ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/126

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲਈ ਉਤਾਵਲਾ ਹੋ ਉੱਠਿਆ। ਉਹਨੇ ਆਪਣਾ ਨੌਕਰ ਆਪਣੇ ਦੇਸ਼ ਪਰਤਾ ਦਿੱਤਾ ਤੇ ਆਪ ਗੁਜਰਾਤ ਵਿਚ ਹੀ ਭਾਂਡਿਆਂ ਦੀ ਹੱਟੀ ਪਾ ਲਈ ਉਹ ਭਾਂਡੇ ਖ਼ਰੀਦਣ ਦੇ ਪੱਜ ਹਰ ਰੋਜ਼ ਸੋਹਣੀ ਦਾ ਪਿਆਰਾ ਮੁਖੜਾ ਤੱਕ ਆਉਂਦਾ। ਭਾਂਡਿਆਂ ਦਾ ਵਪਾਰੀ ਉਹ ਕਿਧਰੋਂ ਸੀ, ਉਹ ਤਾਂ ਨੈਣਾਂ ਦਾ ਵਣਜਾਰਾ ਸੀ, ਹੁਸਨ ਦੀ ਹੱਟੀ ਤੋਂ ਸੌਦਾ ਖ਼ਰੀਦਣ ਵਾਲ਼ਾ। ਦੁਕਾਨ ਵਿਚ ਘਾਟੇ ’ਤੇ ਘਾਟਾ ਪੈਂਦਾ ਗਿਆ। ਇਕ ਵਰ੍ਹੇ ਵਿਚ ਹੀ ਉਹਨੇ ਆਪਣੀ ਸਾਰੀ ਪੂੰਜੀ ਮੁਕਾ ਦਿੱਤੀ। ਤੁੱਲੇ ਦਾ ਸੈਂਕੜੇ ਰੁਪਏ ਦਾ ਕਰਜ਼ਾ ਉਦ੍ਹੇ ਸਿਰ ਹੋ ਗਿਆ। ਹਾਲਤ ਇਥੋਂ ਤਕ ਪੁੱਜ ਗਈ ਕਿ ਉਹ ਰੋਟੀ ਤੋਂ ਵੀ ਆਤੁਰ ਹੋ ਗਿਆ।
ਅਜੇ ਤੀਕਰ ਇੱਜ਼ਤ ਬੇਗ ਨੇ ਸੋਹਣੀ ਨਾਲ਼ ਦੋ ਪਿਆਰ ਭਰੀਆਂ ਗੱਲੜੀਆਂ ਵੀ ਨਹੀਂ ਸਨ ਕੀਤੀਆਂ, ਸੋਹਣੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਮੁਸਕਰਾਇਆ ਤਕ ਨਹੀਂ ਸੀ।
ਹਾਰ ਕੇ ਇੱਜ਼ਤ ਬੇਗ ਨੇ ਤੁੱਲੇ ਦੇ ਪੈਰ ਜਾ ਫੜੇ।
"ਮਾਪਿਆ ਮੈਨੂੰ ਬਚਾ ਲੈ। ਮੇਰੇ ਪਾਸ ਫੁੱਟੀ ਕੌਡੀ ਵੀ ਨਹੀਂ ਜੀਹਦੇ ਨਾਲ਼ ਤੇਰਾ ਕਰਜ਼ਾ ਮੋੜ ਸਕਾਂ ਇਸ ਦੇਸ਼ ਵਿਚ ਮੇਰਾ ਕੋਈ ਨਹੀਂ। ਹੇ ਨੇਕ ਦਿਲ ਬੰਦੇ ਮੇਰੇ ’ਤੇ ਤਰਸ ਕਰ। ਮੈਨੂੰ ਆਪਣੇ ਕੋਲ਼ ਨੌਕਰ ਰੱਖ ਲੈ। ਮੈਂ ਸਿਰਫ਼ ਦੋ ਟੁਕੜੇ ਰੋਟੀ ਖਾ ਕੇ ਗੁਜ਼ਾਰਾ ਕਰ ਲਵਾਂਗਾ, ਮੇਰੀ ਨੌਕਰੀ ਵਿਚੋਂ ਆਪਣਾ ਕਰਜ਼ਾ ਕੱਟ ਲੈਣਾ।" ਇੱਜ਼ਤ ਬੇਗ ਨੇ ਲੇਲੜੀਆਂ ਕੱਢਦਿਆਂ ਆਖਿਆ।ਉਹਦੇ ਨੈਣ ਭਰ ਆਏ।
ਤੁੱਲਾ ਸੋਚੀਂ ਪੈ ਗਿਆ। ਕੁਝ ਚਿਰ ਸੋਚ ਕੇ ਤੁੱਲੇ ਨੇ ਹੁੰਗਾਰਾ ਭਰਿਆ, "ਬੇਟਾ ਘਾਬਰਨ ਦੀ ਲੋੜ ਨਹੀਂ।ਵਣਜਾਂ ਵਿਚ ਘਾਟੇ-ਵਾਧੇ ਬਣੇ ਹੀ ਹੋਏ ਨੇ। ਇਹ ਮੈਂ ਜਾਣਦਾ ਕਿ ਤੂੰ ਪ੍ਰਦੇਸੀ ਏਂ, ਤੇਰਾ ਏਥੇ ਕੋਈ ਮਦਦਗਾਰ ਨਹੀਂ। ਤੂੰ ਮੇਰੇ ਕੋਲ਼ ਨੌਕਰ ਰਹਿਣ ਦਾ ਸਵਾਲ ਪਾਇਆ ਏ, ਮੈਂ ਸਵਾਲੀ ਕਦੇ ਦਰੋਂ ਮੋੜਿਆ ਨਹੀਂ। ਮੈਂ ਤੈਨੂੰ ਆਪਣੇ ਕੋਲ਼ ਨੌਕਰ ਰੱਖਣ ਲਈ ਤਿਆਰ ਹਾਂ ਪਰ ਇਕ ਸ਼ਰਤ ਏ ..."
"ਹਾਂ ਦੱਸ ਬਾਬਾ..." ਇੱਜ਼ਤ ਬੇਗ ਕਾਹਲੀ ਨਾਲ਼ ਬੋਲਿਆ। ਉਸ ਨੂੰ ਆਸ ਦਾ ਟਹਿਟਹਾਣਾ ਜਗਮਗਾਂਦਾ ਵਿਖਾਈ ਦੇ ਰਿਹਾ ਸੀ।
"ਤੈਨੂੰ ਮੱਝਾਂ ਚਾਰਨ ’ਤੇ ਨੌਕਰ ਰਹਿਣਾ ਪਵੇਗਾ, ਸੋਚ ਲੈ।" ਤੁੱਲੇ ਨੇ ਗੰਭੀਰਤਾ ਪੂਰਵਕ ਆਖਿਆ।
"ਮੈਨੂੰ ਮਨਜ਼ੂਰ ਏ, ਮੈਂ ਖਿੜੇ ਮੱਥੇ ਇਹ ਨੌਕਰੀ ਕਰਾਂਗਾ।
ਇੱਜ਼ਤ ਬੇਗ ਲਈ ਜਿਵੇਂ ਸਵਰਗ ਦੀ ਖਿੜਕੀ ਖੁੱਲ੍ਹ ਗਈ ਹੋਵੇ। ਆਪਣੇ ਪਿਆਰੇ ਨਾਲ਼ ਨੇੜਤਾ ਪ੍ਰਾਪਤ ਕਰਨ ਦੀ ਸੱਧਰ ਉਹਨੂੰ ਹੁਣ ਪੂਰੀ ਹੁੰਦੀ ਜਾਪਦੀ ਸੀ।
ਇੱਜ਼ਤ ਬੇਗ ਮੂੰਹ ਝਾਖਰੇ ਹੀ ਮੱਝਾਂ ਖੋਲ੍ਹਦਾ, ਆਪਣੇ ਸਾਥੀਆਂ ਸਮੇਤ

ਪੰਜਾਬੀ ਲੋਕ ਗਾਥਾਵਾਂ/ 122