ਪੰਨਾ:ਜ਼ਿੰਦਗੀ ਦੇ ਰਾਹ ਤੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਧਰੂਹ ਕੇ ਨਾਲ ਲੈ ਜਾਵਾਂਗੇ। ਜੋ ਆਪਣੀ ਜਾਨ ਤੇ ਕੋਈ ਮੁਸੀਬਤ ਬਣੀ ਹੋਈ ਹੋਵੇਗੀ ਤਾਂ ਬੱਚੇ ਦੇ ਭਵਿਖਤ ਨੂੰ ਵੀ ਅਸੀਂ ਅੱਖੋਂ ਓਹਲੇ ਕਰ ਦੇਂਦੇ ਹਾਂ, ਵੱਡੇ ਤੋਂ ਵੱਡਾ ਆਦਰਸ਼ ਸਾਡੀਆਂ ਮਾਵਾਂ ਦਾ ਇਹ ਹੁੰਦਾ ਹੈ ਕਿ ਬੱਚੇ ਨੂੰ ਛਾਤੀ ਨਾਲ ਲਾ ਮਰਨਾ ਹੈ। ਇਸ ਦੇ ਮੁਕਾਬਲੇ ਵਿਚ ਪਿਛਲੀ ਜੰਗ ਵਿਚ ਘਿਰੇ ਮੁਲਕਾਂ ਵਿਚ ਕੀ ਹੋਇਆ-ਮੁਲਕਾਂ ਦੇ ਤਬਾਹ ਹੋ ਜਾਣ ਦਾ ਖ਼ਤਰਾ ਸੀ, ਪਰ ਸਰਕਾਰ ਨੇ ਸਭ ਤੋਂ ਪਹਿਲਾ ਇੰਤਜ਼ਾਮ ਬਚਿਆਂ ਨੂੰ ਬਚਾਣ ਦਾ ਕੀਤਾ, ਬਚਿਆਂ ਨੂੰ ਸਕੂਲਾਂ ਵਿਚੋਂ ਹਟਾ ਕੇ ਬਚਾਓ ਵਾਲੀਆਂ ਥਾਵਾਂ ਤੇ ਭੇਜ ਦਿਤਾ ਗਿਆ ਤਾਂ ਜੋ ਮੁਲਕ ਦਾ ਭਵਿਖਤ ਤਬਾਹ ਨਾ ਹੋ ਜਾਏ! ਮਾਵਾਂ ਕੋਲੋਂ ਨਿਖੇੜ ਕੇ ਬਚਿਆਂ ਨੂੰ ਬਚਾਣ ਵਾਸਤੇ ਤੇ ਜ਼ਿੰਦਾ ਰਖਣ ਵਾਸਤੇ ਪੂਰਾ ਪੂਰਾ ਇੰਤਜ਼ਾਮ ਕੀਤਾ ਗਿਆ।

ਆਮ ਤੌਰ ਤੇ ਘਰਾਂ ਵਿਚ ਵੇਖੀਦਾ ਹੈ ਕਿ ਵੱਡੇ ਪਹਿਲੋਂ ਰੋਟੀ ਖਾ ਲੈਂਦੇ ਹਨ ਤੇ ਬੱਚਿਆਂ ਨੂੰ ਪਿਛੋਂ ਦਿੱਤੀ ਜਾਂਦੀ ਹੈ। ਉਤਨਾ ਚਿਰ ਬੱਚੇ ਤੰਗ ਵੀ ਕਰਦੇ ਰਹਿੰਦੇ ਹਨ ਤੇ ਜੇ ਬਹੁਤੀ ਭੰਡੀ ਪਾਣ ਤਾਂ ਮਾਂ ਜਾਂ ਪਿਉ ਦੇ ਨਾਲ ਹੀ ਬੈਠ ਕੇ ਗਰਾਹੀ ਲੈ ਲੈਂਦੇ ਹਨ। ਤਰੀਕਾ ਇਹ ਹੋਣਾ ਚਾਹੀਦਾ ਹੈ ਕਿ ਮਾਂ ਬਚਿਆਂ ਨੂੰ ਪਹਿਲੋਂ ਆਰਾਮ ਨਾਲ ਖੁਆ ਪਿਆ ਲਏ ਤੇ ਫੇਰ ਵੱਡੇ ਖਾਣ। ਜੇ ਬੱਚੇ ਵੱਡਿਆਂ ਦੇ ਨਾਲ ਖਾਣ ਬਹਿ ਜਾਣਗੇ ਤਾਂ ਉਨ੍ਹਾਂ ਦੀ ਬੇਸਵਾਦੀ ਕਰਨਗੇ, ਕੋਈ ਸਲੂਣਾ ਹੀ ਡੋਲ੍ਹ ਦੇਣਗੇ ਜਾ ਆਪਣੇ ਕਪੜੇ ਹੀ ਗੰਦੇ ਕਰ ਦੇਣਗੇ। ਨਾਲ ਖਿਲਾਣ ਨਾਲ ਜਾਂ ਪਿਛ ਖਿਲਾਣ ਨਾਲ ਬੱਚੇ ਉਹ ਚੀਜ਼ਾਂ ਖਾਣ ਨੂੰ ਮੰਗਦੇ ਹਨ ਜੋ ਉਨ੍ਹਾਂ ਖਾਣੀਆਂ ਨਹੀਂ ਹੁੰਦੀਆਂ। ਜੇਕਰ ਉਨਾਂ ਨੂੰ ਪਹਿਲੋਂ ਵਕਤੇ ਸਾਰੇ ਖਵਾ ਪਿਆ ਦਿਤਾ ਜਾਏ ਤਾਂ ਜੋ ਖ਼ਰਾਕ ਉਨ੍ਹਾਂ ਵਾਸਤੇ ਬਣੀ ਹੋਈ ਹੋਵੇਗੀ, ਉਹ ਹੀ ਖਾਣਗੇ। ਬੱਚੇ ਨੂੰ ਨਾਲ ਮੇਜ਼ ਤੇ ਬਿਠਾ ਕੇ

੯੬