ਪੰਨਾ:ਜ਼ਿੰਦਗੀ ਦੇ ਰਾਹ ਤੇ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੀਤਾਂ ਦੀ ਲੋੜ ਹੈ।

ਬੱਚੇ ਦੀ ਦਿਨ ਬਦਿਨ ਵਧਦੀ ਤਰੱਕੀ ਨੂੰ ਵੇਖ ਕੇ ਮਾਂ ਖ਼ੁਸ਼ ਹੁੰਦੀ। ਹੈ ਜੋ ਰਿੜਨ ਲਗਦਾ ਹੈ ਜਾਂ ਟੁਰਨਾ ਸ਼ੁਰੂ ਕਰਦਾ ਹੈ ਤਾਂ ਉਹ ਵੇਖ ਵੇਖ ਕੇ ਫੁਲ ਨਹੀਂ ਸਮਾਂਦੀ। ਉਸ ਨੂੰ ਮੁੜ ਮੁੜ ਕੇ ਪ੍ਰੇਰਦੀ ਹੈ ਤੇ ਕਈ ਵਾਰੀ ਉਸ ਨੂੰ ਔfਖਿਆਂ ਕਰ ਕੇ ਵੀ ਜ਼ਿਆਦਾ ਰੇਦੀ ਜਾਂ ਟੋਰਦੀ ਰਹਿੰਦੀ ਹੈ। ਇਸ ਨਾਲ ਬੱਚੇ ਦੀਆਂ ਲੱਤ ਡਿੱਗੀਆਂ ਹੋ ਜਾਂਦੀਆਂ ਹਨ ਜਾਂ ਉਸ ਨੂੰ ਠੀਕ ਟੁਰਨ ਦੀ ਜਾਚ ਨਹੀਂ ਆਉਂਦੀ। ਬੱਚੇ ਨੂੰ ਉਤਸ਼ਾਹ ਜ਼ਰੂਰ ਦੇਣਾ ਚਾਹੀਦਾ ਹੈ, ਪਰ ਕਾਹਲ ਨਹੀਂ ਕਰਨੀ ਚਾਹੀਦੀ। ਕਈ ਵਾਰੀ ਮਾਵਾਂ ਬੱਚੇ ਨੂੰ ਕੁਝ ਨਵੀਂ ਗਲ ਕਰਦਿਆਂ ਜਾਂ ਤਰੱਕੀ ਕਰਦਿਆਂ ਵੇਖ ਕੇ ਘੜੀ ਕੁ ਖ਼ੁਸ਼ ਹੋ ਲੈਂਦੀਆਂ ਹਨ ਪਰ ਵਿਚੋਂ ਉਨ੍ਹਾਂ ਦਾ ਦਿਲ ਡਰਦਾ ਰਹਿੰਦਾ ਹੈ ਕਿ ਮਤੇ ਨਜ਼ਰ ਨਾ ਲੱਗ ਜਾਏ, ਝਟ ਉਸ ਨੂੰ ਚੁਕ ਲੈਂਦੀਆਂ ਹਨ। ਬਚਿਆਂ ਦੇ ਮੱਥੇ ਤੇ ਕਾਲੇ ਟਿੱਕੇ ਲਗਾ ਕੇ ਉਸ ਨੂੰ ਐਵੇਂ ਬਦਸ਼ਕਲ ਬਣਾ ਦੇਂਦੀਆਂ ਹਨ। ਕਿਸੇ ਦੇ ਸਾਹਮਣੇ ਉਸ ਦੀ ਉਸਤਤ ਨਹੀਂ ਕਰਦੀਆਂ ਤੇ ਜੇ ਕੋਈ ਕਰੇ ਤਾਂ ਉਸ ਦੀ ਨੀਅਤ ਤੇ ਸ਼ੱਕ ਕਰਦੀਆਂ ਹਨ। ਇਹ ਨਜ਼ਰ ਦਾ ਮਸਲਾ ਇਕ ਨਿਰੋਲ ਮਨ-ਘੜਤ ਜਹੀ ਗਲ ਹੈ। ਇਹ ਸਿਰਫ਼ ਆਪਣੇ ਦਿਲ ਦਾ ਖ਼ਿਆਲ ਹੀ ਹੁੰਦਾ ਹੈ, ਨਾ ਕਿਸੇ ਦੀ ਨਜ਼ਰ ਲਗ ਸਕਦੀ ਹੈ ਤੇ ਨਾ ਕਦੇ ਲੱਗੀ ਹੈ । ਐਵੇਂ ਬੱਚੇ ਨੂੰ ਕੋਈ ਤਕਲੀਫ ਹੋ ਜਾਏ ਤੇ ਪਿਆ ਕਹਿਣਾ, "ਸਵਿੜੀ ਦੀ ਮਾਂ ਦੀ ਨਜ਼ਰ ਲਗ ਗਈ ਸੀ, ਉਹਦੀ ਨਜ਼ਰ ਬੜੀ ਭੈੜੀ ਏ, ਐਵੇਂ ਉਹਦੇ ਸਾਹਮਣੇ ਪਿਆ ਹਸ ਹਸ ਕੇ ਰਿੜਦਾ ਹੈ । ਮਿਰਚਾਂ ਵਾਰ ਕੇ ਔਖੇ ਹੋਏ ਤੇ ਆਂਢਣਾਂ ਗੁਆਂਢਣਾਂ ਨੂੰ ਬੁਰਾ ਭਲਾ ਕਿਹਾ। ਅਸੀਂ ਆਪਣੇ ਬੱਚੇ ਨੂੰ ਖ਼ੁਸ਼ ਵੇਖ ਕੇ ਸੱਚੇ ਦਿਲੋਂ ਖੁਸ਼ ਭੀ ਨਹੀਂ ਹੋ ਸਕਦੇ । ਬੱਚਾ ਭੀ ਛੋਟੇ ਹੁੰਦਿਆਂ ਤੋਂ ਇਹ ਗਲਾਂ ਸੁਣ ਸੁਣ ਕੇ ਤਕੜੇ ਦਿਲ ਦਾ ਨਹੀਂ ਹੋ

੯੯