ਸੋਹਣੀ ਮਹੀਂਵਾਲ
ਝਨਾਅ ਦੇ ਪਾਣੀਆਂ ਨੇ ਜਿਨ੍ਹਾਂ ਮੁਹੱਬਤੀ ਰੂਹਾਂ ਨੂੰ ਜਨਮ ਦਿੱਤਾ ਹੈ ਉਨ੍ਹਾਂ ਵਿਚ 'ਸੋਹਣੀ' ਇਕ ਅਜਿਹਾ ਅਮਰ ਨਾਂ ਹੈ ਜਿਸ ਨੇ ਪੰਜਾਬੀਆਂ ਦੇ ਮਨਾਂ 'ਤੇ ਅਮਿੱਟ ਛਾਪ ਛੱਡੀ ਹੈ। ਸਦੀਆਂ ਬੀਤਣ ਬਾਅਦ ਵੀ ਲੋਕ ਉਸ ਦੀਆਂ ਬਾਤਾਂ ਬੜੇ ਚਾਵਾਂ ਨਾਲ਼ ਪਾਉਂਦੇ ਹਨ।
ਬਾਤ ਸਦੀਆਂ ਪੁਰਾਣੀ ਹੈ ਬਲਖ਼ ਬੁਖਾਰੇ ਦੇ ਸੌਦਾਗਰ ਅਲੀ ਬੇਗ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਅਜੋਕੇ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਭਾਂਡਿਆਂ ਦਾ ਵਪਾਰ ਕਰਨ ਲਈ ਆਇਆ। ਇਕ ਦਿਨ ਉਹ ਆਪਣੇ ਨੌਕਰ ਨਾਲ਼ ਗੁਜਰਾਤ ਦੀਆਂ ਹੱਟੀਆਂ ਵੇਖਦਾ-ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ 'ਤੇ ਪੁੱਜ ਗਿਆ। ਦੁਕਾਨ 'ਤੇ ਭਾਂਡੇ ਖ਼ਰੀਦਣ ਵਾਲ਼ਿਆਂ ਦੀ ਬੜੀ ਭੀੜ ਸੀ। ਦੁਕਾਨ ਵਿਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ਼ ਟਿਕਾਏ ਹੋਏ ਸਨ ਜਿਵੇਂ ਕਿਸੇ ਚਿੱਤਰਕਾਰ ਨੇ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਲਾਈ ਹੋਵੇ।
ਇੱਜ਼ਤ ਬੇਗ ਬਾਹਰ ਖੜ੍ਹਾ ਸਜੀਲੀ ਦੁਕਾਨ ਵੱਲ ਪ੍ਰਸੰਸਾ ਭਰੀਆਂ ਤੱਕਣੀਆਂ ਨਾਲ਼ ਤੱਕਦਾ ਰਿਹਾ। ਗਾਹਕਾਂ ਦੀ ਕੁਝ ਭੀੜ ਘਟੀ। ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਾਰ 'ਤੇ ਜਾ ਪਈ।
"ਹੁਕਮ ਕਰੋ ਸਭ ਕੁਝ ਹਾਜ਼ਰ ਹੈ, ਜਲ ਪਾਣੀ ਦੀ ਆਗਿਆ ਦਿਓ।" ਤੁੱਲੇ ਨੇ ਨੌਜਵਾਨ ਸੌਦਾਗਰ ਅੱਗੇ ਦੋਨੋਂ ਹੱਥ ਜੋੜੇ ਅਤੇ ਕਾਹੀ ਦਾ ਬਣਿਆਂ ਰਾਂਗਲਾ ਮੂਹੜਾ ਅੱਗੇ ਵਧਾ ਦਿੱਤਾ।
"ਜਲ ਪਾਣੀ ਲਈ ਮਿਹਰਬਾਨੀ, ਸਾਨੂੰ ਕੁਝ ਭਾਂਡਿਆਂ ਦੀ ਲੋੜ ਏ, ਅਸੀਂ ਆਪਣੇ ਦੇਸ਼ ਨੂੰ ਤੁਹਾਡੇ ਦੇਸ਼ ਦੀ ਸੁਗਾਤ ਲਿਜਾਣਾ ਚਾਹੁੰਦੇ ਹਾਂ, ਕੁਝ ਨਮੂਨੇ ਦਿਖਾਓ।" ਮੂਹੜੇ 'ਤੇ ਬੈਠਦਿਆਂ ਇੱਜ਼ਤ ਬੇਗ ਨੇ ਉੱਤਰ ਦਿੱਤਾ।
ਤੁੱਲਾ ਘੁਮਿਆਰ ਦੁਕਾਨ ਅੰਦਰੋਂ ਭਾਂਡੇ ਲੈਣ ਲਈ ਚਲਿਆ ਗਿਆ, ਇੱਜ਼ਤ ਬੇਗ ਸੋਚ ਰਿਹਾ ਸੀ ਕਿ ਉਹ ਖ਼ੂਬਸੂਰਤ ਭਾਂਡਿਆਂ ਦੇ ਰਚਣਹਾਰੇ ਦੀ ਸਿਫ਼ਤ ਕਰੇ ਤਾਂ ਕਿਵੇਂ ਕਰੇ।
ਤੁੱਲਾ ਅੰਦਰੋਂ ਕਈ ਨਮੂਨੇ ਲੈ ਆਇਆ, ਨਮੂਨੇ ਕੀ ਸਨ- ਕਿਸੇ
ਪੰਜਾਬੀ ਲੋਕ ਗਾਥਾਵਾਂ/ 120