੱਚਿਆਂ ਨੂੰ ਟਿਚਕਰਾਂ ਕਰ ਕਰਕੇ ਉਨ੍ਹਾਂ ਦੇ ਨਾਂ ਪਾ ਕੇ ਉਨ੍ਹਾਂ ਨੂੰ ਹਮੇਸ਼ਾਂ ਵਾਸਤੇ ਨਿਕਾਰਾ ਕਰ ਦੇਂਦੇ ਹਾਂ। ਉਹ ਦੁਸਰੇ ਬੱਚਿਆਂ ਦੀਆਂ ਨਜ਼ਰਾਂ ਵਿਚ ਭੀ ਗਿਰ ਜਾਂਦਾ ਹੈ। ਜਿਹੜੀ ਕਮਜ਼ੋਰੀ ਅਸੀ ਇਸ ਤਰ੍ਹਾਂ ਦੁਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਹਮੇਸ਼ਾ ਵਾਸਤੇ ਪੱਕੀ ਹੋ ਜਾਂਦੀ ਹੈ ਤੇ ਉਹ ਬੱਚਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ।

੯੪