ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/138

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਇਲਾਕੇ ਦੇ ਇਕ ਲੋਕ ਗੀਤ ਨੇ ਅਜੇ ਤੀਕਰ ਸੰਭਾਲਿਆ ਹੋਇਆ ਹੈ:

ਹੱਡ ਪਰਤਾਪੀ ਦੇ
ਬਾਰ ਬਟਨ ਨੇ ਟੋਲ੍ਹੇ

ਅਦਾਲਤ ਵਿਚ ਮੁਕੱਦਮਾ ਚਲਿਆ। ਸੱਯਦ ਮੁਹੰਮਦ ਸ਼ਾਹ ਨੂੰ ਫ਼ਾਂਸੀ ਅਤੇ ਅਤਰੀ ਨੂੰ ਕਾਲ਼ੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁੱਜਰ ਨੂੰ ਵਾਅਦਾ ਮੁਆਫ਼ ਗਵਾਹ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਬਜ਼ੁਰਗ ਦਸਦੇ ਹਨ ਕਿ ਇਸ ਮੁਕੱਦਮੇ ਦੇ ਫ਼ੈਸਲੇ ਤੋਂ ਇਕ ਮਹੀਨਾ ਬਾਅਦ, ਇਕ ਬੱਦਲਵਾਈ ਵਾਲ਼ੇ ਦਿਨ, ਜਦੋਂ ਦਲੇਲ ਵਗ ਚਰਾਂਦਾ ਹੋਇਆ ਪਰਤਾਪੀ ਦੇ ਮਰਨ ਵਾਲੀ ਥਾਂ 'ਤੇ ਪੁੱਜਾ ਤਾਂ ਅਸਮਾਨ ਵਿਚੋਂ ਕੜਕਦੀ ਬਿਜਲੀ ਉਸ ਉਤੇ ਡਿਗ ਪਈ ਤੇ ਉਹ ਓਥੇ ਹੀ ਖਖੜੀ-ਖਖੜੀ ਹੋ ਗਿਆ।
ਇਸ ਕਹਾਣੀ ਨੂੰ ਵਾਪਰਿਆਂ ਢੇਡ ਸਦੀ ਦੇ ਕਰੀਬ ਸਮਾਂ ਬੀਤ ਗਿਆ ਹੈ ਪਰੰਤੂ ਨਿਰਦੋਸ਼ ਮਾਸੂਮ ਪਰਤਾਪੀ ਦੇ ਕਤਲ ਦਾ ਦਰਦ ਇਸ ਇਲਾਕੇ ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਜਦ ਕੋਈ ਬਜ਼ੁਰਗ ਇਸ ਕਹਾਣੀ ਦੀ ਬਾਤ ਪਾਉਂਦਾ ਹੈ ਤਾਂ ਉਸ ਦਾ ਗਲ਼ਾ ਭਰ-ਭਰ ਆਉਂਦਾ ਹੈ ਤੇ ਨੈਣਾਂ ਵਿਚ ਅੱਥਰੂ ਸਿੰਮ ਆਉਂਦੇ ਹਨ।

.

ਪੰਜਾਬੀ ਲੋਕ ਗਾਥਾਵਾਂ/134