ਨਾਲ਼ ਬੜਾ ਅਨਿਆਂ ਕੀਤਾ ਸੀ। ਤੂੰ ਹੁਣ ਛੇਤੀ ਤੋਂ ਛੇਤੀ ਤਖ਼ਤ ਹਜ਼ਾਰੇ ਜਾਹ ਤੇ ਜੰਞ ਚੜ੍ਹਾ ਕੇ ਹੀਰ ਨੂੰ ਸ਼ਗਨਾਂ ਨਾਲ਼ ਵਿਆਹ ਕੇ ਲੈ ਜਾ।"
ਰਾਂਝਾ ਦੂਜੇ ਦਿਨ ਸਵੇਰੇ ਸਾਝਰੇ ਹੀ ਜੰਝ ਲੈਣ ਲਈ ਤਖ਼ਤ ਹਜ਼ਾਰੇ ਦੇ ਰਾਹ ਪੈ ਗਿਆ। ਉਹ ਸੋਚਦਾ ਪਿਆ ਸੀ ਕਿ ਉਹ ਹੁਣ ਆਪਣੀਆਂ ਭਾਬੀਆਂ ਦੇ ਮਾਰੇ ਹੋਏ ਤਾਹਨੇ ਨੂੰ ਪੂਰਾ ਕਰੇਗਾ।
ਤੀਜੇ ਦਿਨ ਰਾਂਝਾ ਸਿਹਰੇ ਬੰਨ੍ਹੀਂ ਜੰਵ ਸਮੇਤ ਝੰਗ ਸਿਆਲਾਂ ਨੂੰ ਚੱਲ ਪਿਆ। ਜਦ ਉਹ ਪਿੰਡ ਦੀ ਜੂਹ ਵਿਚ ਪੁੱਜਾ ਤਾਂ ਰਾਂਝੇ ਦਾ ਇਕ ਜਾਣੂੰ ਮੱਝਾਂ ਚਰਾਂਦਾ ਚਰਾਂਦਾ ਜੰਵ ਪਾਸ ਪੁੱਜਾ ਤੇ ਰਾਂਝੇ ਨੂੰ ਗਲਵਕੜੀ ਪਾ ਕੇ ਰੋਣ ਲੱਗਾ, "ਰਾਂਝਿਆ ਔਹ ਵੇਖਦਾ ਪਿਆ ਏਂ ਸਜਰੀ ਕਬਰ। ਇਹ ਤੇਰੀ ਹੀਰ ਦੀ ਕਬਰ ਏ। ਹੀਰ ਦੇ ਮਾਪਿਆਂ ਨੇ ਉਹਨੂੰ ਜ਼ਹਿਰ ਦੇ ਕੇ ਮਾਰ ਦਿੱਤੈ।" ਉਹਨੇ ਨਵੀਂ ਬਣੀ ਕਬਰ ਵੱਲ ਇਸ਼ਾਰਾ ਕਰਕੇ ਆਖਿਆ।
ਰਾਂਝੇ ਨੇ ਇਹ ਸੁਣਦੇ ਸਾਰ ਹੀ ਭੁੱਬ ਮਾਰੀ ਤੇ ਹੀਰ ਦੀ ਕਬਰ 'ਤੇ ਟੱਕਰਾਂ ਮਾਰ ਮਾਰ ਜਾਨ ਦੇ ਦਿੱਤੀ।
ਜਾਂਞੀਆਂ ਨੇ ਕਬਰ ਨੂੰ ਮੁੜ ਖੋਲ੍ਹਿਆ ਤੇ ਰਾਂਝੇ ਨੂੰ ਵੀ ਉਸੇ ਕਬਰ ਵਿਚ ਦਫ਼ਨਾ ਦਿੱਤਾ।
ਜੰਞ ਉਦਾਸ-ਉਦਾਸ ਤਖ਼ਤ ਹਜ਼ਾਰੇ ਨੂੰ ਪਰਤ ਆਈ। ਬੇਲਾ ਸੁੰਨਾ ਪਿਆ ਸੀ...
.
ਪੰਜਾਬੀ ਲੋਕ ਗਾਥਾਵਾਂ/ 104