ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਕਾਕਾ ਪਰਤਾਪੀ

'ਕਾਕਾ ਪਰਤਾਪੀ' ਉਨ੍ਹੀਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਵਾਪਰੀ ਮਾਲਵੇ ਦੇ ਇਲਾਕੇ ਦੀ ਹਰਮਨ ਪਿਆਰੀ ਲੋਕ ਗਾਥਾ ਹੈ ਜਿਸ ਨੂੰ ਸ਼ਾਦੀ ਰਾਮ, ਗੋਕਲ ਚੰਦ, ਗੁਰਦਿੱਤ ਸਿੰਘ, ਛੱਜੂ ਸਿੰਘ ਅਤੇ ਚੌਧਰੀ ਘਸੀਟਾ ਆਦਿ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿਚ ਬਿਆਨ ਕੀਤਾ ਹੈ।
ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੋਪੋਂ ਦੀਆਂ ਪਰੀਆਂ ਵਰਗੀਆਂ ਮੁਟਿਆਰਾਂ ਇਕ ਦਿਨ ਪਿੰਡੋਂ ਬਾਹਰ ਢੱਕੀ ਵਿਚ ਤੀਆਂ ਪਾ ਰਹੀਆਂ ਸਨ ਕਿ ਅਚਾਨਕ ਹੀ ਲੋਪੋਂ ਦੇ ਨਾਲ਼ ਲਗਦੇ ਪਿੰਡ ਰੁਪਾਲੋਂ ਦੇ ਜ਼ੈਲਦਾਰ ਕਾਹਨ ਸਿੰਘ ਦਾ ਛੈਲ ਛਬੀਲਾ ਗੱਭਰੂ ਪੁੱਤਰ ਕਾਕਾ ਕਿਰਪਾਲ ਸਿੰਘ ਚੀਨੀ ਘੋੜੀ 'ਤੇ ਅਸਵਾਰ ਸ਼ਿਕਾਰ ਖੇਡਦਾ-ਖੇਡਦਾ ਢੱਕੀ ਵਲ ਆ ਨਿਕਲਿਆ। ਜਵਾਨੀ ਦੇ ਨਸ਼ੇ ਵਿਚ ਮੱਤੀਆਂ ਮੁਟਿਆਰਾਂ ਨੇ ਉਸ ਦਾ ਰਾਹ ਜਾ ਡੱਕਿਆ। ਹਾਸਿਆਂ ਤੇ ਮਖ਼ੌਲਾਂ ਦੀ ਛਹਿਬਰ ਲਗ ਗਈ। ਮੁਟਿਆਰਾਂ ਨੇ ਕਾਕੇ ਦੇ ਆਲ਼ੇ ਦੁਆਲ਼ੇ ਘੇਰਾ ਘੱਤ ਲਿਆ ਤੇ ਲੱਗੀਆਂ ਉਸ ਨਾਲ਼ ਖਰਮਸਤੀਆਂ ਕਰਨ। ਇਨ੍ਹਾਂ ਮੁਟਿਆਰਾਂ ਵਿਚਕਾਰ ਲੋਪੋ ਦੇ ਸੁਨਿਆਰਾਂ ਦੀ ਰੂਪਮਤੀ ਧੀ ਪਰਤਾਪੀ ਵੀ ਸੀ ਜਿਸ ਦੇ ਚੋ-ਚੋ ਪੈਂਦੇ ਰੂਪ ਨੇ ਕਾਕੇ ਨੂੰ ਧੁਰ ਅੰਦਰ ਤਕ ਹਲੂਣ ਦਿੱਤਾ ਤੇ ਉਹ ਸੁਆਦ-ਸੁਆਦ ਹੋ ਉੱਠਿਆ। ਸੁਨਿਆਰੀ ਦੀ ਪਹਿਲੀ ਤੱਕਣੀ ਨਾਲ਼ ਹੀ ਸ਼ਿਕਾਰੀ ਘਾਇਲ ਹੋ ਗਿਆ! ਪਰਤਾਪੀ ਵੀ ਕਾਕੇ ਦੇ ਨੈਣਾਂ ਦੇ ਵਾਰ ਨੂੰ ਝੱਲ ਨਾ ਸਕੀ। ਓਧਰ ਮਸਤੀਆਂ ਹੋਈਆਂ ਮੁਟਿਆਰਾਂ ਕਾਕੇ 'ਤੇ ਆਪਣੇ ਆਪਣੇ ਵਾਣ ਚਲਾ ਰਹੀਆਂ ਸਨ। ਮਸੀਂ-ਮਸੀਂ ਲੋਪੋਂ ਦੇ ਦਲੇਰ ਗੁੱਜਰ ਦੀ ਭੋਲੀ ਗੁਜਰੀ ਨੇ ਉਨ੍ਹਾਂ ਪਾਸੋਂ ਉਸ ਦਾ ਖਹਿੜਾ ਛੁਡਾਇਆ। ਉਹ ਪਹਿਲਾਂ ਤੋਂ ਹੀ ਇਕ ਦੂਜੇ ਦੇ ਵਾਕਿਫ਼ ਸਨ। ਜਾਣ ਲੱਗਿਆਂ ਕਾਕੇ ਨੇ ਭੋਲੀ ਅੱਗੇ ਪਰਤਾਪੀ ਬਾਰੇ ਆਪਣੇ ਮਨ ਦੀ ਭਾਵਨਾ ਦਾ ਪ੍ਰਗਟਾਵਾ ਕਰ ਦਿੱਤਾ।
ਮਹਿੰਦੀ ਰੱਤੇ ਹੱਥ ਮੁੜ ਹਰਕਤ ਵਿਚ ਆ ਗਏ। ਗਿੱਧਾ ਮੱਚ ਉਠਿਆ। ਸਾਰੇ ਵਾਤਾਵਰਣ ਵਿਚ ਲੋਕ ਬੋਲੀਆਂ ਦੀ ਮਿੱਠੀ ਮਹਿਕ ਖਿਲਰ ਗਈ। ਹਵਾ ਮਸਤ ਹੋ ਗਈ, ਇਸ਼ਕ ਫੁਹਾਰਾਂ ਵਹਿ ਟੁਰੀਆਂ।
ਸ਼ਾਮਾਂ ਪੈ ਰਹੀਆਂ ਸਨ ਜਦੋਂ ਹਰਨੀਆਂ ਦੀ ਡਾਰ ਪਿੰਡ ਨੂੰ ਪਰਤ ਪਈ। ਹਰ ਮੁਟਿਆਰ ਆਪਣੇ ਆਪ ਨੂੰ ਹੀਰ ਸਮਝਦੀ ਹੋਈ ਕਾਕੇ ਬਾਰ਼ੇ ਗੱਲਾਂ ਕਰ ਰਹੀ

ਪੰਜਾਬੀ ਲੋਕ ਗਾਥਾਵਾਂ/ 128