ਪੰਨਾ:ਜ਼ਿੰਦਗੀ ਦੇ ਰਾਹ ਤੇ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੋਟ ਲਗਦੀ ਹੈ। ਰੋਜ਼ ਅੱਧਾ ਘੰਟਾ, ਪੰਦਰਾਂ ਮਿੰਟ ਬੱਚੇ ਨਾਲ ਗੱਲਾਂ ਕਰਨ ਲਈ ਤੇ ਉਸ ਦੀਆਂ ਗੱਲਾਂ ਸੁਣਨ ਲਈ ਜ਼ਰੂਰ ਦੇਣੇ ਚਾਹੀਦੇ ਹਨ। ਹਰ ਇਕ ਬੱਚਾ ਆਪਣੀਆਂ ਗੱਲਾਂ ਸੁਣਾ ਕੇ ਖ਼ੁਸ਼ ਹੁੰਦਾ ਹੈ, ਉਸ ਦੀਆਂ ਗੱਲਾਂ ਪੂਰੇ ਸ਼ੌਕ ਨਾਲ ਸੁਣਨੀਆਂ ਚਾਹੀਦੀਆਂ ਹਨ। ਸਾਰੇ ਬੱਚੇ ਕਿਸੇ ਉਮਰ ਤੇ ਬੜੇ ਸਵਾਲ ਕਰਦੇ ਹਨ- "ਕਪੜਾ ਕਿਸ ਤਰਾਂ ਬਣਦਾ ਹੈ? ਇੰਜਨ ਕਿਸ ਤਰਾਂ ਚਲਦਾ ਹੈ? ਕਾਂ ਕਿਸ ਤਰਾਂ ਉਡਦੇ ਨੇ?" ਬੱਚੇ ਬੜੇ ਬੜੇ ਸਵਾਲ ਕਰਦੇ ਨੇ, ਕਈ ਐਸੇ ਸਵਾਲ ਵੀ ਹੁੰਦੇ ਨੇ ਜਿਨਾਂ ਦਾ ਜਵਾਬ ਨਹੀਂ ਦੇਣਾ ਹੁੰਦਾ। ਬੱਚੇ ਦੀ ਸਵਾਲ ਪੁਛਣ ਦੀ ਖ਼ਾਹਸ਼ ਉਸ ਦੀ ਵਧਦੀ ਖੋਜ ਤੇ ਸਮਝ ਦੀ ਇਕ ਨਿਸ਼ਾਨੀ ਹੈ, ਇਸ ਨੂੰ ਕਦੇ ਨਹੀਂ ਠੁਕਰਾਣਾ ਚਾਹੀਦਾ। ਬਚਿਆਂ ਦੇ ਸਵਾਲਾਂ ਦਾ ਜਵਾਬ ਜਿਸ ਤਰਾਂ ਵੀ ਆਪਣੀ ਅਕਲ ਅਨੁਸਾਰ ਦਿੱਤਾ ਜਾ ਸਕੇ ਦੇ ਦੇਣਾ ਚਾਹੀਦਾ ਹੈ, ਜਿਹੜੀ ਗੱਲ ਦਾ ਨਾ ਪਤਾ ਹੋਵੇ, ਉਸ ਦਾ ਜਵਾਬ ਜਾਂ ਤੇ ਲਭ ਕੇ ਦੇਣਾ ਚਾਹੀਦਾ ਹੈ ਤੇ ਜਾਂ ਪੁਛ ਕੇ ਦੇਣਾ ਚਾਹੀਦਾ ਹੈ, ਬੱਚੇ ਨੂੰ ਝੂਠ ਦਸਣਾ ਜਾਂ ਟਾਲਣਾ ਉਸ ਨਾਲ ਜ਼ੁਲਮ ਹੈ। ਪੂਰੀ ਦਿਆਨਤਦਾਰੀ ਹੀ ਬੱਚੇ ਦੇ ਦਿਲ ਵਿਚ ਤੁਹਾਡੀ ਕਦਰ ਪੈਦਾ ਕਰ ਸਕੇਗੀ।

ਬੱਚੇ ਨੂੰ ਚੰਗੀਆਂ ਕਹਾਣੀਆਂ ਸੁਣੀਆਂ ਹਰ ਇਕ ਮਾਂ ਦਾ ਫ਼ਰਜ਼ ਹੈ, ਪਰ ਬਹੁਤ ਸਾਰੀਆਂ ਮਾਵਾਂ ਬੱਚੇ ਨੂੰ ਐਸੀਆਂ ਕਹਾਣੀਆਂ ਸੁਣਾਂਦੀਆਂ ਹਨ ਜਿਨਾਂ ਵਿਚ ਦੇਆਂ ਦੀਆਂ ਗੱਲਾਂ ਜਾਂ ਚੋਰਾਂ ਦਾ ਡਰ ਹੁੰਦਾ ਹੈ। ਐਸੀਆਂ ਕਹਾਣੀਆਂ ਬੱਚੇ ਦੇ ਮਨ ਤੇ ਚੰਗਾ ਅਸਰ ਨਹੀਂ ਪਾ ਸਕਦੀਆਂ। ਲੋਰੀਆਂ ਵੀ ਮਾਵਾਂ ਦਿੰਦੀਆਂ ਹਨ, ਉਹ ਅਜ ਕਲ ਦੇ ਜ਼ਮਾਨੇ ਦੇ ਬਿਲਕੁਲ ਅਨੁਕੂਲ ਨਹੀਂ ਜੋ ਖ਼ਿਆਲ ਉਨ੍ਹਾਂ ਕਹਾਣੀਆਂ ਤੇ ਲੋਰੀਆਂ ਵਿਚ ਹਨ, ਉਹ ਬਹੁਤ ਪੁਰਾਣੇ ਹੋ ਚੁਕੇ ਹਨ, ਦੁਨੀਆਂ ਬਦਲ ਚੁਕੀ ਹੈ। ਹੁਣ ਦੇ ਬਚਿਆਂ ਵਾਸਤੇ ਨਵੀਆਂ ਕਹਾਣੀਆਂ ਤੇ ਨਵੇਂ

੯੮