ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿਚ ਡੁੱਬੀ ਖੜ੍ਹੀ ਸੀ। ਵਿਚਕਾਰ ਦਰਿਆ ਪੂਰੇ ਸਿਖਰ 'ਤੇ ਸੀ। ਅਸਮਾਨਾਂ 'ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
"ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓ। ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾਂ ਕੌਲ ਪੂਰਾ ਕਰਾਂਗੀ। ਮੈਂ ਮਰਦ ਜਾਤ ਪਾਸੋਂ ਉਲਾਂਭਾ ਨਹੀਂ ਖੱਟਾਂਗੀ। ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜਿੰਦ ਵੀ ਕਿਉਂ ਨਾ ਵਾਰਨੀ ਪਵੇ..."
ਸੋਹਣੀ ਨੇ ਸੱਚੇ ਰੱਬ ਅੱਗੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ਼ ਦਰਿਆ ਵਿਚ ਠਿੱਲ੍ਹ ਪਈ।

ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤਰਦੀ
ਵੇਖੀ ਰੱਬਾ ਖੈਰ ਕਰੀ
ਤੇਰੀ ਆਸ ਤੇ ਮੂਲ ਨਾ ਡਰਦੀ


ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ... ਹੋਰ ਕੁਝ ਗਜ਼ ਵਧੀ... ਕਹਿਰਾਂ ਦਾ ਪਾਣੀ ਵਗ ਰਿਹਾ ਸੀ। ਉਹਦਾ ਸਾਹ ਟੁੱਟਣ ਲੱਗਾ...।
"ਮਹੀਂਵਾਲਾ... ਮਹੀਂਵਾਲਾ... ਆ ਮਿਲ਼ ਲੈ ਮਹੀਂਵਾਲਾ... ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ਼ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ।ਬਿਜਲੀ ਦੇ ਲਿਸ਼ਕਾਰੇ ਵਿਚ ਮਹੀਂਵਾਲ ਨੂੰ ਪਾਣੀਆਂ ਨਾਲ਼ ਘੋਲ ਕਰੇਂਦੀ ਸੋਹਣੀ ਵਖਾਈ ਦਿੱਤੀ।
"ਸੋਹਣੀਏਂ ਦਿਲ ਨਾ ਛੱਡੀ, ਮੈਂ ਆਇਆ। ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ਼ ਆਵਾਜ਼ ਮਾਰੀ ਅਤੇ ਦਰਿਆ ਵਿਚ ਛਾਲ਼ ਮਾਰ ਦਿੱਤੀ।
ਉਹ ਮੁਸ਼ਕਿਲ ਨਾਲ਼ ਝਨਾਅ ਦੇ ਅੱਧ ਵਿਚਕਾਰ ਪੁਜਿਆ ਹੀ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰ ਨਾਲ਼ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ੍ਹ ਲਿਆ ਅਤੇ ਕੰਢੇ ਵੱਲ ਨੂੰ ਵਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ।ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ, ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅਧ-ਵਿਚਕਾਰ ਹੀ ਟੁੱਟ

ਪੰਜਾਬੀ ਲੋਕ ਗਾਥਾਵਾਂ/ 126