ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੀਰ ਦਾ ਇਲਾਜ ਕਰਨ ਲੱਗਾ। ਲੋਕੀ ਭੈ-ਭੀਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ।
ਅੱਧੀ ਰਾਤ ਲੰਘੀ- ਰਾਂਝੇ ਨੇ ਪਿਛਲੀ ਕੰਧ ਵਿਚ ਮਘੋਰਾ ਕਰਕੇ ਬਾਹਰ ਵੇਖਿਆ- ਬਾਹਰ ਸਹਿਤੀ ਦਾ ਪ੍ਰੇਮੀ ਬਲੋਚ ਮੁਰਾਦ ਸਾਂਢਣੀ ਲਈ ਮਿਥੀ ਯੋਜਨਾ ਅਨੁਸਾਰ ਤਿਆਰ ਖੜ੍ਹਾ ਸੀ। ਸਹਿਤੀ, ਹੀਰ ਅਤੇ ਜੋਗੀ ਇਸ ਮਘੋਰੇ ਰਾਹੀਂ ਬਾਹਰ ਨਿਕਲ਼ ਆਏ। ਹੀਰ ਰਾਂਝੇ ਨਾਲ਼ ਅਤੇ ਸਹਿਤੀ ਆਪਣੇ ਮੁਰਾਦ ਨਾਲ਼ ਓਥੋਂ ਨਸ ਟੁਰੇ।
ਸਵੇਰ ਹੋਈ। ਖੇੜੇ ਕੀ ਵੇਖਦੇ ਹਨ ਜੋਗੀ ਨਣਦ ਭਰਜਾਈ ਨੂੰ ਲੈ ਕੇ ਤਿੱਤਰ ਹੋ ਚੁੱਕਾ ਸੀ। ਉਹ ਦੋ ਵਾਹਰਾਂ ਬਣਾ ਕੇ ਉਨ੍ਹਾਂ ਪਿੱਛੇ ਭੱਜੇ। ਮੁਰਾਦ ਅਤੇ ਸਹਿਤੀ ਦੂਰ ਜਾ ਚੁੱਕੇ ਸਨ ਉਹ ਉਨ੍ਹਾਂ ਦੇ ਹੱਥ ਨਾ ਲੱਗੇ ਪਰੰਤੂ ਹੀਰ ਰਾਂਝੇ ਨੂੰ ਉਨ੍ਹਾਂ ਨਾਹੜਾਂ ਦੇ ਇਲਾਕੇ ਵਿਚ ਜਾ ਘੇਰਿਆ। ਨਾਹੜਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਖੇੜਿਆਂ ਸਮੇਤ ਆਪਣੇ ਇਲਾਕੇ ਦੇ ਹਾਕਮ ਕੋਲ਼ ਇਨਸਾਫ਼ ਲਈ ਕੋਟਕਬੂਲੇ ਭੇਜ ਦਿੱਤਾ।
ਖੇੜਿਆਂ ਆਖਿਆ, "ਇਹ ਜੋਗੀ ਸਾਡੀ ਵਹੁਟੀ ਨੂੰ ਉਧਾਲ ਲਿਆਇਆ ਹੈ। ਇਹ ਇਹਦਾ ਇਲਾਜ ਕਰ ਰਿਹਾ ਸੀ।"
ਰਾਂਝੇ ਆਪਣਾ ਹੱਕ ਜਤਾਇਆ, "ਇਹ ਝੂਠ ਮਾਰਦੇ ਹਨ, ਇਹ ਹੀਰ ਮੇਰੀ ਏ ਬੇਸ਼ਕ ਹੀਰ ਤੋਂ ਪੁੱਛ ਵੇਖੋ।"
ਹੀਰ ਨੇ ਆਪਣੀ ਰਜ਼ਾਮੰਦੀ ਵਿਚ ਸਿਰ ਝੁਕਾ ਦਿੱਤਾ।
ਪਰੰਤੂ ਹਾਕਮ ਨੇ ਫ਼ੈਸਲਾ ਖੇੜਿਆਂ ਦੇ ਹੱਕ ਵਿਚ ਦੇ ਦਿੱਤਾ। ਹੀਰ ਰਾਂਝੇ ਪਾਸੋਂ ਖੋਹ ਲਈ ਗਈ! ਕਰਨੀ ਕੁਦਰਤ ਦੀ ਅਚਾਨਕ ਕੋਟਕਬੂਲੇ ਸ਼ਹਿਰ ਨੂੰ ਅੱਗ ਲੱਗ ਗਈ। ਲੋਕਾਂ ਜਾਤਾ ਕਿ ਇਹ ਹੀਰ ਰਾਂਝੇ ਦੀ ਬਦਅਸੀਸ ਦਾ ਫ਼ਲ ਹੈ। ਇਸ ਤਰ੍ਹਾਂ ਹਾਕਮ ਨੇ ਰਾਂਝੇ ਨੂੰ ਸੱਚਾ ਜਾਣ ਕੇ ਹੀਰ ਖੇੜਿਆਂ ਪਾਸੋਂ ਦੋਬਾਰਾ ਖੋਹ ਕੇ ਰਾਂਝੇ ਦੇ ਹਵਾਲੇ ਕਰ ਦਿੱਤੀ।
ਹੀਰ ਰਾਂਝਾ ਕਈ ਦਿਨਾਂ ਮਗਰੋਂ ਘੁੰਮਦੇ-ਘੁਮਾਂਦੇ ਝੰਗ ਦੇ ਪੱਤਣ 'ਤੇ ਪੁੱਜ ਗਏ। ਕਿਸੇ ਨੇ ਚੂਚਕ ਨੂੰ ਜਾ ਦੱਸਿਆ ਕਿ ਹੀਰ ਰਾਂਝਾ ਪੱਤਣ 'ਤੇ ਬੈਠੇ ਨੇ। ਉਹ ਉਨ੍ਹਾਂ ਨੂੰ ਘਰ ਲੈ ਆਇਆ। ਉਪਰੋਂ ਚੂਚਕ ਬਹੁਤ ਖ਼ੁਸ਼ ਹੋਇਆ। ਪਰੰਤੂ ਅੰਦਰੋਂ ਉਹ ਨਮੋਸ਼ੀ ਦਾ ਮਾਰਿਆ ਪਿਆ ਸੀ। ਉਸ ਰਾਂਝੇ ਦੀ ਬੜੀ ਖ਼ਾਤਰਦਾਰੀ ਕੀਤੀ। ਰਾਂਝੇ ਹੁਣ ਮੁੰਦਰਾਂ ਲਾਹ ਦਿੱਤੀਆਂ। ਜਟਾਂ ਕਟਵਾ ਕੇ ਮੁੜ ਧੀਦੋ ਰਾਂਝਾ ਬਣ ਬੈਠਾ। ਕਈ ਯਾਰ ਬੇਲੀ ਉਹਨੂੰ ਮਿਲਣ ਲਈ ਚੂਚਕ ਦੇ ਘਰ ਆਏ। ਹੀਰ ਦੀਆਂ ਸਹੇਲੀਆਂ ਵੀ ਖ਼ੁਸ਼ੀ ਨਾਲ਼ ਨੱਚਦੀਆਂ ਪਈਆਂ ਸਨ। ਰਾਂਝੇ ਦੀ ਵੰਝਲੀ ਮੁੜ ਮਿੱਠੀਆਂ ਤਰਾਨਾਂ ਛੇੜ ਦਿੱਤੀਆਂ। ਰੋਟੀ ਟੁੱਕਰ ਖਾਣ ਮਗਰੋਂ ਚੂਚਕ ਨੇ ਰਾਂਝੇ ਨੂੰ ਆਖਿਆ, "ਪੁੱਤਰ ਰਾਂਝਿਆ, ਤੂੰ ਸਾਨੂੰ ਖ਼ਿਮਾ ਕਰ ਦੇ। ਅਸੀਂ ਹੀਰ ਨੂੰ ਤੇਰੇ ਨਾਲ਼ ਨਾ ਵਿਆਹ ਕੇ ਤੇਰੇ

ਪੰਜਾਬੀ ਲੋਕ ਗਾਥਾਵਾਂ/ 103