ਪੰਨਾ:ਜ਼ਿੰਦਗੀ ਦੇ ਰਾਹ ਤੇ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਆਣਾ ਉਦੋਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਜਦ ਉਹ ਆਪ ਚਿਮਚੇ ਨਾਲ ਖਾ ਪੀ ਸਕਦਾ ਹੋਵੇ ਤੇ ਵਡਿਆਂ ਦੀ ਖ਼ੁਰਾਕ ਉਸ ਨੂੰ ਦਿੱਤੀ ਜਾ ਸਕਦੀ ਹੋਵੇ। ਪਰ ਉਸ ਵੇਲੇ ਵੀ ਉਸ ਲਈ ਖ਼ਾਸ ਉੱਚੀ ਕੁਰਸੀ ਹੋਣੀ ਚਾਹੀਦੀ ਹੈ ਜਿਸ ਤੇ ਬੈਠਿਆਂ ਉਸ ਦਾ ਹੱਥ ਮੇਜ਼ ਤੇ ਸੌਖਾ ਹੀ ਪਹੁੰਚ ਸਕਦਾ ਹੋਵੇ। ਅੱਗੇ ਉਸ ਲਈ ਨੈਪਕਿਨ ਏਪਰਨ ਜਾਂ ਬਿਬ ਹੋਣਾ ਚਾਹੀਦਾ ਹੈ ਤਾਂ ਜੋ ਆਪਣੇ ਕਪੜੇ ਖਰਾਬ ਨਾ ਕਰ ਲਏ। ਇਸ ਉਮਰ ਤੇ ਵੀ ਜਦ ਬੱਚਾ ਰੋਟੀ ਖਾਣ ਪੀਣ ਲਗ ਪਿਆ ਹੋਵੇ, ਉਸ ਨੂੰ ਦੁਧ, ਫਲਾਂ ਦੀ ਰਸ ਆਦਿਕ ਖ਼ਾਸ ਖੁਰਾਕ ਦੀ ਲੋੜ ਹੁੰਦੀ ਹੈ, ਜੋ ਉਸ ਨੂੰ ਵੇਖਰੇ ਵਕਤਾਂ ਤੇ ਦੇ ਦੇਣੀ ਚਾਹੀਦੀ ਹੈ।

ਬੱਚੇ ਨੂੰ ਬਾਹਰ ਖੁਲ੍ਹੀ ਹਵਾ ਵਿਚ ਫਿਰਾਨ ਟੁਰਾਨ ਲਿਜਾਣਾ ਬੜਾ ਜ਼ਰੂਰੀ ਹੈ, ਪਰ ਆਪਣੇ ਨਾਲ ਸੈਰ ਕਰਨ ਲਗਿਆਂ ਬੱਚੇ ਨੂੰ ਨਹੀਂ ਲਿਜਾਣਾ ਚਾਹੀਦਾ, ਬੱਚੇ ਦੇ ਨਾਲ ਸੈਰ ਕਰਨ ਜਾਣਾ ਚਾਹੀਦਾ ਹੈ। ਬੱਚੇ ਨੂੰ ਆਪਣੇ ਨਾਲ ਸੈਰ ਕਰਨ ਲਿਜਾਇਆਂ ਉਹ ਉਤਨਾ ਕਾਹਲੀ ਤੇ ਉਤਨੀ ਦੂਰ ਨਹੀਂ ਜਾ ਸਕਦਾ, ਸੋ ਕੁੱਛੜ ਚਕ ਕੇ ਲਿਜਾਣ ਦਾ ਜਾਂ ਨੌਕਰ ਕਲੱ ਚੁਕਾ ਕੇ ਲਿਜਾਣ ਦਾ ਕੋਈ ਫ਼ਾਇਦਾ ਨਹੀਂ। ਕਿਸੇ ਨੇੜੇ ਜਹੇ ਬਾਗ਼ ਵਿਚ ਹੌਲੀ ਹੌਲੀ ਉਸ ਨੂੰ ਨਾਲ ਟੋਰ ਕੇ ਲਿਜਾਣ ਨਾਲ ਉਹ ਬੜਾ ਖ਼ੁਸ਼ ਹੁੰਦਾ ਹੈ। ਉੱਖ ਬਾਗ਼ ਵਿਚ ਜਾ ਕੇ ਹੋਰਨਾਂ ਬਚਿਆਂ ਨਾਲ ਖੇਡਕੇ, ਦੌੜ ਕੇ, ਬੱਚੇ ਦਾ ਦਿਲ ਖੀੜ ਜਾਂਦਾ ਹੈ। ਆਪ ਜੇਕਰ ਕਿਸੇ ਦਿਨ ਨਾ ਵੀ ਜਾਇਆ ਜਾਏ ਤਾਂ ਨੌਕਰ ਨਾਲ ਹੀ ਬੱਚੇ ਨੂੰ ਉਸ ਦੇ ਬਾਗ਼ ਵਿਚ ਸੈਰ ਕਰਨ ਭੇਜਿਆ ਜਾ ਸਕਦਾ ਹੈ। ਨੇ ਬੱਚਿਆਂ ਨਾਲ ਅਸੀਂ ਕਈ ਤਰਾਂ ਦਿਲ ਪਰਚਦੇ ਹਾਂ ਪਰ ਕਈ ਵਾਰੀ ਬੱਚਾ ਗੱਲਾਂ ਕਰਨੀਆਂ ਚਾਹੁੰਦਾ ਹੈ ਤੇ ਅਸੀਂ ਉਸ ਵੇਲੇ ਉਸ ਨੂੰ ਝੜਕ ਕੇ ਬਹਾ ਦਿੰਦੇ ਹਾਂ। ਇਸ ਤਰਾਂ ਬੱਚੇ ਦੇ ਕੋਮਲ ਮਨ ਤੇ ਬੜੀ

੯੭