ਪੰਨਾ:ਜ਼ਿੰਦਗੀ ਦੇ ਰਾਹ ਤੇ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦਾ ਤੇ ਆਪਣੀ ਕਾਮਯਾਬੀ ਵਿਚ ਵੀ ਪੂਰੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ। ਇਹ ਐਸੀਆਂ ਮਾਵਾਂ ਦੇ ਬਣਾਏ ਹੋਏ ਦਿਲਾਂ ਦਾ ਹੀ ਪ੍ਰਤਿ ਬਿੰਬ ਹੈ ਕਿ ਆਲੀਸ਼ਾਨ ਇਮਾਰਤਾਂ ਅੱਗੇ ਭੈੜੀਆਂ ਜਹੀਆਂ ਚੁੰਨੀਆਂ ਲਟਕਦੀਆਂ ਆਉਂਦੀਆਂ ਹਨ।

ਪਰ ਮਾਵਾਂ ਦੀਆਂ ਰੀਝਾਂ ਕਈ ਤਰ੍ਹਾਂ ਦੀਆਂ ਹਨ-ਕਦੇ ਖੁਸ਼ੀ ਵਿਚ, ਕਦੇ ਸਹਿਮ ਵਿਚ ਤੇ ਕਦੇ ਕਿਸੇ ਤਰਾਂ। ਕਈ ਵਾਰੀ ਅਸੀਂ ਬੱਚੇ ਨੂੰ ਕਿਸੇ ਕੰਮ ਵਾਸਤੇ ਉਤਸ਼ਾਹ ਦੇਂਦੇ ਹਾਂ, ਪਰ ਬਹੁਤ ਜ਼ਿਦ ਕਰ ਕੇ ਜਾਂ ਬਹੁਤਾ ਜ਼ੋਰ ਦੇਣ ਨਾਲ ਬੱਚੇ ਵਾਸਤੇ ਉਹ ਸਗੋਂ ਔਖਾ ਹੋ ਜਾਂਦਾ ਹੈ। ਘਰ ਵਿਚ ਆਏ ਰਿਸ਼ਤੇਦਾਰਾਂ ਜਾਂ ਆਂਢੀਆਂ ਗੁਆਂਢੀਆਂ ਨੂੰ ਨਮਸਤੇ, ਸਤਿ ਸ੍ਰੀ ਅਕਾਲ ਜਾਂ ਸਲਾਮ ਆਖਣੀ ਅਸੀਂ ਛੋਟੀ ਉਮਰ ਤੋਂ ਹੀ ਸਿਖਾਣ ਦੀ ਕੋਸ਼ਿਸ਼ ਕਰਦੇ ਹਾਂ। ਬੱਚੇ ਨੂੰ ਇਨ੍ਹਾਂ ਲਫ਼ਜ਼ਾਂ ਦਾ ਮਤਲਬ ਪਤਾ ਨਹੀਂ ਹੁੰਦਾ, ਉਨਾਂ ਨੂੰ ਉਨ੍ਹਾਂ ਦੀ ਖੇਡ ਛੁਡਾ ਕੇ ਅਸੀਂ ਆਸ ਕਰਦੇ ਹਾਂ ਕਿ ਉਹ ਆਏ ਆਦਮੀ ਨੂੰ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹਿਣ। ਓਪਰੇ ਆਦਮੀ ਤੋਂ ਬੱਚਾ ਜ਼ਰਾ ਝਿਜਕਦਾ ਹੀ ਹੈ ਤੇ ਅਜੇ ਝਾਕਾ ਉਹਦਾ ਦੁਰ ਹੋਇਆ ਨਹੀਂ ਹੁੰਦਾ ਕਿ ਅਸੀਂ ਉਸ ਨੂੰ ਮਜਬੂਰ ਕਰਦੇ ਹਾਂ ਕਿ ਹਥ ਜੋੜ ਕੇ ਨਮਸਤੇ ਕਹੇ। ਜੇ ਆਖੇ ਨਾ ਲੱਗੇ ਤਾਂ ਝਿੜਕ ਵੀ ਦਈਦਾ ਹੈ। ਇਸ ਤਰਾਂ ਉਹ ਸਗੋਂ ਸਹਿਮ ਜਾਂਦਾ ਹੈ ਤੇ ਆਖੇ ਲੱਗਣਾ ਤੇ ਕਿਧਰੇ ਰਿਹਾ, ਬੱਚਾ ਰੋਣ ਲਗ ਪੈਂਦਾ ਹੈ, ਫੇਰ ਜਦੋਂ ਵੀ ਉਹ ਆਦਮੀ ਬੱਚੇ ਦੇ ਸਾਹਮਣੇ ਆਉਂਦਾ ਹੈ ਤਾਂ ਉਸ ਪਹਿਲੇ ਦੁਖਾਵੇਂ ਮੇਲ ਦੀ ਯਾਦ ਬੱਚੇ ਦੇ ਸਹਿਮ ਤੇ ਝਾਕੇ ਨੂੰ ਹੋਰ ਵੀ ਪੱਕਿਆਂ ਕਰ ਦੇਂਦੀ ਹੈ। ਉਹ ਨਮਸਤੇ ਸਤਿ ਸੀ ਅਕਾਲ, ਸਿਖਣ ਦੀ ਬਜਾਏ ਹਮੇਸ਼ਾ ਵਾਸਤੇ ਉਸ ਆਦਮੀ ਜਾਂ ਇਸਤ੍ਰੀ ਕੋਲੋਂ ਡਰ ਜਿਹਾ ਜਾਂਦਾ ਹੈ ਕਈ ਆਂਢ ਗੁਆਂਢੀ ਤੇ ਰਿਸ਼ਤੇਦਾਰ ਵੀ ਐਸੇ ਹੁੰਦੇ ਹਨ ਕਿ ਬੱਚੇ ਨੂੰ

੧੦੦