ਪੰਨਾ:ਜ਼ਿੰਦਗੀ ਦੇ ਰਾਹ ਤੇ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੋਂ ਬੱਚੋ ਕਿ ਵੱਡੇ

ਕੀ ਘਰ ਵਡਿਆਂ ਲਈ ਹੈ ਕਿ ਬੱਚਿਆਂ ਵਾਸਤੇ? ਕੀ ਘਰ ਦਾ ਪਰੋਗਰਾਮ ਬੱਚੇ ਨੂੰ ਮੁਖ ਰੱਖ ਕੇ ਬਣਨਾ ਚਾਹੀਦਾ ਹੈ ਕਿ ਮਾਪਿਆਂ ਤੇ ਹੋਰ ਵਡਿਆਂ ਨੂੰ? ਕਹਿਣ ਨੂੰ ਤਾਂ ਸਾਰੇ ਇਹ ਹੀ ਕਹਿਣਗੇ ਕਿ ਬੱਚੇ ਦੀ ਸਹੂਲਤ, ਬੱਚੇ ਦਾ ਆਰਾਮ ਤੇ ਬੱਚੇ ਦੀਆਂ ਲੋੜਾਂ ਸਭ ਤੋਂ ਪਹਿਲੇ ਹੋਣੀਆਂ ਚਾਹੀਦੀਆਂ ਹਨ, ਪਰ ਅਸਲ ਵਿਚ ਇਹ ਨਹੀਂ ਹੁੰਦਾ। ਜਦ ਬੱਚੇ ਨੂੰ ਆਰਾਮ ਦੀ ਲੋੜ ਹੁੰਦੀ ਹੈ ਤਾਂ ਵਡੇ ਸ਼ੋਰ ਮਚਾ ਸਕਦੇ ਹਨ, ਪਰ ਵਡੇ ਆਰਾਮ ਕਰ ਰਹੇ ਹੁੰਦੇ ਹਨ ਤਾਂ ਬੱਚੇ ਨੂੰ ਸ਼ੋਰ ਮਚਾਣ ਦਾ ਹੱਕ ਨਹੀ ਹੁੰਦਾ ਜੇ ਸ਼ੋਰ ਮਚਾਏ ਤਾਂ ਉਸ ਨੂੰ ਬਾਹਰ ਭੇਜ ਦਿੱਤਾ ਜਾਂਦਾ। ਇਸੇ ਤਰ੍ਹਾਂ ਜਦ ਪੈਸੇ ਖ਼ਰਚਣ ਦਾ ਸਵਾਲ ਆਉਂਦਾ ਹੈ ਤਾਂ ਰਸਮਾਂ ਦੀਆਂ ਬੱਧੀਆਂ ਮਾਵਾਂ ਆਪਣੀਆਂ ਨਨਾਣਾਂ ਆਦਿ ਨੂੰ ਦੇਣ ਵਾਸਤੇ ਪੈਸੇ ਲੈਣਗੀਆਂ, ਪਰ ਬੱਚੇ ਦੀਆਂ ਜ਼ਰੂਰੀ ਜ਼ਰੂਰੀ ਲੋੜਾਂ ਨੂੰ ਕੁਰਬਾਨ ਕਰ ਦਿੱਤਾ ਜਾਂਦਾ ਹੈ। ਜੇ ਬੱਚੇ ਬਾਹਰ ਜਾਣਾ ਚਾਹੇਗਾਂ ਜਾਂ ਖੇਡਣਾਂ ਗਾ ਤਾਂ ਸਾਡੀ ਮਰਜ਼ੀ ਹੋਵੇਗੀ ਤਾਂ ਭੇਜਾਂਗੇ, ਪਰ ਜਦ ਅਸੀਂ ਬਾਹਰ ਕਰਨ ਜਾਣਾ ਹੋਵੇ ਤਾਂ ਬੱਚੇ ਨੂੰ ਉਸ ਦੀ ਮਰਜ਼ੀ ਦੇ ਬਰਖ਼ਲਾਫ਼

੯੫