ਕੰਡਾ ਚੋਭ ਲਿਆ ਤੇ ਲੱਗੀ ਕਲਕਾਰੀਆਂ ਮਾਰਨ। ਸਹਿਤੀ ਅਤੇ ਉਹਦੀਆਂ ਸਹੇਲੀਆਂ ਨੇ ਰੌਲ਼ਾ ਪਾ ਦਿੱਤਾ ਕਿ ਹੀਰ ਨੂੰ ਤਾਂ ਸੱਪ ਲੜ ਗਿਆ ਹੈ। ਸਾਰਾ ਪਿੰਡ ਇਕੱਠਾ ਹੋ ਗਿਆ। ਹੀਰ ਧਰਤੀ 'ਤੇ ਲਿਟ ਰਹੀ ਸੀ, ਸਾਹ ਉਹਨੇ ਖਿੱਚਿਆ ਹੋਇਆ ਸੀ। ਉਹ ਪਲਾਂ ਵਿਚ ਹੀ ਨੀਲੀ ਪੀਲ਼ੀ ਹੋ ਗਈ। ਲੋਕੀ ਉਹਨੂੰ ਮੰਜੀ 'ਤੇ ਪਾ ਕੇ ਘਰ ਲੈ ਆਏ। ਕਈ ਹੱਥ ਹੌਲ਼ਾ ਕਰਨ ਵਾਲੇ ਸੱਦੇ ਗਏ ਪਰ ਹੀਰ ਤੜਪਦੀ ਰਹੀ, ਕੁਰਲਾਉਂਦੀ ਰਹੀ। ਮਾਂਦਰੀ ਹੈਰਾਨ ਸਨ ਕਿ ਇਹ ਕਿਹੋ ਜਿਹਾ ਨਾਗ ਹੈ ਜੀਹਦੇ 'ਤੇ ਉਨ੍ਹਾਂ ਦਾ ਮੰਤਰ ਕੋਈ ਅਸਰ ਨਹੀਂ ਸੀ ਕਰ ਰਿਹਾ।
"ਵੀਰਾ ਕਾਲ਼ੇ ਬਾਗ ਵਾਲ਼ੇ ਜੋਗੀ ਨੂੰ ਸੱਦ ਵੇਖ, ਸ਼ਾਇਦ ਭਾਬੀ ਦਾ ਉਹ ਇਲਾਜ ਕਰ ਦੇਵੇ। ਉਹ ਬੜਾ ਸਿੱਧ ਏ ਲੋਕੀ ਦੂਰੋਂ-ਦੂਰੋਂ ਉਹਦੇ ਪਾਸ ਆਉਂਦੇ ਨੇ।
ਸਹਿਤੀ ਦੀ ਇਕ ਸਹੇਲੀ ਨੇ ਸੈਦੇ ਨੂੰ ਜੋਗੀ ਵਲ ਭੇਜ ਦਿੱਤਾ।
ਬਾਗ਼ ਵਿਚ ਜੋਗੀ ਸਮਾਧੀ ਲਾਈ ਬੈਠਾ ਸੀ ।ਸੈਦੇ ਨੇ ਉਹਦੇ ਪੈਰ ਜਾ ਫੜੇ ਪਰੰਤੂ ਅੱਗੋਂ ਜੋਗੀ ਸੈਦੇ ਨੂੰ ਫਹੁੜੀਆਂ ਲੈ ਕੇ ਪਿਆ। ਉਹ ਖ਼ਾਲੀ ਵਾਪਸ ਆ ਗਿਆ। ਮੁੜ ਸਹਿਤੀ ਨੇ ਆਪਣੇ ਪਿਤਾ ਅਤੇ ਕੁਝ ਹੋਰ ਸਿਆਣੇ ਬੰਦਿਆਂ ਨੂੰ ਜੋਗੀ ਵਲ ਭੇਜ ਦਿੱਤਾ। ਅੱਜੂ ਜੋਗੀ ਦੇ ਵਾਸਤੇ ਪਾਏ, ਤਰਲੇ ਕੀਤੇ ਆਖ਼ਰ ਜੋਗੀ ਉਹਦੀ ਨੂੰਹ ਦਾ ਇਲਾਜ ਕਰਨਾ ਮਨ ਗਿਆ। ਉਹ ਉਹਨੂੰ ਬਹੁੜੀਆਂ ਪਾਉਂਦੀ ਹੀਰ ਪਾਸ ਲੈ ਆਏ।
ਜੋਗੀ ਨੇ ਹੀਰ ਦੀ ਮੰਜੀ ਦੁਆਲੇ ਸਤ ਚੱਕਰ ਲਾਏ; ਤੜਪਦੀ ਹੀਰ 'ਤੇ ਪਾਣੀ ਦੇ ਛਿੱਟੇ ਮਾਰੇ ਤੇ ਸਮਾਧੀ ਲਾ ਕੇ ਬੈਠ ਗਿਆ। ਹੀਰ ਹੂੰਗਰਾ ਮਾਰਦੀ ਰਹੀ, ਦਰਸ਼ਕ ਜੋਗੀ ਵਲ ਆਸ਼ਾਜਨਕ ਨਿਗਾਹਾਂ ਨਾਲ਼ ਵੇਖਦੇ ਰਹੇ। ਕੁਝ ਚਿਰ ਮਗਰੋਂ ਜੋਗੀ ਨੇ ਅੱਖਾਂ ਖੋਹਲੀਆਂ ਤੇ ਬੋਲਿਆ, "ਲੜਕੀ ਬਚ ਜਾਵੇਗੀ ਪਰੰਤੂ ਕਈ ਜਤਨ ਕਰਨੇ ਪੈਣੇ ਨੇ। ਇਹਨੂੰ ਇਕ ਜ਼ਹਿਰੀ ਸੱਪ ਨੇ ਡੱਸਿਐ! ਉਹ ਸੱਪ ਆਪ ਆ ਕੇ ਇਹਦੀ ਜ਼ਹਿਰ ਚੂਸੇਗਾ ਤਦ ਜਾ ਕੇ ਇਹਦਾ ਇਲਾਜ ਹੋ ਸਕੇਗਾ"
"ਮਹਾਤਮਾ ਜੀ, ਹੁਕਮ ਕਰੋ ਅਸੀਂ ਸਭ ਕੁਝ ਕਰਨ ਲਈ ਤਿਆਰ ਹਾਂ। ਇਹਦੀ ਜਾਨ ਜ਼ਰੂਰ ਬਚਾਓ।" ਅੱਜੂ ਨੇ ਦੋਨੋਂ ਹੱਥ ਜੋੜੇ।
"ਪਿੰਡੋਂ ਬਾਹਰ ਇਹਦੇ ਮੰਜੇ ਨੂੰ ਕਿਸੇ ਘਰ ਵਿਚ ਲੈ ਜਾਵੋ। ਇਹਦੇ ਕੋਲ ਮੈਂ ਰਹਾਂਗਾ ਅਤੇ ਇਕ ਹੋਰ ਕੁਆਰੀ ਕੰਨਿਆ ਰਹੇਗੀ । ਮੈਂ ਤਿੰਨ ਦਿਨ ਸਮਾਧੀ ਲਾਵਾਂਗਾ ਤਦ ਸੱਪ ਆਵੇਗਾ ਤੇ ਲੜਕੀ ਦੀ ਜ਼ਹਿਰ ਚੂਸੇਗਾ। ਇਸ ਮਗਰੋਂ ਉਹ ਨੌ-ਬਰ-ਨੌ ਹੋ ਜਾਵੇਗੀ...।" ਜੋਗੀ ਨੇ ਉਪਾਓ ਦੱਸ ਦਿੱਤਾ।
ਪਿੰਡ ਤੋਂ ਬਾਹਰ-ਬਾਹਰ ਡੂਮਾਂ ਦੇ ਕੱਲੇ ਕਾਰੇ ਕੋਠੇ ਵਿਚ ਉਹ ਹੀਰ ਦੀ ਮੰਜੀ ਲੈ ਗਏ। ਕੋਠੇ ਵਿਚ ਹੀਰ, ਜੋਗੀ ਅਤੇ ਇਕ ਕੁਆਰੀ ਕੰਨਿਆ ਸਹਿਤੀ ਰਹਿ ਗਏ। ਉਨ੍ਹਾਂ ਬਾਹਰੋਂ ਕੋਠੇ ਦੇ ਦਰਾਂ ਦਾ ਕੁੰਡਾ ਮਰਵਾ ਲਿਆ। ਜੋਗੀ ਕੁਰਲਾਉਂਦੀ
ਪੰਜਾਬੀ ਲੋਕ ਗਾਥਾਵਾਂ/ 102