ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੌਵਾਂ ਲਾਹਿਆਂ ਸਾਹਿਬਾਂ ਦਾ ਵੀਰ
ਸਾਹਿਬਾਂ ਡਿੱਗਦੇ ਭਰਾਵਾਂ ਨੂੰ ਵੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖ਼ੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇਕ ਢਿੱਡ ਲੱਤਾਂ ਦੇ ਲਈਆਂ
ਇਕੋ ਮਾਂ ਦਾ ਚੁੰਘਿਆ ਸੀਰ

ਦੋ ਵਾਹਰਾਂ ਦੇ ਵਿਚਕਾਰ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਸੂਰਮਗਤੀ ਨਾਲ਼ ਉਨ੍ਹਾਂ ਦੇ ਵਾਰ ਝੱਲੇ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਵਾਂ ਦਾ ਮੁਕਾਬਲਾ ਉਹ ਕਦੋਂ ਤਕ ਕਰਦਾ। ਸਾਹਿਬਾਂ ਨੇ ਵੀ ਆਪਣੇ ਭਰਾਵਾਂ ਅੱਗੇ ਭੈਣ-ਭਰਾਵਾਂ ਦੇ ਪਿਆਰ ਦੇ ਵਾਸਤੇ ਪਾਏ ਪਰ ਉਨ੍ਹਾਂ ਨੇ ਉਹਦੀ ਇਕ ਨਾ ਸੁਣੀ ਤੇ ਮਿਰਜ਼ੇ ਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ, ਨੇਜ਼ਿਆਂ ਨਾਲ਼ ਛਲਣੀ-ਛਲਣੀ ਕਰ ਦਿੱਤਾ ਅਤੇ ਸਾਹਿਬਾਂ ਵੀ ਆਪਣੇ ਪੇਟ ਵਿਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ 'ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ਼ ਖੜ੍ਹੀ ਹੰਝੂ ਕੇਰਦੀ ਰਹੀ ਅਤੇ ਸਾਰੇ ਵਾਤਾਵਰਣ ਵਿਚ ਸੋਗ ਦੀ ਲਹਿਰ ਦੌੜ ਗਈ।

ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਗੋਰ
ਜਿੱਥੇ ਮਿਰਜ਼ਾ ਵੱਢਿਆ
ਓਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕੱਲਰਾਂ 'ਚ ਰੋਂਦੇ ਚੋਰ।

.
ਪੰਜਾਬੀ ਲੋਕ ਗਾਥਾਵਾਂ/ 119